ETV Bharat / state

ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਸੀਡੀਪੀਓ ਈਟੀਵੀ ਭਾਰਤ ਦੇ ਕੈਮਰੇ 'ਚ ਕੈਦ

ਸਰਕਾਰੀ ਦਫ਼ਤਰਾਂ 'ਚ ਹੁਕਮਾਂ ਦੀ ਉਲੰਘਣਾ ਜਿਥੇ ਲਗਾਤਾਰ ਹੋ ਰਹੀ ਹੈ ਉੱਥੇ ਹੀ ਸਰਕਾਰੀ ਮੁਲਾਜ਼ਮਾਂ ਦਾ ਦੇਰ ਨਾਲ ਆਉਣਾ ਜਾਰੀ ਹੈ। ਈਟੀਵੀ ਭਾਰਤ ਵੱਲੋਂ ਜਦੋਂ ਦੋਰਾਹਾ ਦੇ ਬਾਲ ਵਿਕਾਸ ਪ੍ਰੋਜੈਕੇਟ ਦਫ਼ਤਰ (ਸੀਡੀਪੀਓ) ਦੇ ਹਾਲਾਤ ਦੇਖੇ ਗਏ ਤਾਂ ਉੱਥੇ ਸੀਡੀਪੀਓ ਸਮੇਤ ਕਈ ਮੁਲਾਜ਼ਮ ਕੁਰਸੀਆਂ ਤੋਂ ਗਾਇਬ ਮਿਲੇ।

ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਸੀਡੀਪੀਓ ਈਟੀਵੀ ਭਾਰਤ ਦੇ ਕੈਮਰੇ 'ਚ ਫਸਿਆ

author img

By

Published : May 16, 2023, 10:24 AM IST

ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਸੀਡੀਪੀਓ ਈਟੀਵੀ ਭਾਰਤ ਦੇ ਕੈਮਰੇ 'ਚ ਫਸਿਆ

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਜਿੱਥੇ ਅੱਤ ਦੀ ਗਰਮੀ 'ਚ ਬਿਜਲੀ ਦੀ ਬੱਚਤ ਅਤੇ ਆਮ ਲੋਕਾਂ ਨੂੰ ਗਰਮੀ ਤੋਂ ਬਚਾਉਣ ਲਈ ਸਰਕਾਰੀ ਦਫ਼ਤਰ ਸਵੇਰੇ ਸਾਢੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹੋਏ ਹਨ । ਉਥੇ ਹੀ ਕੁੱਝ ਅਧਿਕਾਰੀ ਹਾਲੇ ਵੀ ਅਜਿਹੇ ਹਨ ਜੋ ਇਸ ਸਮੇਂ ਮੁਤਾਬਕ ਦਫ਼ਤਰਾਂ 'ਚ ਹਾਜ਼ਰ ਨਹੀਂ ਮਿਲਦੇ। ਈਟੀਵੀ ਭਾਰਤ ਵੱਲੋਂ ਜਦੋਂ ਦੋਰਾਹਾ ਦੇ ਬਾਲ ਵਿਕਾਸ ਪ੍ਰੋਜੈਕੇਟ ਦਫ਼ਤਰ (ਸੀਡੀਪੀਓ) ਦੇ ਹਾਲਾਤ ਦੇਖੇ ਗਏ ਤਾਂ ਉੱਥੇ ਸੀਡੀਪੀਓ ਸਮੇਤ ਕਈ ਮੁਲਾਜ਼ਮ ਕੁਰਸੀਆਂ ਤੋਂ ਗਾਇਬ ਮਿਲੇ।

