ETV Bharat / state

ਵਿਧਾਨ ਸਭਾ ਚੋਣਾਂ 'ਚ ਲੁਧਿਆਣਾ ਕੇਂਦਰੀ ਦੇ ਵੱਡੇ ਦਾਅਵੇਦਾਰ - ਮਰਦਾਂ ਦੀ ਗਿਣਤੀ 85 ਹਜ਼ਾਰ 142

ਵਿਧਾਨ ਸਭਾ ਹਲਕਾ ਕੇਂਦਰੀ ਦੀ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 58 ਹਜ਼ਾਰ 931 ਹੈ। ਜਿਨ੍ਹਾਂ ਵਿਚ ਮਰਦਾਂ ਦੀ ਗਿਣਤੀ 85 ਹਜ਼ਾਰ 142 ਜਦੋਂ ਕਿ ਮਹਿਲਾ ਵੋਟਰਾਂ ਦੀ ਗਿਣਤੀ 73 ਹਜ਼ਾਰ 778 ਹੈ। ਜੇਕਰ ਲੁਧਿਆਣਾ ਕੇਂਦਰੀ ਤੋਂ ਵੋਟ ਫੀਸਦ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਲੁਧਿਆਣਾ ਕੇਂਦਰੀ ਚ 61.77 ਫ਼ੀਸਦੀ ਵੋਟਾਂ ਪਈਆਂ ਹਨ।

ਵਿਧਾਨ ਸਭਾ ਚੋਣਾਂ 'ਚ ਲੁਧਿਆਣਾ ਕੇਂਦਰੀ ਦੇ ਵੱਡੇ ਦਾਅਵੇਦਾਰ

author img

By

Published : Feb 28, 2022, 9:32 PM IST

ਲੁਧਿਆਣਾ: ਵਿਧਾਨ ਸਭਾ ਹਲਕਾ ਕੇਂਦਰੀ ਦੀ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 58 ਹਜ਼ਾਰ 931 ਹੈ। ਜਿਨ੍ਹਾਂ ਵਿਚ ਮਰਦਾਂ ਦੀ ਗਿਣਤੀ 85 ਹਜ਼ਾਰ 142 ਜਦੋਂ ਕਿ ਮਹਿਲਾ ਵੋਟਰਾਂ ਦੀ ਗਿਣਤੀ 73 ਹਜ਼ਾਰ 778 ਹੈ। ਜੇਕਰ ਲੁਧਿਆਣਾ ਕੇਂਦਰੀ ਤੋਂ ਵੋਟ ਫੀਸਦ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਲੁਧਿਆਣਾ ਕੇਂਦਰੀ ਚ 61.77 ਫ਼ੀਸਦੀ ਵੋਟਾਂ ਪਈਆਂ ਹਨ। ਲੁਧਿਆਣਾ ਕੇਂਦਰੀ ਦੇ ਵਿੱਚ ਵੋਟ ਫ਼ੀਸਦ ਕਾਫ਼ੀ ਘੱਟ ਰਹੀ ਹਾਲਾਂਕਿ ਪੰਜਾਬ ਦੇ ਵਿੱਚ ਓਵਰਆਲ ਵੋਟਿੰਗ ਤੋਂ 10 ਫ਼ੀਸਦੀ ਕੇਂਦਰੀ ਦੇ ਵਿੱਚ ਵੋਟਿੰਗ ਘੱਟ ਰਹੀ। ਜੋ ਕਿ ਆਪਣੇ ਆਪ 'ਚ ਇਕ ਵੱਡਾ ਸਵਾਲ ਹੈ। ਜੇਕਰ ਬੀਤੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਡਾਵਰ ਜੇਤੂ ਰਹੇ ਸਨ।

ਕਾਂਗਰਸ ਦੇ ਸੁਰਿੰਦਰ ਡਾਵਰ (Surinder Dawar of the Congress)

