ਲੁਧਿਆਣਾ: ਪੰਜਾਬ ਵਿੱਚ ਕੋਰਟ ਮੈਰਿਜ ਕਰਵਾਉਣ ਦੇ ਮਾਮਲੇ ਦਿਨ ਪਰ ਦਿਨ ਵੱਧਦੇ ਜਾ ਰਹੇ ਹਨ, ਉੱਥੇ ਹੀ ਇਸ ਦਾ ਵਿਰੋਧ ਕਰ ਲਈ ਕਤਲ ਦੀ ਘਟਨਾਵਾਂ ਵੀ ਵੱਧ ਰਹੀਆਂ ਹਨ। ਅਜਿਹਾ ਹੀ ਲੁਧਿਆਣਾ ਦੇ ਥਾਣਾ ਪੀ.ਏ.ਯੂ ਅਧੀਨ ਆਉਂਦੇ ਪੰਜਪੀਰ ਰੋਡ ਕਾਰਪੋਰੇਸ਼ਨ ਕਲੋਨੀ ਵਿੱਚ ਇਕ ਭਰਾ ਵੱਲੋਂ ਆਪਣੀ ਭੈਣ ਸੰਦੀਪ ਨੂੰ ਗੋਲੀਆਂ ਮਾਰਕੇ ਮੌਤ ਜੇ ਘਾਟ ਉਤਾਰ ਦੇਣ ਦਾ ਮਾਮਲੇ ਸਾਹਮਣੇ ਆਇਆ ਹੈ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ: ਦੱਸ ਦਈਏ ਕਿ ਇਸ ਵਾਰਦਾਤ ਨੂੰ ਅੰਜ਼ਾਮ ਸੂਰਜ ਨਾਮ ਦੇ ਵਿਅਕਤੀ ਨੇ ਦਿੱਤਾ ਹੈ, ਜੋ ਕਿ ਲੜਕੀ ਸੰਦੀਪ ਦਾ ਭਰਾ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਸੰਦੀਪ ਦਾ ਪਤੀ ਰਵੀ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ। ਉਸ ਨੂੰ ਵੀ ਗੋਲੀਆਂ ਲੱਗੀਆਂ ਹਨ।
ਕੋਰਟ ਮੈਰਿਜ ਕਾਰਨ: ਇਸ ਦੌਰਾਨ ਹੀ ਲੁਧਿਆਣਾ ਦੇ ਏ.ਡੀ.ਸੀ.ਪੀ ਸ਼ੁਭਮ ਅਗਰਵਾਲ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਤਲ ਕਰਨ ਦਾ ਕਾਰਨ ਰਵੀ ਵੱਲੋਂ ਸੂਰਜ ਦੀ ਭੈਣ ਨਾਲ ਕੋਰਟ ਮੈਰਿਜ ਕਰਵਾਉਣਾ ਹੈ। ਏ.ਡੀ.ਸੀ.ਪੀ ਦੇ ਮੁਆਨਿਕ ਰਵੀ ਸੂਰਜ ਦਾ ਦੋਸਤ ਸੀ, ਉਨ੍ਹਾਂ ਕਿਹਾ ਕਿ ਰਵੀ ਦੀ ਨੇੜਤਾ ਸੂਰਜ ਦੀ ਭੈਣ ਨਾਲ ਵੱਧ ਗਈ, ਪਰ ਪਰਿਵਾਰ ਦੋਵਾਂ ਦੇ ਵਿਆਹ ਲਈ ਤਿਆਰ ਨਹੀਂ ਸੀ।
- ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸਚਿਨ ਥਾਪਨ ਨੇ ਕੀਤੇ ਨਵੇਂ ਖੁਲਾਸੇ, ਕਹਿੰਦਾ ਵਾਰਦਾਤ ਤੋਂ ਪਹਿਲਾਂ ਹੀ ਲਾਰੈਂਸ ਨੇ ਭੇਜਿਆ ਸੀ ਵਿਦੇਸ਼
- ਲੁਧਿਆਣਾ 'ਚ ਬੇਅਦਬੀ ਦੀ ਕੋਸ਼ਿਸ਼, ਗੁਰਦੁਆਰਾ ਸਾਹਿਬ ਅੰਦਰ ਦਾਖਿਲ ਹੋਇਆ ਸ਼ੱਕੀ, ਪ੍ਰਬੰਧਕਾਂ ਨੇ ਚਾੜ੍ਹਿਆ ਕੁਟਾਪਾ ਫਿਰ ਕੀਤਾ ਪੁਲਿਸ ਹਵਾਲੇ
- ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਹੋਈ ਬਰਾਮਦ, DGP ਪੰਜਾਬ ਨੇ ਸਾਂਝੀ ਕੀਤੀ ਜਾਣਕਾਰੀ
ਅਣਖ ਖਾਤਰ ਕਤਲ: ਜਿਸ ਤੋਂ ਬਾਅਦ ਦੋਵੇ ਨੇ ਬਾਹਰ ਜਾ ਕੇ ਕੋਰਟ ਮੈਰਿਜ ਕਰਵਾ ਲਈ, ਜਦੋਂ ਸੂਰਜ ਨੂੰ ਪਤਾ ਲੱਗਾ ਕਿ ਦੋਵੇਂ ਲੁਧਿਆਣਾ ਆ ਗਏ ਹਨ ਤਾਂ ਉਸ ਨੇ ਦੋਵਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਅਤੇ ਦੋਵਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਸੂਰਜ ਦੀ ਭੈਣ ਸੰਦੀਪ ਦੀ ਮੌਤ ਹੋ ਗਈ, ਜਦੋਂ ਕਿ ਲੜਕੇ ਰਵੀ ਦੀ ਹਾਲਤ ਗੰਭੀਰ ਹੈ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਅਸੀਂ ਨਾਕੇਬੰਦੀ ਦੇ ਦੌਰਾਨ ਸੂਰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਦੂਜੇ ਪਾਸੇ ਇਹ ਵੀ ਗੱਲ ਸਾਹਮਣੇ ਆਈ ਹੈ, ਕਿ ਸੂਰਜ ਨੇ ਖੁਦ ਦੋਵਾਂ ਉੱਤੇ ਗੋਲੀਆਂ ਚਲਾਉਣ ਤੋਂ ਬਾਅਦ ਖੁਦ ਹੀ ਪੁਲਿਸ ਸਟੇਸ਼ਨ ਆ ਕੇ ਆਤਮ-ਸਮਰਪਣ ਕਰ ਦਿੱਤਾ ਹੈ। ਸੂਰਜ ਨੇ ਅਣਖ ਖਾਤਰ ਕਤਲ ਕੀਤਾ ਹੈ।