ETV Bharat / state

ਸੜਕੇ ਮਰਨ ਵਾਲੇ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਦਾ ਮਾਮਲਾ: ਐੱਨ.ਜੀ.ਟੀ. ਨੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗੀ ਰਿਪੋਰਟ

ਕੂੜੇ ਦੇ ਡੰਪ ਨੇੜੇ ਬੀਤੇ ਦਿਨੀਂ ਅੱਗ ਲੱਗਣ ਕਰਕੇ ਝੁੱਗੀ ‘ਚ ਸੌ ਰਹੇ ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ (7 members of the same family die) ਹੋ ਗਈ ਸੀ। ਜਿਸ ਤੋਂ ਬਾਅਦ ਮਾਮਲਾ ਸੁਰਖੀਆਂ ‘ਚ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਹੁਣ ਐੱਨ.ਜੀ.ਟੀ. ਭਾਵ ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਵੀ ਹਰਕਤ ਵਿੱਚ ਆਇਆ ਹੈ ਅਤੇ ਉਨ੍ਹਾਂ ਵੱਲੋਂ ਲੁਧਿਆਣਾ ਪ੍ਰਸ਼ਾਸਨ ਤੋਂ ਇਸ ਸਬੰਧੀ ਰਿਪੋਰਟ ਮੰਗੀ ਗਈ ਹੈ।

ਐੱਨ.ਜੀ.ਟੀ. ਨੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗੀ ਰਿਪੋਰਟ

author img

By

Published : Apr 29, 2022, 12:57 PM IST

ਲੁਧਿਆਣਾ: ਕੂੜੇ ਦੇ ਡੰਪ ਨੇੜੇ ਬੀਤੇ ਦਿਨੀਂ ਅੱਗ ਲੱਗਣ ਕਰਕੇ ਝੁੱਗੀ ‘ਚ ਸੌ ਰਹੇ ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ (7 members of the same family die) ਹੋ ਗਈ ਸੀ। ਜਿਸ ਤੋਂ ਬਾਅਦ ਮਾਮਲਾ ਸੁਰਖੀਆਂ ‘ਚ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਹੁਣ ਐੱਨ.ਜੀ.ਟੀ. ਭਾਵ ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਵੀ ਹਰਕਤ ਵਿੱਚ ਆਇਆ ਹੈ ਅਤੇ ਉਨ੍ਹਾਂ ਵੱਲੋਂ ਲੁਧਿਆਣਾ ਪ੍ਰਸ਼ਾਸਨ ਤੋਂ ਇਸ ਸਬੰਧੀ ਰਿਪੋਰਟ ਮੰਗੀ ਗਈ ਹੈ। ਜਿਸ ਨੂੰ ਲੈ ਕੇ ਹੁਣ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ ਹੋਈਆਂ ਹਨ ਅਤੇ ਅੱਜ ਵੀ ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਦੀ ਨਵੀਂ ਬਣੀ ਡੀ.ਸੀ. ਦੀ ਅਗਵਾਈ ਵਿੱਚ ਇੱਕ ਬੈਠਕ ਸੱਦੀ ਗਈ। ਜਿਸ ਵਿੱਚ ਰਿਪੋਰਟ ਸਬੰਧੀ ਗੱਲਬਾਤ ਹੋਈ।

ਹਾਲਾਂਕਿ ਲੁਧਿਆਣਾ ਦੀ ਡਿਪਟੀ ਕਮਿਸ਼ਨਰ (Deputy Commissioner of Ludhiana) ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਜੋ ਫੈਕਟ ਹਨ। ਉਹ ਐੱਨ.ਜੀ.ਟੀ. ਅੱਗੇ ਪੇਸ਼ ਕੀਤੇ ਜਾਣਗੇ, ਪਰ ਇਹ ਮਾਮਲਾ ਇੰਨਾ ਵੀ ਸੁਲਝਿਆ ਹੋਇਆ ਵਿਖਾਈ ਨਹੀਂ ਦੇ ਰਿਹਾ ਜਿੰਨਾ ਦੱਸਿਆ ਜਾ ਰਿਹਾ ਹੈ।

ਐੱਨ.ਜੀ.ਟੀ. ਨੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗੀ ਰਿਪੋਰਟ
ਐੱਨ.ਜੀ.ਟੀ. ਨੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗੀ ਰਿਪੋਰਟ

ਕੂੜੇ ਦੇ ਢੇਰ ਨੂੰ ਲੱਗੀ ਹੈ ਅੱਗ: ਦਰਅਸਲ ਲੁਧਿਆਣਾ ਦੇ ਵਿੱਚ ਬਣੇ ਹੋਏ ਡੰਪ ਨੂੰ ਕਾਫ਼ੀ ਸਮੇਂ ਤੋਂ ਅੱਗ ਲੱਗੀ ਹੋਈ ਹੈ ਅਤੇ ਅੱਗ ਹੌਲੀ-ਹੌਲੀ ਸੁਲਗਦੀ ਹੋਈ ਵੱਧ ਰਹੀ ਹੈ। ਜਿਸ ਕਰਕੇ ਜ਼ਹਿਰੀਲਾ ਧੂੰਆਂ ਇਲਾਕੇ ਵਿੱਚ ਵੱਡੀ ਸਮੱਸਿਆ ਬਣਿਆ ਹੋਇਆ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀ (Fire brigade officers) ਵੀ ਇਸ ‘ਤੇ ਅੱਗ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ, ਪਰ ਕੂੜੇ ਦੇ ਡੰਪ ਦੇ ਵੱਡੇ ਪਹਾੜ ਬਣੇ ਹੋਣ ਕਰਕੇ ਕੂੜੇ ‘ਤੇ ਲੱਗੀ ਅੱਗ ਨੂੰ ਕਾਬੂ ਪਾਉਣ ‘ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ (Deputy Commissioner of Ludhiana) ਨੇ ਕਿਹਾ ਹੈ ਕਿ ਕੂੜੇ ਦੇ ਡੰਪ ਦੇ ਕੋਲ ਮਿਥੇਨ ਗੈਸ ਹੁੰਦੀ ਹੈ। ਜਿਸ ਕਰਕੇ ਅੱਗ ਲੱਗਦੀ ਹੈ ਇਹ ਇੱਕ ਕੁਦਰਤੀ ਗੱਲ ਹੈ।