ਕਾਂਗਰਸ ਵੱਲੋਂ ਇਸ ਵਾਰ ਵੀ ਲੁਧਿਆਣਾ ਕੇਂਦਰੀ ਤੋਂ ਆਪਣੇ ਸੀਨੀਅਰ ਉਮੀਦਵਾਰ ਤੇ ਹੀ ਦਾਅ ਖੇਡਿਆ ਗਿਆ ਸੀ। ਕੇਂਦਰੀ ਤੋਂ ਪਿਛਲੀ ਵਾਰ ਸੁਰਿੰਦਰ ਡਾਵਰ (Surinder Dawar) ਵੱਡੀ ਲੀਡ ਨਾਲ ਜਿੱਤੇ ਸਨ। 2017 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ 47 ਹਜ਼ਾਰ 871 ਕੁੱਲ ਵੋਟਾਂ ਪ੍ਰਾਪਤ ਕੀਤੀਆਂ ਸਨ। ਸੁਰਿੰਦਰ ਡਾਵਰ (Surinder Dawar) ਕਾਂਗਰਸ ਦੇ ਸੀਨੀਅਰ ਲੀਡਰ ਹਨ ਅਤੇ ਲਗਾਤਾਰ ਲੁਧਿਆਣਾ ਕੇਂਦਰੀ ਦੇ ਵਿਚ ਉਹ ਤਿੰਨ ਵਾਰ ਜਿੱਤਦੇ ਆ ਰਹੇ ਹਨ। ਜਦੋਂ ਕਿ ਇਸ ਹਲਕੇ ਤੋਂ ਪੰਜ ਵਾਰ ਹੁਣ ਤੱਕ ਵਿਧਾਇਕ ਬਣ ਚੁੱਕੇ ਹਨ।

ਸਿਰਫ਼ ਇੱਕ ਵਾਰ ਹੀ ਸੁਰਿੰਦਰ ਡਾਵਰ (Surinder Dawar) ਨੂੰ ਭਾਜਪਾ ਦੇ ਸੀਨੀਅਰ ਲੀਡਰ ਸਤਪਾਲ ਗੋਸਾਈ ਨੇ ਹਰਾਇਆ ਸੀ। ਭਾਜਪਾ ਦਾ ਵੀ ਇਸ ਸੀਟ ਤੇ ਵੱਡਾ ਵੋਟ ਬੈਂਕ ਹੈ। ਜੇਕਰ ਗਲ ਸੁਰਿੰਦਰ ਡਾਵਰ ਦੀ ਕੀਤੀ ਜਾਵੇ ਤਾਂ ਉਹ ਇਸ ਸੀਟ ਤੇ ਜ਼ਿਆਦਾਤਰ ਕਾਬਜ਼ ਰਹੇਗੀ। ਸੁਰਿੰਦਰ ਡਾਵਰ(Surinder Dawar) ਦਾ ਵੱਡਾ ਸਿਆਸੀ ਸਫ਼ਰ ਰਿਹਾ ਹੈ।

ਉਨ੍ਹਾਂ ਦੇ ਭਰਾ ਵਪਾਰ ਸਾਂਭ ਰਹੇ ਹਨ। ਜਦ ਕਿ ਉਨ੍ਹਾਂ ਦਾ ਬੇਟਾ ਮਾਣਿਕ ਡਾਵਰ ਹੁਣ ਸਿਆਸਤ ਵਿਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ। ਮਾਣਿਕ ਡਾਵਰ ਜ਼ਿਲ੍ਹਾ ਯੂਥ ਕਾਂਗਰਸ ਦਾ ਸਰਗਰਮ ਲੀਡਰ ਹੈ। ਇਸ ਵਾਰ ਆਪਣੇ ਪਿਤਾ ਦੀ ਚੋਣ ਪ੍ਰਚਾਰ 'ਚ ਉਹ ਕਾਫੀ ਸਰਗਰਮ ਨਜ਼ਰ ਆਇਆ ਸੀ।

ਭਾਜਪਾ ਦੇ ਗੁਰਦੇਵ ਸ਼ਰਮਾ ਦੇਬੀ (BJP's Gurdev Sharma Debi)

ਲੁਧਿਆਣਾ ਕੇਂਦਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਗੁਰਦੇਵ ਸ਼ਰਮਾ ( Gurdev Sharma Debi) ਦੇਬੀ ਇੱਥੋਂ ਉਮੀਦਵਾਰ ਹਨ ਹਾਲਾਂਕਿ ਬੀਤੀਆਂ ਵਿਧਾਨ ਸਭਾ ਚੋਣਾਂ 'ਚ ਵੀ ਗੁਰਦੇਵ ਸ਼ਰਮਾ ਦੇਬੀ ਨੇ ਇੱਥੋਂ ਚੋਣ ਲੜੀ ਸੀ। ਉਦੋਂ ਉਹ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸਨ। ਗੁਰਦੇਵ ਸ਼ਰਮਾ ਦੇਬੀ (Gurdev Sharma Debi) ਨੂੰ 2017 ਦੇ ਵਿਚ ਕੁੱਲ 27 ਹਜ਼ਾਰ 391 ਵੋਟਾਂ ਪਈਆਂ ਸਨ। ਗੁਰਦੇਵ ਸ਼ਰਮਾ ਦੇਬੀ(Gurdev Sharma Debi) ਦੂਜੇ ਨੰਬਰ ਤੇ ਰਹੇ।

