ETV Bharat / state

ਕੀ ਫ਼ੀਡ ਨਾਲ ਪਸ਼ੂ ਮਰ ਸਕਦੇ ਨੇ, ਜਾਣੋ ਕੀ ਹੈ ਅਸਲੀਅਤ - ਖੰਨਾ ਫ਼ੀਡ ਮਾਮਲਾ

ਡੇਅਰੀ ਫਾਰਮ ਦੇ ਮਾਲਕ ਨੇ ਪਸ਼ੂਆਂ ਦੀ ਮੌਤ ਤੇ ਵੇਰਕਾ ਫੀਡ ਤੇ ਸਵਾਲੀਆ ਚਿੰਨ ਖੜ੍ਹੇ ਕੀਤੇ ਸਨ ਕਿ ਫੀਡ ਨਾਲ ਹੀ ਪਸ਼ੂਆਂ ਦੀ ਮੌਤ ਹੋਈ ਹੈ। ਪੇਸ਼ ਹੈ ਈਟੀਵੀ ਭਾਰਤ ਦੀ ਗਰਾਉਂਡ ਜ਼ੀਰੋ ਰਿਪੋਰਟ।

ਕੀ ਫ਼ੀਡ ਨਾਲ ਪਸ਼ੂ ਮਰ ਸਕਦੇ ਨੇ, ਜਾਣੋ ਕੀ ਹੈ ਅਸਲੀਅਤ

author img

By

Published : Aug 22, 2020, 7:33 AM IST

ਖੰਨਾ: ਕੁੱਝ ਦਿਨ ਪਹਿਲਾਂ ਖੰਨਾ ਦੇ ਨਜ਼ਦੀਕ ਪੈਂਦੇ ਪਿੰਡ ਦਹੇੜੂ ਵਿੱਚ ਇੱਕ ਡੇਅਰੀ ਫਾਰਮ ਦੀਆਂ ਲੱਗਭਗ 40 ਮੱਝਾਂ ਦੀ ਮੌਤ ਹੋ ਗਈ ਸੀ ਜਿਸ ਨਾਲ ਪੂਰੇ ਪੰਜਾਬ ਭਰ ਵਿੱਚ ਡੇਅਰੀ ਫਾਰਮਾਂ ਦੇ ਮਾਲਕ ਚਿੰਤਾ ਵਿੱਚ ਆ ਗਏ ਸਨ। ਡੇਅਰੀ ਫਾਰਮ ਦੇ ਮਾਲਕ ਨੇ ਹੋਈਆਂ ਮੌਤਾਂ ਲਈ ਵੇਰਕਾ ਫੀਡ 'ਤੇ ਸਵਾਲੀਆ ਚਿੰਨ੍ਹ ਲਗਾਏ ਸਨ।

ਕੀ ਫ਼ੀਡ ਨਾਲ ਪਸ਼ੂ ਮਰ ਸਕਦੇ ਨੇ, ਜਾਣੋ ਕੀ ਹੈ ਅਸਲੀਅਤ

ਉਨ੍ਹਾਂ ਦਾ ਕਹਿਣਾ ਸੀ ਕਿ ਵੇਰਕਾ ਫੀਡ ਨਾਲ ਹੀ ਮੇਰੀਆਂ ਮੱਝਾਂ ਦੀ ਮੌਤ ਹੋਈ ਹੈ। ਜਿਸ ਦੀ ਜਾਂਚ ਕਰਨ ਲਈ ਈਟੀਵੀ ਭਾਰਤ ਵੱਲੋਂ ਵੇਰਕਾ ਫੀਡ ਪਲਾਂਟ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਫੀਡ ਪਲਾਂਟ ਵਿੱਚ ਜਾ ਕੇ ਸੱਚ ਨੂੰ ਜਾਨਣ ਦੀ ਕੋਸ਼ਿਸ਼ ਕੀਤੀ।

