ETV Bharat / state

ਲੁਧਿਆਣਾ ਪੁੱਜੇ ਬਾਲੀਵੁੱਡ ਅਤੇ ਪਾਲੀਵੁੱਡ ਸਟਾਰ, ਨਿਸ਼ਾ ਬਾਨੋ ਅਤੇ ਰਿਸ਼ਿਤਾ ਰਾਣਾ ਦਾ ਨਵਾਂ ਗਾਣਾ ਲਾਂਚ, ਰਾਹੁਲ ਰੋਏ ਨੇ ਖੁੱਲ੍ਹ ਕੇ ਕੀਤੀਆਂ ਗੱਲਾਂ - ਪਾਲੀਵੁੱਡ ਦੀਆਂ ਖ਼ਬਰਾਂ

ਲੁਧਿਆਣਾ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਦੇ ਅਦਾਕਰਾਂ ਨੇ ਪੁੱਜ ਕੇ ਸਮਾਂ ਬੰਨ੍ਹ ਦਿੱਤਾ। ਪੰਜਾਬੀ ਫਿਲਮਾਂ ਦੀ ਅਦਾਕਾਰ ਨਿਸ਼ਾ ਬਾਨੋ ਤੋਂ ਇਲਾਵਾ ਮਿਸ ਇੰਡੀਆ 2023 ਰਿਸ਼ਿਤਾ ਰਾਣਾ ਅਤੇ ਬਾਲੀਵੁੱਡ ਸਟਾਰ ਰਾਹੁਲ ਰੋਏ ਗਾਣੇ ਨੂੰ ਲਾਂਚ ਕਰਨ ਲਈ ਪਹੁੰਚੇ।

Bollywood and Pollywood stars have arrived in Ludhiana
ਲੁਧਿਆਣਾ ਪੁੱਜੇ ਬਾਲੀਵੁੱਡ ਅਤੇ ਪਾਲੀਵੁੱਡ ਸਟਾਰ, ਨਿਸ਼ਾ ਬਾਨੋ ਅਤੇ ਰਿਸ਼ਿਤਾ ਰਾਣਾ ਦਾ ਗਾਣਾ ਕੀਤਾ ਲਾਂਚ,ਰਾਹੁਲ ਰੋਏ ਨੇ ਖੁੱਲ੍ਹ ਕੇ ਕੀਤੀਆਂ ਗੱਲਾਂ
author img

By

Published : Aug 7, 2023, 10:26 PM IST

ਨਿਸ਼ਾ ਬਾਨੋ ਅਤੇ ਰਿਸ਼ਿਤਾ ਰਾਣਾ ਦਾ ਨਵਾਂ ਗਾਣਾ ਲਾਂਚ

ਲੁਧਿਆਣਾ: ਅੱਜ ਇੱਕ ਅਹਿਮ ਸਮਾਗਮ ਦੇ ਅੰਦਰ ਬਾਲੀਵੁੱਡ ਅਤੇ ਪਾਲੀਵੁੱਡ ਦਾ ਤੜਕਾ ਵੇਖਣ ਨੂੰ ਮਿਲਿਆ। ਬਾਲੀਵੁੱਡ ਦੇ ਸਟਾਰ ਰਾਹੁਲ ਰੋਏ, ਮਿਸ ਇੰਡੀਆ 2023 ਰਿਸ਼ਿਤਾ ਰਾਣਾ ਅਤੇ ਪੰਜਾਬੀ ਫਿਲਮ ਅਦਾਕਾਰ ਅਤੇ ਗਾਇਕ ਨਿਸ਼ਾ ਬਾਨੋ ਲੁਧਿਆਣਾ ਪੁੱਜੇ। ਇੱਥੇ ਇਨ੍ਹਾਂ ਵੱਲੋਂ ਜਿੱਥੇ ਖੁੱਲ੍ਹ ਕੇ ਪੰਜਾਬੀਆਂ ਨਾਲ ਗੱਲਾਂ ਕੀਤੀਆਂ ਗਈਆਂ, ਉੱਥੇ ਹੀ ਆਪਣੇ ਨਵੇਂ ਗਾਣੇ ਸੱਚੀਂ-ਸੱਚੀਂ ਨੂੰ ਵੀ ਲਾਂਚ ਕੀਤਾ ਗਿਆ। ਪਰਿਵਾਰ ਵਿੱਚ ਸੁਣਨ ਵਾਲੇ ਇਸ ਗਾਣੇ ਅੰਦਰ ਨਿਸ਼ਾ ਬਾਨੋ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਨਾਲ ਹੀ ਰਿਸ਼ਿਤਾ ਰਾਣਾ 2023 ਮਿਸ ਇੰਡੀਆ ਅਤੇ ਵਿਕੀ ਰਾਣਾ ਵੱਲੋਂ ਮੁੱਖ ਕਿਰਦਾਰ ਨਿਭਾਇਆ ਗਿਆ ਹੈ।