ਗੁਰਦੇਵ ਸ਼ਰਮਾ ਦੇਬੀ (Gurdev Sharma Debi) ਭਾਜਪਾ ਦੇ ਜ਼ਿਲ੍ਹਾ ਖਜ਼ਾਨਚੀ ਦਾ ਅਹੁਦਾ ਹੈ ਉਹ ਵੀ ਸਿਆਸਤ ਵਿੱਚ ਕਾਫੀ ਲੰਬੇ ਸਮੇਂ ਤੋਂ ਸਰਗਰਮ ਹਨ ਹਾਲਾਂਕਿ ਲੁਧਿਆਣਾ ਕੇਂਦਰੀ ਤੋਂ ਪਿਛਲੀ ਵਾਰ ਉਨ੍ਹਾਂ ਨੂੰ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜਾਈ ਗਈ ਸਤਪਾਲ ਗੁਸਾਈਂ ਦੇ ਦੇਹਾਂਤ ਤੋਂ ਬਾਅਦ ਗੁਰਦੇਵ ਸ਼ਰਮਾ ਦੇਬੀ(Gurdev Sharma Debi) ਨੂੰ ਭਾਜਪਾ ਨੇ ਕੇਂਦਰੀ ਹਲਕੇ ਤੋਂ ਉਤਾਰਿਆ ਸੀ।

ਇਸ ਤੋ ਬਾਅਦ ਗੁਰਦੇਵ ਸ਼ਰਮਾ ਦੇਬੀ (Gurdev Sharma Debi) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਵੀ ਲੁਧਿਆਣਾ ਕੇਂਦਰੀ ਤੋਂ ਭਾਜਪਾ ਦੇ ਤਿੰਨ ਮਜ਼ਬੂਤ ਦਾਅਵੇਦਾਰ ਸਨ ਜਿਨ੍ਹਾਂ ਵਿਚ ਸਤਪਾਲ ਗੋਸਾਈਂ ਦੀ ਨੂੰ ਡੌਲੀ ਗੋਸਾਈ ਇਸ ਤੋਂ ਇਲਾਵਾ ਪਰਵੀਨ ਬਾਂਸਲ ਅਤੇ ਗੁਰਦੇਵ ਸ਼ਰਮਾ ਦੇਬੀ (Gurdev Sharma Debi) ਕਤਾਰ ਵਿੱਚ ਸਨ ਪਰ ਭਾਜਪਾ ਨੇ ਗੁਰਦੇਵ ਸ਼ਰਮਾ ਦੇਬੀ (Gurdev Sharma Debi) ਤੇ ਦੁਬਾਰਾ ਦਾਅ ਖੇਡਿਆ ਹੈ।

ਅਕਾਲੀ ਦਲ ਦੇ ਪ੍ਰਿਤਪਾਲ ਸਿੰਘ ਪਾਲੀ (Pritpal Singh Pali of Akali Dal)

ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਕੇਂਦਰੀ ਤੋਂ ਇਸ ਵਾਰ ਆਪਣਾ ਧਾਰਮਿਕ ਕਾਰਡ ਖੇਡਿਆ ਹੈ। ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪ੍ਰਿਤਪਾਲ ਸਿੰਘ ਪਾਲੀ (Pritpal Singh Pali) ਲੁਧਿਆਣਾ ਕੇਂਦਰੀ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜੇਕਰ ਪ੍ਰਿਤਪਾਲ ਪਾਲੀ(Pritpal Singh Pali) ਦੇ ਸਿਆਸੀ ਤਜਰਬੇ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਕੋਲ ਕੋਈ ਸਿਆਸੀ ਤਜ਼ਰਬਾ ਤਾਂ ਨਹੀਂ ਹੈ ਪਰ ਸਮਾਜਿਕ ਤਜ਼ਰਬਾ ਬਹੁਤ ਵੱਡਾ ਹੈ।

