ਲੁਧਿਆਣਾ: ਲੋੜਵੰਦਾਂ ਦੀ ਮੱਦਦ ਕਰਨ ਲਈ ਲੁਧਿਆਣਾ (Ludhiana) ਦੇ ਵਿੱਚ ਦੋ ਭੈਣ ਭਰਾਵਾਂ ਸਾਰਾ ਅਤੇ ਸਾਹਿਰ ਨੇ ਇੱਕ ਵਿਸ਼ੇਸ਼ ਵੈੱਬਸਾਈਟ (Website) ਬਣਾਈ ਹੈ। ਜਿਸ ਦਾ ਨਾਂ blood4you ਰੱਖਿਆ ਗਿਆ ਹੈ ਅਤੇ ਇਹ ਵੈੱਬਸਾਈਟ ਇੱਕ ਅਜਿਹਾ ਪਲੇਟਫਾਰਮ (Platform) ਹੈ ਜਿਸ ‘ਤੇ ਖ਼ੂਨ ਦੇ ਲੋੜਵੰਦ ਆਸਾਨੀ ਨਾਲ ਡੋਨਰ (Donor) ਨੂੰ ਲੱਭ ਸਕਣਗੇ ਫਿਲਟਰ ਲਾ ਕੇ ਆਪਣੇ ਇਲਾਕੇ ਵਿੱਚ ਆਸਾਨੀ ਨਾਲ ਉਨ੍ਹਾਂ ਨੂੰ ਮੁਫ਼ਤ ਵਿੱਚ ਖੂਨ (Blood) ਮਿਲ ਸਕੇਗਾ ਅਤੇ ਲੋਕ ਆਪਣੀ ਜਾਨ ਬਚਾ ਸਕਣਗੇ, ਇਹ ਵੈੱਬਸਾਈਟ (Website) ਦੋ ਭੈਣ ਭਰਾਵਾਂ ਨੇ ਤਿਆਰ ਕੀਤੀ ਹੈ। ਜਿਸ ਵਿੱਚ ਸਾਰਾ ਚਾਵਲਾ ਜੋ ਕਿ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ।
ਸਾਰਿਆਂ ਨੇ ਦੱਸਿਆ ਕਿ ਉਸ ਦੇ ਪਿਤਾ ਸਾਲ ਵਿੱਚ ਦੋ ਤੋਂ ਤਿੰਨ ਵਾਰ ਖ਼ੂਨਦਾਨ ਕਰਦੇ ਹਨ, ਪਰ ਖੂਨਦਾਨ ਕਰਨ ਤੋਂ ਬਾਅਦ ਉਹ ਖ਼ੂਨ ਕਿਸ ਨੂੰ ਮਿਲਦਾ ਹੈ ਜਾਂ ਉਸ ਨੂੰ ਕਿੰਨੇ ਪੈਸਿਆ ਵਿੱਚ ਵੇਚਿਆ ਜਾਂਦਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਕਿਵੇਂ ਕੰਮ ਕਰਦਾ ਹੈ blood4you
ਸਾਰਾ ਅਤੇ ਉਸ ਦੇ ਭਰਾ ਨੇ ਟੈਕਨੀਕਲ ਟੀਮ ਦੀ ਮਦਦ ਦੇ ਨਾਲ ਇਹ ਵੈੱਬਸਾਈਟ ਤਿਆਰ ਕੀਤੀ ਹੈ। ਜਿਸ ਵਿੱਚ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ ਜਿਸ ਲਈ ਉਸ ਨੂੰ ਆਪਣਾ ਬਲੱਡ ਗਰੁੱਪ, ਨਾਮ, ਮੋਬਾਈਲ ਨੰਬਰ ਅਤੇ ਸ਼ਹਿਰ ਆਦਿ ਦੀ ਸਾਰੀ ਜਾਣਕਾਰੀ ਦੇਣੀ ਹੋਵੇਗੀ। ਫਿਰ ਲੋੜਵੰਦ ਵੀ ਆਪਣੇ ਆਪ ਨੂੰ ਰਜਿਸਟਰ ਕਰਕੇ ਆਪਣੇ ਸ਼ਹਿਰ ਦੇ ਡੋਨਰ ਨੂੰ ਲੱਭ ਕੇ ਉਸ ਤੋਂ ਖੂਨ ਪ੍ਰਾਪਤ ਕਰ ਸਕੇਗਾ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਵੈਬਸਾਈਟ ਸ਼ੁਰੂ ਕੀਤੀ ਹੈ ਅਤੇ ਇਸ ਨੂੰ ਮਹੀਨਾ ਹੀ ਹੋਏ ਹਨ ਅਤੇ ਹੁਣ ਤੱਕ 50 ਦੇ ਕਰੀਬ ਡੋਨਰਾਂ ਨੇ ਰਜਿਸਟਰ ਕਰ ਲਿਆ ਹੈ।
ਦੋਵੇਂ ਭੈਣ ਭਰਾ ਕੁਦਰਤੀ ਕਰੋਪੀ ਦਾ ਸ਼ਿਕਾਰ
ਸਾਰਾ ਅਤੇ ਉਸ ਦਾ ਭਰਾ ਦੋਵੇਂ ਹੀ ਕੁਦਰਤੀ ਕਰੋਪੀ ਦਾ ਸ਼ਿਕਾਰ ਹਨ, ਸਾਰਾ ਜਦੋਂ ਸੱਤ ਸਾਲ ਦੀ ਸੀ ਤਾਂ ਕਿਸੇ ਬਿਮਾਰੀ ਕਰਕੇ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਜਦਕਿ ਉਸ ਦਾ ਭਰਾ ਸਾਹਿਰ ਬਚਪਨ ਤੋਂ ਹੀ ਮਲਟੀਪਲ ਡਿਸਆਰਡਰ ਦਾ ਸ਼ਿਕਾਰ ਹੈ ਜੋ ਚੱਲ ਫਿਰ ਨਹੀਂ ਸਕਦਾ, ਪਰ ਇਸ ਦੇ ਬਾਵਜੂਦ ਦੋਵੇਂ ਭੈਣ ਭਰਾਵਾਂ ਦਾ ਜਜ਼ਬਾ ਕਮਾਲ ਦਾ ਹੈ। ਜਿਨ੍ਹਾਂ ਨੇ ਅਜਿਹੇ ਹਾਲਾਤਾਂ ਵਿੱਚ ਵੀ ਲੋਕਾਂ ਦੀ ਮੱਦਦ ਸਮਾਜ ਸੇਵਾ ਕਰਨ ਦਾ ਵਿਚਾਰ ਕੀਤਾ।
ਇਹ ਵੀ ਪੜ੍ਹੋ:ਮਜ਼ਦੂਰ ਦੀ ਝੁੱਗੀ ਨੂੰ ਲੱਗੀ ਅੱਗ ਛੇ ਮੈਂਬਰ ਬੁਰੀ ਤਰ੍ਹਾਂ ਝੁਲਸੇ।