ETV Bharat / state

Punjab Assembly Election 2022: ਕੀ ਓਮੀਕਰੋਨ ਦੇ ਵੱਧ ਰਹੇ ਮਾਮਲੇ ਚੋਣਾਂ 'ਚ ਪਾ ਸਕਦੇ ਨੇ ਵਿਘਨ ? - Punjab Assembly Election 2022

ਕੀ ਓਮੀਕਰੋਨ ਦੇ ਵੱਧ ਰਹੇ ਮਾਮਲੇ ਚੋਣਾਂ ਵਿੱਚ ਪਾ ਸਕਦੇ ਨੇ ਵਿਘਨ ? ਇਹੋ ਜਿਹੇ ਹਾਲਾਤਾਂ ਵਿੱਚ ਚੋਣਾਂ ਹੁੰਦੀਆਂ ਨੇ ਜਾਂ ਮੁਲਤਵੀ ਹੋਣਗੀਆਂ, ਇਸ ਸਬੰਧੀ ਰਾਜਨੀਤਿਕ ਪਾਰਟੀਆਂ ਦਾ ਚੋਣਾਂ ਮੁਲਤਵੀ ਹੋਣ 'ਤੇ ਕੀ ਪ੍ਰਤੀਕਰਮ ਅਤੇ ਆਮ ਲੋਕਾਂ ਦੀ ਕੀ ਰਾਇ ?

ਕੀ ਓਮੀਕਰੋਨ ਦੇ ਵੱਧ ਰਹੇ ਮਾਮਲੇ ਚੋਣਾਂ 'ਚ ਪਾ ਸਕਦੇ ਨੇ ਵਿਘਨ

author img

By

Published : Dec 31, 2021, 9:32 PM IST

ਲੁਧਿਆਣਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਵੱਲੋਂ ਕਮਰ ਕੱਸੀ ਹੋਈ ਹੈ। ਉਥੇ ਹੀ ਪੰਜਾਬ ਦੇ ਵਿੱਚ ਚੋਣਾਂ ਅੰਦਰ ਵਿਘਨ ਦੀਆਂ ਕਿਆਸਰਾਈਆਂ ਵੀ ਸਿਆਸੀ ਪੰਡਤ ਲਗਾ ਰਹੇ ਹਨ, ਕਿਉਂਕਿ ਕੋਰੋਨਾ ਦੀ ਤੀਜੀ ਵੇਵ ਐਕਟਿਵ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਵਿੱਚ ਬੀਤੇ ਦਿਨੀਂ ਕਰੋਨਾ ਦੇ 40 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਅਜਿਹੇ ਚ ਮੰਨਿਆ ਜਾ ਰਿਹਾ ਹੈ ਕਿ ਆਉਂਦੇ 2 ਜਾਂ 3 ਮਹੀਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਦੇ ਅੰਕੜੇ ਵੱਧ ਸਕਦੇ ਹਨ। ਅਜਿਹੇ ਵਿੱਚ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਚੋਣਾਂ ਦੇਰੀ ਨਾਲ ਹੋ ਸਕਦੀਆਂ ਹਨ। ਪਰ ਆਮ ਲੋਕਾਂ ਦੇ ਨਾਲ ਸਿਆਸੀ ਮਾਹਿਰਾਂ ਅਤੇ ਰਾਜਨੀਤਿਕ ਪਾਰਟੀ ਦੇ ਆਗੂਆਂ ਨੇ ਵੀ ਮੰਗ ਕੀਤੀ ਹੈ ਕਿ ਚੋਣਾਂ ਸਮੇਂ ਸਿਰ ਹੋਣੀਆਂ ਚਾਹੀਦੀਆਂ ਹਨ।

ਕੋਰੋਨਾ ਦੇ ਵੱਧ ਰਹੇ ਮਾਮਲੇ

ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਓਮੀਕਰੋਨ ਦੇ ਮਾਮਲੇ ਵੀ ਸਾਹਮਣੇ ਆਏ ਹਨ, ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਬੀਤੇ ਦਿਨ ਕੋਰੋਨਾ ਦੇ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅਜਿਹੇ ਵਿੱਚ ਆਉਂਦੇ ਸਮੇਂ ਅੰਦਰ ਕੋਰੋਨਾ ਦੇ ਕੇਸਾਂ ਦੇ ਵੱਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਦੋਵੇਂ ਵੈਕਸੀਨ ਦੀਆਂ ਡੋਜ਼ ਲਗਵਾਉਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ।