ਕੱਚੇ ਮਾਲ ਦਾ ਕੀਤਾ ਜਾਂਦੈ ਨਿਰੀਖਣ

ਖੰਨਾ ਦੇ ਵੇਰਕਾ ਪਲਾਂਟ ਵਿਖੇ ਕੁਆਲਿਟੀ ਅਫ਼ਸਰ ਵਜੋਂ ਕੰਮ ਕਰ ਰਹੇ ਡਾਕਟਰ ਕਰਨਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਉਹ ਕੱਚੇ ਮਾਲ ਦਾ ਚੰਗੀ ਤਰ੍ਹਾਂ ਨਿਰੀਖਣ ਕਰਦੇ ਹਨ। ਇਸ ਤੋਂ ਬਾਅਦ ਹੀ ਅੱਗੇ ਫ਼ੀਡ ਬਣਾਉਣ ਵਾਸਤੇ ਭੇਜਿਆ ਜਾਂਦਾ ਹੈ। ਫ਼ਿਰ ਕਿਸਾਨਾਂ ਨੂੰ ਫ਼ੀਡ ਦੇਣ ਤੋਂ ਪਹਿਲਾਂ ਵੀ ਫ਼ੀਡ ਦੇ ਸੈਂਪਲ ਲੈ ਕੇ ਬਾਹਰਲੀਆਂ ਲੈੱਬਾਂ ਤੋਂ ਜਾਂਚ ਕਰਵਾਏ ਜਾਂਦੇ ਹਨ।

ਖੰਨਾ ਦੇ ਵੇਰਕਾ ਪਲਾਂਟ ਦੀ ਫ਼ੀਡ ਲੈਬ।

'ਵੇਰਕਾ ਸਭ ਦਾ ਆਪਣਾ ਹੀ ਪਲਾਂਟ ਹੈ'

ਡਾਕਟਰ ਨੇ ਦੱਸਿਆ ਕਿ ਵੇਰਕਾ ਕਿਸਾਨਾਂ ਨੂੰ ਫ਼ੀਡ ਦੇ ਨਾਲ-ਨਾਲ ਬੀਜ ਅਤੇ ਹੋਰ ਵਸਤਾਂ ਵੀ ਦਿੰਦਾ ਹੈ। ਜਿਸ ਦਾ ਕਿ ਚੰਗੀ ਤਰ੍ਹਾਂ ਨਿਰੀਖਣ ਕੀਤਾ ਜਾਂਦਾ ਹੈ ਅਤੇ ਫ਼ਿਰ ਹੀ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜੋ ਕਿਸਾਨਾਂ ਦੇ ਪਸ਼ੂਆਂ ਦੀ ਮੌਤ ਹੋਈ ਹੈ, ਉਸ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਪਸ਼ੂਆਂ ਦੀ ਮੌਤ ਫ਼ੀਡ ਨਾਲ ਹੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ-ਕੱਲ੍ਹ ਗਲਘੋਟੂ ਦੀ ਬਿਮਾਰੀ ਚੱਲੀ ਹੋਈ ਹੈ, ਉਸ ਕਰ ਕੇ ਵੀ ਪਸ਼ੂਆਂ ਦੀ ਮੌਤ ਹੋ ਸਕਦੀ ਹੈ।

ਉੱਥੇ ਹੀ ਵੇਰਕਾ ਦੇ ਆਲ ਇੰਡੀਆ ਦੇ ਫ਼ੀਡ ਦੇ ਸਲਾਹਕਾਰ ਡਾਕਟਰ ਐੱਮ.ਆਰ ਗਰਗ ਨੇ ਦੱਸਿਆ ਕਿ ਮੈਂ ਪੂਰੀ ਗਾਰੰਟੀ ਨਾਲ ਕਹਿ ਸਕਦਾ ਹੈ ਕਿ ਪਸ਼ੂਆਂ ਦੀ ਇਹ ਮੌਤ ਵੇਰਕਾ ਦੀ ਫ਼ੀਡ ਨਾਲ ਨਹੀਂ ਬਲਕਿ ਕਿਸੇ ਹੋਰ ਬਿਮਾਰੀ ਨਾਲ ਹੋਈ ਹੈ। ਗਰਗ ਨੇ ਡੇਅਰੀ ਫ਼ਾਰਮ ਮਾਲਕਾਂ ਨੂੰ ਬੇਨਤੀ ਕੀਤੀ ਕਿ ਉਹ ਵੇਰਕਾ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਨਾ ਲਾਉਣ। ਵੇਰਕਾ ਉਨ੍ਹਾਂ ਆਪਣਾ ਹੀ ਇੱਕ ਪਲਾਂਟ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.