ਲੁਧਿਆਣਾ: ਬਾਲ ਭਲਾਈ ਅਤੇ ਸਮਾਜਿਕ ਸੁਰੱਖਿਆ ਮੰਤਰੀ ਬਲਜੀਤ ਕੌਰ ਵੱਲੋਂ ਲੁਧਿਆਣਾ ਵਿੱਚ ਸਰਕਾਰੀ ਸਕੀਮਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਲੈ ਕੇ ਪ੍ਰਸ਼ਾਸ਼ਨ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਬਲਜੀਤ ਕੌਰ ਸੀਬੀਆਈ ਵੱਲੋਂ ਕੇਜਰੀਵਾਲ ਤੋਂ ਸਵਾਲ ਜਵਾਬ ਅਤੇ ਜ਼ਿਮਨੀ ਚੋਣ 'ਤੇ ਵੀ ਬੋਲੇ।
ਸਮਾਜ ਸੇਵੀ ਸੰਸਥਾਵਾਂ ਸੰਸਥਾਵਾਂ ਨਾਲ ਗੱਲਬਾਤ: ਪੰਜਾਬ ਦੀ ਬਾਲ ਭਲਾਈ ਅਤੇ ਸਮਾਜਿਕ ਸੁਰੱਖਿਆ ਮੁੱਖ ਮੰਤਰੀ ਬਲਜੀਤ ਕੌਰ ਵੱਲੋ ਸੋਮਵਾਰ ਲੁਧਿਆਣਾ ਦੇ ਵਿੱਚ ਪ੍ਰਸਾਸ਼ਨਿਕ ਅਫਸਰਾਂ ਦੇ ਨਾਲ ਸਰਕਾਰੀ ਸਕੀਮਾਂ, ਸਮਾਜ ਸੇਵੀ ਸੰਸਥਾਵਾਂ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ। ਇਹ ਕਾਰਜ ਮਹਿਲਾਵਾਂ ਦੇ ਵਿਕਾਸ ਲਈ ਅਤੇ ਉਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਹਨ। ਕੰਮਾਂ ਦੀ ਸਮੀਖਿਆ ਕਰਨ ਦੇ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਲੁਧਿਆਣਾ 'ਤੇ ਪ੍ਰਸ਼ਾਸਨਕ ਅਫਸਰਾਂ ਤੋਂ ਇਲਾਵਾ ਐਮਐਲਏ ਵੀ ਮੌਜ਼ੂਦ ਰਹੇ।
ਮਹਿਲਾਵਾਂ ਦੇ ਵਿਕਾਸ ਲਈ ਕਾਰਜ: ਗੱਲਬਾਤ ਕਰਦਿਆਂ ਹੋਇਆਂ ਬਲਜੀਤ ਕੌਰ ਕੈਬਨਿਟ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੇ ਵਿਕਾਸ ਲਈ ਅਤੇ ਸਮਾਜ ਸੇਵੀ ਸੰਸਥਾਵਾਂ ਲੋਕ ਭਲਾਈ ਦੇ ਕੰਮ ਕਰ ਰਹੀਆਂ ਹਨ। ਜੋ ਸਰਕਾਰੀ ਸਕੀਮਾਂ ਦਾ ਫ਼ਾਇਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਖੁਦ ਸਮਾਜ ਸੇਵੀ ਸੰਸਥਾਵਾਂ ਸਕੀਮਾਂ ਨੂੰ ਲੈ ਕੇ ਦਿੱਤੇ ਜਾ ਰਹੇ ਫੰਡਾਂ ਦੀ ਗਲਤ ਵਰਤੋਂ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਦੇ ਦੌਰਾਨ ਹੋਇਆ ਉਹ ਮੁੜ ਤੋਂ ਜਰੀ ਨਾ ਰਹੇ ਇਸੇ ਕਰਕੇ ਅਜਿਹੀ ਮੀਟਿੰਗ ਕੀਤੀ ਗਈ ਹੈ ਤਾਂ ਜੋ ਇਸ ਤੇ ਪ੍ਰਸ਼ਾਸਨਿਕ ਅਫਸਰ ਦੀ ਨਜ਼ਰਸਾਨੀ ਹੋ ਸਕਣ।
ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੀਬੀਆਈ ਦੇ ਸਵਾਲਾਂ ਨੂੰ ਲੈ ਕੇ ਵੀ ਕਿਹਾ ਕਿ ਬਿਨਾਂ ਸਬੂਤ ਤੋਂ ਇਸ ਤਰ੍ਹਾਂ ਕਿਸੇ ਤੋਂ ਪੁੱਛਗਿੱਛ ਨਹੀਂ ਕਰਨੀ ਚਾਹੀਦੀ। ਇਸ ਮੌਕੇ ਉਨ੍ਹਾਂ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਵੀ ਕਿਹਾ ਕਿ ਲੋਕਾਂ ਨੇ ਸਰਕਾਰ ਵੱਲੋਂ ਇੱਕ ਸਾਲ ਦੀ ਕਾਰਗੁਜ਼ਾਰੀ ਤੇ ਵਿੱਚ ਜਿਹੜੇ ਕੰਮ ਕੀਤੇ ਗਏ ਨੇ ਉਹਨਾਂ ਨੂੰ ਖ਼ੁਦ ਵੇਖਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ ਦਾ ਬਿਜਲੀ ਦਾ ਬਿੱਲ 0 ਆ ਰਿਹਾ ਹੈ ਲੋਕਾਂ ਵੱਲੋਂ ਖੁਦ ਹੀ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:- ਅਤੀਕ ਦੇ ਪੁੱਤਰ ਅਲੀ ਸਮੇਤ ਗੈਂਗ ਦੇ ਕਈ ਮੈਂਬਰ ਨੈਨੀ ਜੇਲ੍ਹ 'ਚ ਕੈਦ, ਤਿੰਨਾਂ ਸ਼ੂਟਰ ਨੂੰ ਸੁਰੱਖਿਆ ਲਈ ਪ੍ਰਤਾਪਗੜ੍ਹ ਜੇਲ੍ਹ 'ਚ ਕੀਤਾ ਗਿਆ ਸ਼ਿਫਟ