ਪੱਛਮੀ ਬੰਗਾਲ ਦੀਆਂ ਚੋਣਾਂ

ਹਾਲਾਂਕਿ ਚੋਣ ਕਮਿਸ਼ਨ ਇਕ ਸੰਵਿਧਾਨਕ ਸੰਸਥਾ ਹੈ ਅਤੇ ਚੋਣਾਂ ਨੂੰ ਲੈ ਕੇ ਉਨ੍ਹਾਂ ਦਾ ਫ਼ੈਸਲਾ ਨਿਰਪੱਖ ਮੰਨਿਆ ਜਾਂਦਾ ਰਿਹਾ। ਬੀਤੇ ਮਹੀਨਿਆਂ ਵਿੱਚ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਦੌਰਾਨ ਵੀ ਕੋਰੋਨਾ ਦੀ ਦੂਜੀ ਵੇਵ ਦਾ ਅਸਰ ਪੂਰੇ ਭਾਰਤ ਵਿੱਚ ਸੀ। ਪਰ ਚੋਣ ਕਮਿਸ਼ਨ ਵੱਲੋਂ ਪੱਛਮੀ ਬੰਗਾਲ ਵਿੱਚ ਚੋਣਾਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਅਤੇ ਚੋਣਾਂ ਖ਼ਤਮ ਹੋਣ ਤੋਂ ਬਾਅਦ ਜਦੋਂ ਨਤੀਜੇ ਸਾਹਮਣੇ ਆਏ ਤਾਂ ਉਸ ਤੋਂ ਤੁਰੰਤ ਬਾਅਦ ਪੱਛਮੀ ਬੰਗਾਲ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਫੈਲੇ, ਹਾਲਾਂਕਿ ਇਸ ਦੌਰਾਨ ਕੁੱਝ ਰਾਜਨੀਤਕ ਧਿਰਾਂ ਚੋਣ ਕਮਿਸ਼ਨ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਵਿਖਾਈ ਦਿੱਤੀਆਂ।

ਆਮ ਲੋਕਾਂ ਦੀ ਰਾਇ

ਚੋਣਾਂ ਮੁਲਤਵੀ ਹੋਣ ਸੰਬੰਧੀ ਜਦੋਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਹੁਣ ਸਿਸਟਮ ਅਡਵਾਂਸ ਹੋ ਚੁੱਕਾ ਹੈ। ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਚੋਣਾਂ ਦੇ ਦੌਰਾਨ ਕੋਰੋਨਾ ਦੇ ਮਾਮਲੇ ਵੱਧ ਸਕਦੇ ਹਨ ਅਤੇ ਹਾਲਾਤ ਖ਼ਰਾਬ ਵੀ ਹੋ ਸਕਦੇ ਹਨ। ਪਰ ਚੋਣ ਕਮਿਸ਼ਨ ਕੋਲ ਆਨਲਾਈਨ ਵੋਟਿੰਗ ਕਰਵਾਉਣ ਦਾ ਇੱਕ ਵਿਕਲਪ ਹੈ। ਆਮ ਲੋਕਾਂ ਨੇ ਕਿਹਾ ਕਿ ਚੋਣਾਂ ਹੋਣੀਆਂ ਬੇਹੱਦ ਜ਼ਰੂਰੀ ਹਨ, ਕਿਉਂਕਿ ਇਹ ਸੰਵਿਧਾਨਿਕ ਪ੍ਰਕਿਰਿਆ ਹੈ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਸੰਵਿਧਾਨ ਨੇ ਹੀ ਸਾਨੂੰ ਵੋਟਾਂ ਪਾਉਣ ਦਾ ਹੱਕ ਦਿੱਤਾ ਹੈ।

ਕੀ ਓਮੀਕਰੋਨ ਦੇ ਵੱਧ ਰਹੇ ਮਾਮਲੇ ਚੋਣਾਂ 'ਚ ਪਾ ਸਕਦੇ ਨੇ ਵਿਘਨ

ਦਿੱਲੀ ਉਦਾਹਰਣ

ਦਿੱਲੀ ਦੇ ਵਿੱਚੋਂ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਵਿੱਚ ਕਈ ਹਦਾਇਤਾਂ ਅਤੇ ਸਖ਼ਤੀਆਂ ਲਾਗੂ ਕੀਤੀਆਂ ਗਈਆਂ ਹਨ। ਜਿਸ ਵਿੱਚ ਦੁਕਾਨਾਂ ਖੋਲ੍ਹਣ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ, ਇਸ ਤੋਂ ਇਲਾਵਾ ਆਡ ਈਵਨ ਮੁਤਾਬਕ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਇੱਥੋਂ ਤੱਕ ਕਿ ਮੈਟਰੋ ਤੇ ਬੱਸਾਂ ਦੇ ਵਿੱਚ ਵੀ ਸਫ਼ਰ ਲਈ ਤਾਦਾਦ ਵਿੱਚ ਅੱਧੀ ਕਟੌਤੀ ਕਰ ਦਿੱਤੀ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਅੰਦਰ ਵੀ ਅਜਿਹੀਆਂ ਹਦਾਇਤਾਂ ਲੱਗ ਸਕਦੀਆਂ ਹਨ।