ਜ਼ਮੀਨੀ ਹਕੀਕਤ: ਈਟੀਵੀ ਭਾਰਤ ਦੇ ਪੱਤਰਕਾਰ ਨੇ ਜਿਵੇਂ ਹੀ ਸਵੇਰੇ ਕਰੀਬ 8 ਵਜੇ ਇਸ ਦਫ਼ਤਰ ਦਾ ਦੌਰਾ ਕੀਤਾ ਤਾਂ ਇਸ ਦਫ਼ਤਰ ਨੂੰ ਚਲਾਉਣ ਵਾਲੇ ਸੀਡੀਪੀਓ ਹੀ ਗੈਰ ਹਾਜ਼ਰ ਮਿਲੇ। ਕਈ ਹੋਰ ਕੁਰਸੀਆਂ ਤੋਂ ਵੀ ਮੁਲਾਜ਼ਮ ਗਾਇਬ ਸਨ। ਇਸ ਬਾਰੇ ਜਦੋਂ ਦਫ਼ਤਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਰਾਜਵੰਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਆਪਣੇ ਬੌਸ ਸੀਡੀਪੀਓ ਦਾ ਬਚਾਅ ਕਰਦੇ ਸੁਣਾਈ ਦਿੱਤੇ। ਸੀਨੀਅਰ ਸਹਾਇਕ ਨੇ ਕਿਹਾ ਕਿ ਸੀਡੀਪੀਓ ਨੇ ਦੋ ਘੰਟੇ ਲਈ ਛੁੱਟੀ ਲਈ ਹੋਈ ਹੈ। ਜਿਸ ਕਰਕੇ ਉਹ ਨਹੀਂ ਆਏ। ਬਾਕੀ ਸਟਾਫ ਬਾਰੇ ਪੁੱਛਣ 'ਤੇ ਸੀਨੀਅਰ ਸਹਾਇਕ ਨੇ ਕਿਹਾ ਕਿ ਇੱਥੇ ਪੋਸਟਾਂ ਬਹੁਤ ਖਾਲੀ ਹਨ ਅਤੇ ਕੁੱਝ ਸਟਾਫ ਫੀਲਡ ਡਿਉਟੀ ਕਰ ਰਿਹਾ ਹੈ। ਜਦੋਂ ਸੀਨੀਅਰ ਸਹਾਇਕ ਨੂੰ ਇਕੱਲੇ ਇਕੱਲੇ ਮੁਲਾਜ਼ਮ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਇਸ ਬਾਰੇ ਨਹੀਂ ਜਾਣਦੇ।

ਸਰਕਾਰੀ ਹੁਕਮਾਂ ਦੀ ਉਲੰਘਣਾ: ਉੱਥੇ ਹੀ ਜਦੋਂ ਮੁੜ ਈਟੀਵੀ ਭਾਰਤ ਦੇ ਪੱਤਰਕਾਰ ਨੇ ਸਵੇਰੇ 10 ਵਜੇ ਜਾ ਕੇ ਸੀਡੀਪੀਓ ਦੀ ਹਾਜ਼ਰੀ ਦੇਖੀ ਤਾਂ ਸੀਡੀਪੀਓ ਦਫ਼ਤਰ ਚੋਂ ਗੈਰ ਹਾਜ਼ਰ ਮਿਲੇ। ਹੁਣ ਦੁਬਾਰਾ ਸੀਨੀਅਰ ਸਹਾਇਕ ਰਾਜਵੰਤ ਕੌਰ ਕੋਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸੀਡੀਪੀਓ ਦੀ ਦੋ ਘੰਟੇ ਦੀ ਛੁੱਟੀ ਬਾਰੇ ਉਹਨਾਂ ਨੂੰ ਸੂਚਨਾ ਸੀ। 10 ਵਜੇ ਤੋਂ ਬਾਅਦ ਵੀ ਸੀਡੀਪੀਓ ਕਿਉਂ ਨਹੀਂ ਆਏ, ਇਸ ਬਾਰੇ ਉਹਨਾਂ ਦੀ ਕੋਈ ਗੱਲ ਸੀਡੀਪੀਓ ਨਾਲ ਨਹੀਂ ਹੋਈ। ਜ਼ਿਕਰਯੋਗ ਹੈ ਕਿ ਸਰਕਾਰੀ ਦਫ਼ਤਰਾਂ 'ਚ ਅਫਸਰਾਂ ਦੇ ਸਮੇਂ ਸਿਰ ਨਾ ਆਉਣ ਕਰਕੇ ਜਿੱਥੇ ਸਰਕਾਰੀ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ ਉਥੇ ਹੀ ਆਮ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ। ਕਿਉਂਕਿ ਲੋਕ ਸਵੇਰੇ ਸਾਢੇ 7 ਵਜੇ ਸਰਕਾਰੀ ਦਫ਼ਤਰਾਂ ਚ ਪਹੁੰਚ ਜਾਂਦੇ ਹਨ। ਪ੍ਰੰਤੂ ਕਈ ਅਫਸਰਾਂ ਦੀ ਗੈਰ ਹਾਜ਼ਰੀ ਅਤੇ ਲੇਟ ਲਤੀਫੀ ਕਰਕੇ ਲੋਕਾਂ ਨੂੰ ਇੰਤਜਾਰ ਕਰਨਾ ਪੈਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.