ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਲੁਧਿਆਣਾ ਦੇ ਅੰਦਰ ਜਮਾਲਪੁਰ ਇਲਾਕੇ ਦੇ ਫੋਰਚੂਨ ਸਿਟੀ ਦੇ ਅੰਦਰ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮਲਬੇ ਵਿੱਚੋਂ ਬੰਬ ਸ਼ੈੱਲ ਬਰਾਮਦ ਹੋਇਆ। ਇਸ ਘਟਨਾ ਨੂੰ ਸਥਾਨਕ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਬੰਬ ਵਿਰੋਧੀ ਦਸਤੇ ਨੂੰ ਘਟਨਾ ਸਥਾਨ ਉੱਤੇ ਬੁਲਾਇਆ ਗਿਆ। ਬੰਬ ਵਿਰੋਧੀ ਦਸਤੇ ਨੇ ਆ ਕੇ ਬੰਬ ਸ਼ੈੱਲ ਨੂੰ ਕਬਜ਼ੇ ਚ ਲੈ ਲਿਆ ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਇਸ ਸਬੰਧੀ ਜਾਣਕਾਰੀ ਲੋਕਾਂ ਨੇ ਹੀ ਪੁਲੀਸ ਨੂੰ ਦਿੱਤੀ ਜਦੋਂ ਉਨ੍ਹਾਂ ਨੇ ਕੋਈ ਬੰਬਨੁਮਾ ਚੀਜ਼ ਦੇਖੀ ਸੀ। ਫੋਰਚੂਨ ਸਿਟੀ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਉਸਾਰੀ ਦੇ ਕੰਮ ਲਈ ਮਲਬਾ ਮਾਛੀਵਾੜਾ ਤੋਂ ਲਿਆਂਦਾ ਗਿਆ ਅਤੇ ਉਸ ਮਲਬੇ ਵਿੱਚ ਹੀ ਮੰਨਿਆ ਜਾ ਰਿਹਾ ਹੈ ਕਿ ਇਹ ਬਰਾਮਦ ਹੋਇਆ ਹੈ।
ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਫਿਲਹਾਲ ਅਧਿਕਾਰਕ ਬਿਆਨ ਤਾਂ ਜਾਰੀ ਨਹੀਂ ਕੀਤਾ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਹ ਕਬਾੜ ਦੇ ਸਾਮਾਨ ਵਿਚ ਆਇਆ ਹੋ ਸਕਦਾ ਹੈ। ਬੰਬ ਸ਼ੈੱਲ ਮਿਲਣ ਤੋਂ ਤੁਰੰਤ ਬਾਅਦ ਸੜਕ ਦੀ ਉਸਾਰੀ ਦਾ ਕੰਮ ਵੀ ਰਖਵਾ ਦਿੱਤਾ ਗਿਆ ਅਤੇ ਜਿੰਨ੍ਹਾਂ ਨੂੰ ਸੜਕ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ ਅਤੇ ਜਿੱਥੋਂ ਇਹ ਸਾਮਾਨ ਲਿਆਂਦਾ ਜਾ ਰਿਹਾ ਸੀ ਇਸ ਸਬੰਧੀ ਵੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਪੁਲਿਸ ਦਾ ਐਕਸ਼ਨ !