ਲੁਧਿਆਣਾ: ਪੰਜਾਬ ਰੋਡਵੇਜ਼ ਦੇ ਵਿੱਚ ਆਊਟ ਸੋਰਸ ਤੇ ਮੁਲਜ਼ਮਾਂ (Outsourced recruitment in Punjab Roadways) ਦੀ ਭਰਤੀ ਨੂੰ ਲੈਕੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ 18 ਡਿੱਪੂਆਂ ਦੀਆਂ 1900 ਬੱਸਾਂ ਅਤੇ 6 ਹਜ਼ਾਰ ਦੇ ਕਰੀਬ ਮੁਲਾਜ਼ਮ ਹੜਤਾਲ ਤੇ ਚਲੇ ਗਏ ਹਨ ਜਿਸ ਕਰਕੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ 18 ਡਿਪੂਆਂ ਤੋਂ ਕੋਈ ਵੀ ਸਰਕਾਰੀ ਬੱਸ ਨਹੀਂ ਚੱਲ ਰਹੀ ਜਿਸ ਕਰਕੇ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ (Passengers upset due to bus strike) ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾਤਰ ਜਿਹੜੀਆਂ ਲੰਮੀ ਦੂਰੀ ਦੀਆਂ ਬੱਸਾਂ ਨੇ ਉਹ ਬੰਦ ਕੀਤੀਆਂ ਗਈਆਂ ਨੇ।
ਕਿਉਂ ਹੈ ਵਿਵਾਦ: ਦਰ ਅਸਲ ਪੰਜਾਬ ਸਰਕਾਰ ਵੱਲੋਂ ਆਊਟਸੋਰਸ ਦੇ ਅਧਾਰ ਉੱਤੇ ਰੋਪੜ ਅਤੇ ਨੰਗਲ ਡਿਪੂ ਦੇ ਵਿੱਚ ਨਵੇਂ ਮੁਲਾਜ਼ਮਾਂ ਦੀ ਭਰਤੀ (Recruitment of new employees in Ropar depot) ਕੀਤੀ ਗਈ ਹੈ ਜਿਸ ਕਰਕੇ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਯੁਨੀਅਨ ਦੇ ਵਰਕਰਾਂ ਦਾ ਕਹਿਣਾ ਹੈ ਕਿ ਬਿਨਾ ਸਿਖਲਾਈ ਦੇ ਇਹਨਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ ਨਾ ਤਾਂ ਇਹਨਾਂ ਦੇ ਦਸਤਾਵੇਜ਼ ਨਹੀ ਅਤੇ ਨਾ ਹੀ ਕਿਸੇ ਤਰਾਂ ਦੀ ਇਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਹੈ, ਜਿਸ ਕਰਕੇ ਇਹ ਲੋਕਾਂ ਦੀ ਜਾਨ ਜੋਖਮ ਵਿਚ ਪਾ ਸਕਦੇ ਨੇ ਅਤੇ ਨਾਲ ਹੀ ਸਰਕਾਰ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਨ੍ਹਾਂ ਨੂੰ ਭਰਤੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਟਾਫ ਦੇ ਵਿਚ ਵੱਡੀ ਕਮੀ ਹੈ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਭਾਰਤੀਆਂ ਨੂੰ ਨਿਯਮ ਛਿੱਕੇ ਟੰਗ ਕੇ ਨਹੀਂ ਕੀਤਾ ਜਾ ਸਕਦਾ। ਪਨਬੱਸ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦੇ ਸੈਕਟਰੀ ਗੁਰਪ੍ਰੀਤ ਵੜੈਚ ਨੇ ਕਿਹਾ ਕਿ ਮੁੱਖ ਮੰਤਰੀ ਵਿਧਾਨਸਭਾ ਚ ਤਾਂ ਵੱਡੀ ਵੱਡੀ ਸਿੱਖਿਆ ਦਿੰਦੇ ਰਹੇ ਪਰ ਜ਼ਮੀਨੀ ਪੱਧਰ ਤੇ ਫਿਰ ਉਹੀ ਕੰਮ ਕੀਤਾ ਜਾ ਰਿਹਾ।