ਅਧਿਕਾਰੀਆਂ ਦੀ ਅਣਗਹਿਲੀ: ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (Punjab Pollution Control Board) ਦੇ ਅਧਿਕਾਰੀਆਂ ਦੀ ਅਣਗਹਿਲੀ ਲਗਾਤਾਰ ਸਾਹਮਣੇ ਆ ਰਹੀ ਹੈ ਇਹੀ ਕਾਰਨ ਸੀ ਕਿ ਬੀਤੇ ਦਿਨੀਂ ਵੀ ਬੁੱਢੇ ਨਾਲੇ ਦੀ ਸਫ਼ਾਈ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਸਤਿਗੁਰੂ ਉਦੇ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਹਾਲਾਂਕਿ ਬੁੱਢੇ ਨਾਲੇ ਦੀ ਸਫ਼ਾਈ ਦਾ ਕੰਮ ਅਤੇ ਐੱਨ.ਜੀ.ਟੀ ਵੀ ਲਗਾਤਾਰ ਨਜ਼ਰਸਾਨੀ ਹੈ।

ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਕੂੜੇ ਦੇ ਡੰਪ ‘ਤੇ ਸੁਲਗ ਰਹੀ ਅੱਗ ਤੋਂ ਨਿਕਲ ਰਿਹਾ ਜ਼ਹਿਰੀਲਾ ਧੂੰਆਂ ਇਲਾਕਾ ਵਾਸੀਆਂ ਲਈ ਮੁਸ਼ਕਲ ਦਾ ਸਬੱਬ ਬਣਿਆ ਹੋਇਆ ਹੈ। ਇਸ ਵਿਚਕਾਰ ਬੀਤੇ ਦਿਨੀਂ ਇੱਕੋ ਹੀ ਪਰਿਵਾਰ ਦੀਆਂ ਕੂੜੇ ਦੇ ਡੰਪ ਨੇੜੇ ਝੁੱਗੀ ‘ਚ ਅੱਗ ਲੱਗਣ ਕਰਕੇ ਹੋਈਆਂ ਮੌਤਾਂ ‘ਤੇ ਵੀ ਐੱਨ.ਜੀ.ਟੀ. ਹੁਣ ਗੰਭੀਰਤਾ ਨਾਲ ਵੇਖ ਰਹੀ ਹੈ। ਜਿਸ ਨੂੰ ਲੈ ਕੇ ਐੱਨ.ਜੀ.ਟੀ. ਵੱਲੋਂ ਲੁਧਿਆਣਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਗਈ ਹੈ। ਜਿਸ ਕਰਕੇ ਲੁਧਿਆਣਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।

ਫਾਇਰ ਬ੍ਰਿਗੇਡ ਦਾ ਤਰਕ: ਉਧਰ ਦੂਜੇ ਪਾਸੇ ਲੁਧਿਆਣਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ (Fire brigade officers) ਦਾ ਕਹਿਣਾ ਹੈ ਕਿ ਲੁਧਿਆਣਾ ਕੂੜੇ ਦੇ ਡੰਪ ‘ਤੇ ਅੱਗ ਕਾਫ਼ੀ ਵੱਡੀ ਹੈ। ਜਿਸ ‘ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਬੀਤੇ ਦਿਨੀਂ ਵੀ ਕੂੜੇ ਦੇ ਡੰਪ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ 10 ਦੇ ਕਰੀਬ ਗੱਡੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਲਗਾਤਾਰ ਸੁਲਗ ਰਹੀ ਹੈ।

ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਜ਼ਹਿਰੀਲਾ ਧੂੰਆਂ ਪੈਦਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ‘ਤੇ ਕਾਬੂ ਪਾਉਣਾ ਸਾਡਾ ਫ਼ਰਜ਼ ਹੈ ਜਿਸ ਕਰਕੇ ਉਹ ਲਗਾਤਾਰ ਕੋਸ਼ਿਸ਼ਾਂ ਵੀ ਕਰ ਰਹੇ ਹਨ, ਪਰ ਗਰਮੀ ਜ਼ਿਆਦਾ ਹੋਣ ਕਰਕੇ ਅੱਗ ਮੁੜ ਤੋਂ ਲੱਗ ਜਾਂਦੀ ਹੈ।

ਇਹ ਵੀ ਪੜ੍ਹੋ: ਪਾਵਰ ਕੱਟਾਂ ਤੋਂ ਦੁਖੀ ਕਿਸਾਨ ਜਨਰੇਟਰ ਚਲਾ ਕੇ ਪਾਲ ਰਹੇ ਨੇ ਮੱਕੀ ਤੇ ਮੂੰਗੀ ਦੀ ਫਸਲ

ETV Bharat Logo

Copyright © 2024 Ushodaya Enterprises Pvt. Ltd., All Rights Reserved.