ਰਾਜਨੀਤਕ ਰੈਲੀਆਂ 'ਤੇ ਸਵਾਲ

ਪੰਜਾਬ ਦੇ ਵਿੱਚ ਜੇਕਰ ਕਰੋਨਾ ਦੇ ਮਾਮਲੇ ਵੱਧਦੇ ਹਨ,ਤਾਂ ਆਉਣ ਵਾਲੇੇ ਦਿਨਾਂ ਅੰਦਰ ਸੂਬੇ ਵਿੱਚ ਹੋਣ ਵਾਲੀਆਂ ਚੋਣ ਰੈਲੀਆਂ ਨੂੰ ਲੈ ਕੇ ਜ਼ਰੂਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਬੀਤੇ ਦਿਨੀਂ ਸਾਡੀ ਟੀਮ ਵੱਲੋਂ ਖ਼ਬਰ ਵੀ ਨਸ਼ਰ ਕੀਤੀ ਗਈ ਕਿ ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ, ਜਦੋਂ ਕਿ ਚੰਡੀਗੜ੍ਹ ਵਿੱਚ ਉਹ ਜਿੱਤ ਲਈ ਯਾਤਰਾ ਕੱਢ ਰਹੇ ਹਨ। ਪੰਜਾਬ ਵਿੱਚ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ, ਪੰਜਾਬ ਦੇ ਵਿੱਚ ਕੋਡ ਲੱਗਣ ਤੋਂ ਪਹਿਲਾਂ ਹੀ ਲਗਪਗ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਅੰਦਰ ਨਵੇਂ ਸਿਆਸੀ ਸਮੀਕਰਨ ਵੀ ਬਣ ਰਹੇ ਹਨ, ਅਜਿਹੇ ਵਿੱਚ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕਰਨਾ ਬੇਹੱਦ ਜ਼ਰੂਰੀ ਬਣਿਆ ਹੋਇਆ ਹੈ, ਪਰ ਜਨਤਕ ਥਾਵਾਂ 'ਤੇ ਕੋਰੋਨਾ ਦੇ ਦੌਰਾਨ ਵੱਡੇ ਘੱਟ ਕਰਨਾ ਸਿਹਤ ਮਹਿਕਮੇ ਲਈ ਵੀ ਇੱਕ ਵੱਡੀ ਚੁਣੌਤੀ ਬਣ ਸਕਦਾ ਹੈ।

ਸਿਆਸੀ ਮਾਹਿਰਾਂ ਅਤੇ ਸਿਆਸੀ ਲੀਡਰਾਂ ਦੀ ਰਾਇ

ਹਾਲਾਂਕਿ ਚੋਣ ਕਮਿਸ਼ਨ ਇਕ ਸੰਵਿਧਾਨਕ ਸੰਸਥਾ ਹੈ ਅਤੇ ਕੋਡ ਲੱਗਣ ਤੋਂ ਬਾਅਦ ਸੂਬੇ ਦੇ ਵਿੱਚ ਕਈ ਫ਼ੈਸਲੇ ਚੋਣ ਕਮਿਸ਼ਨ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਰ ਸਕਦਾ ਹੈ। ਅਕਾਲੀ ਦਲ ਦੇ ਲੀਡਰ ਦਾ ਕਹਿਣਾ ਹੈ ਕਿ ਸੂਬੇ ਦੇ ਅੰਦਰ ਚੋਣਾਂ ਹੋਣੀਆ ਬੇਹੱਦ ਜ਼ਰੂਰੀ ਹਨ, ਉਨ੍ਹਾਂ ਨੇ ਕਿਹਾ ਕਿ ਇਲੈਕਸ਼ਨ ਪਰਕਿਰਿਆ ਸੰਵਿਧਾਨਿਕ ਪ੍ਰਕਿਰਿਆ ਹੈ ਅਤੇ ਇਸ ਨੂੰ ਮੁਲਤਵੀ ਨਹੀਂ ਕਰਨਾ ਚਾਹੀਦਾ। ਉੱਥੇ ਹੀ ਦੂਜੇ ਪਾਸੇ ਸੀਨੀਅਰ ਪੱਤਰਕਾਰਾਂ ਦਾ ਕਹਿਣਾ ਕਿ ਕਿਸੇ ਵੀ ਹਾਲਤ ਵਿੱਚ ਚੋਣਾਂ ਪੰਜਾਬ ਦੇ ਅੰਦਰ ਜ਼ਰੂਰ ਹੋਣਗੀਆਂ, ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਬਾਅਦ ਪੰਜਾਬ ਦੇ ਅੰਦਰ ਚੋਣਾਂ ਦਾ ਮਾਹੌਲ ਗਰਮਾ ਜਾਵੇਗਾ ਅਤੇ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਫਰਵਰੀ ਦੇ ਅਖੀਰ ਜਾਂ ਮਾਰਚ ਦੀ ਸ਼ੁਰੂਆਤ ਵਿੱਚ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ।

ਇਹ ਵੀ ਪੜੋ: ਕੈਪਟਨ ਦੇ ਗੜ੍ਹ ’ਚ AAP ਦਾ ਸ਼ਾਂਤੀ ਮਾਰਚ, ਕੇਜਰੀਵਾਲ ਨੇ ਕਿਹਾ...

ETV Bharat Logo

Copyright © 2025 Ushodaya Enterprises Pvt. Ltd., All Rights Reserved.