ਸਵਾਰੀਆਂ ਪ੍ਰੇਸ਼ਾਨ: 18 ਡਿਪੂਆਂ ਤੇ ਪੰਜਾਬ ਰੋਡਵੇਜ਼ ਦੀਆਂ 1900 ਬੱਸਾਂ ਬੰਦ ਹੋਣ ਕਰਕੇ ਯਾਤਰੀਆਂ ਨੂੰ ਵੱਡੀਆਂ ਮੁਸ਼ਕਲਾਂ (Big problems for passengers) ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰਕੇ ਮਹਿਲਾਵਾਂ ਨੇ ਕਿਹਾ ਹੈ ਕਿ ਸਾਨੂੰ ਦੋ ਦੋ ਘੰਟੇ ਅੱਜ ਬੱਸਾਂ ਦੀ ਉਡੀਕ ਕਰਨੀ ਪੈ ਰਹੀ ਹੈ ਉਨ੍ਹਾਂ ਕਿਹਾ ਕਿ ਅਸੀਂ ਦੂਰ-ਦੁਰਾਡੇ ਜਾਣਾ ਹੈ ਪਰ ਸਾਨੂੰ ਸਰਕਾਰੀ ਬੱਸਾਂ ਨਾ ਚੱਲਣ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯਾਤਰੀਆਂ ਨੇ ਕਿਹਾ ਕਿ ਸਰਕਾਰ ਨੇ ਆਮ ਲੋਕਾਂ ਦੀ ਸੁਵਿਧਾ ਲਈ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਲੋਕਾਂ ਨੂੰ ਕਿਸੇ ਕਿਸਮ ਦੀਆਂ ਸੁਵਿਧਾਵਾਂ ਨਹੀਂ ਮਿਲ ਰਹੀਆਂ ਬੱਸ ਸਟੈਂਡ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਨ੍ਹਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ ਕਿਉਂਕਿ ਬੱਸਾਂ ਬੰਦ ਹੋਣ ਨਾਲ ਆਮ ਲੋਕਾਂ ਨੂੰ ਹੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ, ਗੰਭੀਰ ਮੁੱਦਿਆਂ 'ਤੇ ਹੋ ਸਕਦੀ ਚਰਚਾ !
ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਓ ਰੱਦ: ਪੰਜਾਬ ਰੋਡਵੇਜ਼ ਠੇਕੇ ਤੇ ਭਰਤੀ ਮੁਲਾਜਮਾਂ (Recruitment on Punjab Roadways contract) ਨੇ ਕਿਹਾ ਕਿ ਅੱਜ ਅਸੀਂ ਮੋਹਾਲੀ ਦਾ ਪ੍ਰੋਗਰਾਮ ਇਸ ਕਰਕੇ ਰੱਦ ਕਰ ਦਿੱਤਾ ਹੈ ਕਿਉਂਕਿ ਚਾਰ ਵਜੇ ਸਾਡੀ ਮੁੱਖ ਮੰਤਰੀ ਦੇ ਸੈਕਟਰੀ ਰਵੀ ਭਗਤ ਅਤੇ ਨਾਲ ਮੁਲਾਕਾਤ ਦਾ ਸਮਾਂ ਤੈਅ ਹੋ ਗਿਆ ਹੈ ਪਰ ਅਸੀਂ ਬੱਸਾਂ ਨਹੀਂ ਚਲਾ ਰਹੇ ਇਸ ਤੋਂ ਪਹਿਲਾਂ 12 ਦਸੰਬਰ ਨੂੰ ਵੀ ਯੁਨੀਅਨ ਦੀ ਬੈਠਕ ਚੰਡੀਗੜ੍ਹ ਦੇ ਵਿੱਚ ਹੋਣੀ ਸੀ ਪਰ ਨਾ ਤਾਂ ਮੀਟਿੰਗ ਹੋਈ ਅਤੇ ਨਾ ਹੀ ਸਰਕਾਰ ਦੇ ਕਿਸੇ ਅਧਿਕਾਰੀ ਵੱਲੋਂ ਮੁਲਾਜ਼ਮਾਂ ਦੇ ਨਾਲ ਮੀਟਿੰਗ ਕਰਨ ਸਬੰਧੀ ਕੋਈ ਸਮਾਂ ਦਿੱਤਾ ਗਿਆ ਜਿਸ ਕਰ ਕੇ ਅੱਜ ਤੋਂ ਇਹ ਬੱਸਾਂ ਬੰਦ ਕਰਨ ਦਾ ਠੇਕੇ ਤੇ ਭਰਤੀ ਮੁਲਾਜਮਾਂ ਵੱਲੋਂ ਫੈਸਲਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਫੈਸਲਾ ਵਾਪਸ ਲਵੇ ।