ਲੁਧਿਆਣਾ: ਲੁਧਿਆਣਾ ਦੇ ਬੱਸ ਸਟੈਂਡ ਨੇੜੇ ਨਗਰ ਨਿਗਮ ਦੀ ਗੱਡੀ ਨੂੰ ਰੋਕਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਮੋਟਰਸਾਈਕਲ ਸਵਾਰ ਵੱਲੋਂ ਕਥਿਤ ਤੌਰ 'ਤੇ ਟਰੱਕ ਡਰਾਈਵਰ ਦੀ ਪੱਗ ਲਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਬੱਸ ਸਟੈਂਡ ਨੇੜੇ ਇੱਕ ਬਾਇਕ ਸਵਾਰ ਵਿਅਕਤੀ ਨੇ ਨਗਰ ਨਿਗਮ ਦੇ ਟਰੱਕ ਦੇ ਡਰਾਈਵਰ ਦੀ ਕੁੱਟਮਾਰ ਕੀਤੀ। ਮਾਮਲਾ ਟਰੱਕ ਨੂੰ ਓਵਰਟੇਕ ਕਰਨ ਤੋਂ ਸ਼ੁਰੂ ਹੋਇਆ। ਡਰਾਈਵਰ ਨੇ ਬਾਈਕ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਸ ਤੋਂ ਬਾਅਦ ਵਿਅਕਤੀ ਨੇ ਬਾਈਕ ਨੂੰ ਅੱਗੇ ਰੋਕ ਲਿਆ ਅਤੇ ਡਰਾਈਵਰ ਨੂੰ ਥੱਪੜ ਮਾਰ ਦਿੱਤਾ। ਬਚਾਅ ਵਿੱਚ, ਡਰਾਈਵਰ ਨੇ ਵੀ ਬਾਈਕ ਸਵਾਰ ਨੂੰ ਲੱਤ ਮਾਰੀ ਅਤੇ ਮੁੱਕਾ ਮਾਰਿਆ।
ਕੁੱਟਮਾਰ 'ਚ ਡਰਾਇਵਰ ਦੀ ਲਹੀ ਪੱਗ: ਵਿਰਸਾ ਸਿੰਘ ਨੇ ਦੱਸਿਆ ਕਿ ਉਹ ਨਗਰ ਨਿਗਮ ਦਾ ਟਰੱਕ ਚਲਾਉਂਦਾ ਹੈ। ਉਹ ਮੰਗਲਵਾਰ ਨੂੰ ਜ਼ੋਨ-ਬੀ ਜਾ ਰਿਹਾ ਸੀ। ਇਸ ਦੇ ਨਾਲ ਹੀ ਬੱਸ ਸਟੈਂਡ ਨੇੜੇ ਬਾਈਕ ਸਵਾਰ ਨੂੰ ਓਵਰਟੇਕ ਕਰਦੇ ਸਮੇਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਦੋਵਾਂ 'ਚ ਬਹਿਸ ਹੋ ਗਈ। ਬਾਈਕ ਸਵਾਰ ਨੇ ਉਸ ਦੀ ਪੱਗ ਵੀ ਲਾਹ ਦਿੱਤੀ। ਉਥੇ ਮੌਜੂਦ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਇਆ। ਟਰੱਕ ਡਰਾਈਵਰ ਦਾ ਪੱਖ ਵੀ ਸਾਹਮਣੇ ਆਇਆ ਹੈ, ਜਿਸ ਦਾ ਕਹਿਣਾ ਹੈ ਕਿ ਉਸ ਕੋਲ ਵੱਡੀ ਗੱਡੀ ਹੈ ਅਤੇ ਵੱਡੀ ਗੱਡੀ ਨੂੰ ਰੋਕਣ 'ਚ ਸਮਾਂ ਲੱਗਦਾ ਹੈ | ਪਰ ਇੱਕ ਮੋਟਰਸਾਈਕਲ ਸਵਾਰ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਕਥਿਤ ਤੌਰ ’ਤੇ ਉਸ ਦੀ ਪੱਗ ਲਾਹ ਦਿੱਤੀ ਗਈ।
ਬਾਇਕ ਸਵਾਰ ਮੌਕੇ ਤੋਂ ਭੱਜਿਆ: ਬਾਅਦ 'ਚ ਉਕਤ ਵਿਅਕਤੀ ਮੌਕੇ 'ਤੇ ਹੀ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਬਾਈਕ ਨੂੰ ਕਬਜ਼ੇ 'ਚ ਲੈ ਲਿਆ ਹੈ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬਾਈਕ ਸਵਾਰ ਦੀ ਭਾਲ ਕੀਤੀ ਜਾ ਰਹੀ ਹੈ, ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।