ਪੰਜਾਬੀ ਅਦਾਕਾਰਾਂ ਨਾਲ ਕੰਮ ਕਰਕੇ ਖੁਸ਼: ਇਸ ਗਾਣੇ ਦੀ ਵੀਡੀਓ ਸਨਮ ਬਜਾਜ ਨੇ ਬਣਾਈ ਹੈ ਅਤੇ ਅੱਜ ਇਸ ਲਾਂਚ ਸਮਾਗਮ ਵਿੱਚ ਗਾਣੇ ਨੂੰ ਸਪੋਰਟ ਕਰਨ ਲਈ ਵਿਸ਼ੇਸ਼ ਤੌਰ ਉੱਤੇ ਸੁਪਰ ਹਿੱਟ ਬਾਲੀਵੁੱਡ ਫਿਲਮਾਂ ਦੇਣ ਵਾਲੇ ਰਾਹੁਲ ਰੋਏ ਵੀ ਪੁੱਜੇ। ਰਾਹੁਲ ਰੋਏ ਨੇ ਕਿਹਾ ਉਹ ਪੰਜਾਬੀ ਅਦਾਕਾਰਾਂ ਨਾਲ ਕੰਮ ਕਰਕੇ ਕਾਫੀ ਖੁਸ਼ ਨੇ। ਉਨ੍ਹਾਂ ਕਿਹਾ ਕਿ ਮੇਰੀ ਐਂਟਰੀ ਪਹਿਲਾਂ ਹੀ ਪੰਜਾਬੀ ਗਾਣਿਆਂ ਅਤੇ ਫ਼ਿਲਮਾਂ ਵਿੱਚ ਹੋ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਆਪਣੇ ਤਜ਼ਰਬੇ ਸਾਂਝੇ ਕੀਤੇ।

ਮਿਸ ਇੰਡੀਆ ਗਾਣੇ ਦੀ ਅਹਿਮ ਅਦਾਕਾਰਾ ਰਿਸ਼ਿਤਾ ਰਾਣਾ ਨੇ ਕਿਹਾ ਕਿ ਪੰਜਾਬੀ ਗਾਣਿਆਂ ਵਿੱਚ ਪੱਛਮੀ ਸੱਭਿਆਚਾਰ ਨੂੰ ਬਹੁਤ ਪ੍ਰਫੁਲਿਤ ਕੀਤਾ ਜਾ ਰਿਹਾ ਹੈ। ਗਾਣਿਆਂ ਵਿੱਚ ਪੱਛਮ ਦਾ ਪਹਿਰਾਵਾ, ਉਨ੍ਹਾਂ ਦੀ ਬੋਲੀ ਆਦਿ ਵਰਤੀ ਜਾਂਦੀ ਹੈ। ਜਦੋਂ ਕਿ ਸਾਡਾ ਪੰਜਾਬੀ ਵਿਰਸਾ ਅਤੇ ਸੱਭਿਆਚਾਰ ਬਹੁਤ ਵੱਡਾ ਹੈ, ਉਸ ਨੂੰ ਗਾਣਿਆਂ ਵਿੱਚ ਦਰਸਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸੱਭਿਆਚਾਰ ਦੀ ਝਲਕ ਗਾਣਿਆਂ ਦੇ ਵਿੱਚ ਵਿਖਾਈ ਦੇਣੀ ਚਾਹੀਦੀ ਹੈ। ਮੈਂ ਹਮੇਸ਼ਾਂ ਕੋਸ਼ਿਸ਼ ਕਰਾਂਗੀ ਕਿ ਮੇਰੇ ਆਉਣ ਵਾਲੇ ਨਵੇਂ ਪ੍ਰਾਜੈਕਟਾਂ ਵਿੱਚ ਭਾਰਤ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਵੱਧ ਤੋਂ ਵੱਧ ਵਿਖਾ ਸਕਾ।

ਪੰਜਾਬੀ ਫ਼ਿਲਮਾਂ ਕਰੋੜਾਂ ਦਾ ਕਾਰੋਬਾਰ ਕਰ ਰਹੀਆਂ: ਰਾਹੁਲ ਰੋਏ ਨੇ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਪਸੰਦੀਦਾ ਪੰਜਾਬੀ ਫਿਲਮ ਅਦਾਕਾਰ ਦਲਜੀਤ ਦੁਸਾਂਝ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਬਹੁਤ ਵਧੀਆ ਕੰਮ ਕਰ ਰਹੀ ਹੈ, ਹੁਣ ਪੰਜਾਬੀ ਫ਼ਿਲਮਾਂ ਕਰੋੜਾਂ ਦਾ ਕਾਰੋਬਾਰ ਕਰ ਰਹੀਆਂ ਨੇ। ਨਿਸ਼ਾ ਬਾਨੋ ਨੇ ਕਿਹਾ ਕਿ ਕੈਰੀ ਆਨ ਜੱਟਾ 3 ਨੇ ਕਰੋੜਾਂ ਦਾ ਵਪਾਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਗਾਣਿਆਂ ਵਿੱਚ ਪਹਿਲਾਂ ਕਾਫੀ ਦੇਰ ਹੱਥ ਅਜ਼ਮਾਇਆ ਸੀ ਫਿਰ ਹੁਣ ਫ਼ਿਲਮੀ ਪਰਦੇ ਉੱਤੇ ਆਈ ਹਾਂ। ਉਨ੍ਹਾ ਕਿਹਾ ਕਿ ਹੁਣ ਮੁੜ ਤੋਂ ਗਾਣਾ ਲਾਂਚ ਕੀਤਾ ਹੈ। ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ। ਪੰਜਾਬੀ ਫਿਲਮ ਇੰਡਸਟਰੀ ਹੁਣ ਬਾਲੀਵੁੱਡ ਦੇ ਬਰਾਬਰ ਪੁੱਜ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.