ਪ੍ਰਿਤਪਾਲ ਸਿੰਘ ਪਾਲੀ (Pritpal Singh Pali) ਲੁਧਿਆਣਾ ਦੇ ਸਭ ਤੋਂ ਪ੍ਰਸਿੱਧ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਬੀਤੇ ਲੰਬੇ ਸਮੇਂ ਤੋਂ ਪ੍ਰਧਾਨ ਹਨ। ਲੋਕਾਂ ਦੀ ਸੇਵਾ ਗੁਰਦੁਆਰਾ ਸਾਹਿਬ ਦੀ ਸੇਵਾ ਕਾਰਨ ਉਨ੍ਹਾਂ ਨੂੰ ਅਕਾਲੀ ਦਲ ਨੇ ਆਪਣਾ ਉਮੀਦਵਾਰ ਬਣਾਇਆ। ਹਾਲਾਂਕਿ ਇਹ ਟਿਕਟ ਜਦੋਂ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਸੀ ਉਦੋਂ ਭਾਜਪਾ ਨੂੰ ਹੀ ਦਿੱਤੀ ਜਾਂਦੀ ਸੀ ਪਰ ਗੱਠਜੋੜ ਟੁੱਟਣ ਤੋਂ ਬਾਅਦ ਇਸ ਵਾਰ ਅਕਾਲੀ ਦਲ ਨੇ ਆਪਣਾ ਧਾਰਮਿਕ ਕਾਰਡ ਇਸ ਹਲਕੇ ਤੋਂ ਖੇਡਿਆ ਹੈ।

ਆਮ ਆਦਮੀ ਪਾਰਟੀ ਦੇ ਪੱਪੀ ਪਰਾਸ਼ਰ (Aam Aadmi Party's Pappi Prashar)

ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਦੇ ਵਿੱਚ ਜ਼ਿਆਦਾਤਰ ਉਮੀਦਵਾਰ ਉਨ੍ਹਾਂ ਨੂੰ ਹੀ ਉਤਾਰਿਆ ਗਿਆ ਹੈ ਜੋ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਉਨ੍ਹਾਂ ਵਿੱਚੋਂ ਇੱਕ ਲੁਧਿਆਣਾ ਕੇਂਦਰੀ ਵੀ ਹੈ ਆਮ ਆਦਮੀ ਪਾਰਟੀ ਨੇ ਪੱਪੀ ਪਰਾਸ਼ਰ ਨੂੰ ਲੁਧਿਆਣਾ ਕੇਂਦਰੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ।

ਪੱਪੀ ਪਰਾਸ਼ਰ ਦੇ ਜ਼ਿਕਰ ਸਿਆਸੀ ਭਵਿੱਖ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਂਗਰਸ ਦੇ ਲੰਮਾ ਸਮਾਂ ਕੌਂਸਲਰ ਰਹੇ ਹਨ। ਉਨ੍ਹਾਂ ਦੇ ਭਰਾ ਵੀ ਕੌਂਸਲਰ ਹਨ ਪਰ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਹਾਲਾਂਕਿ ਜੇਕਰ ਪਿਛਲੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਲੁਧਿਆਣਾ 'ਚ ਲੋਕ ਇਨਸਾਫ ਪਾਰਟੀ ਦੇ ਨਾਲ ਗੱਠਜੋੜ ਸੀ।

ਲੁਧਿਆਣਾ ਕੇਂਦਰੀ ਤੋਂ ਵਿਪਨ ਸੂਦ ਕਾਕਾ ਨੂੰ ਲੋਕ ਇਨਸਾਫ਼ ਪਾਰਟੀ ਨੇ ਆਪਣਾ ਉਮੀਦਵਾਰ ਲੁਧਿਆਣਾ ਕੇਂਦਰੀ ਤੋਂ ਬਣਿਆ ਸੀ। ਕਾਕਾ ਸੂਦ ਨੂੰ 2017 ਦੇ ਵਿਚ ਕੁੱਲ 25 ਹਜ਼ਾਰ ਦੇ ਕਰੀਬ ਵੋਟਾਂ ਪਈਆਂ ਸਨ ਉਹ ਤੀਜੇ ਨੰਬਰ ਤੇ ਰਹੇ ਸਨ ਪਰ ਲਗਪਗ ਦੋ ਸਾਲ ਪਹਿਲਾਂ ਵਿਪਿਨ ਕਾਕਾ ਸੂਦ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਹਾਲਾਂਕਿ ਉਹ ਵੀ ਇਸ ਹਲਕੇ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਸਨ ਪਰ ਅਕਾਲੀ ਦਲ ਨੇ ਗਿਆਨੀ ਪ੍ਰਿਤਪਾਲ ਸਿੰਘ ਪਾਲੀ ਤੇ ਹੀ ਆਪਣਾ ਵਿਸ਼ਵਾਸ ਜਤਾਇਆ।

ਇਹ ਵੀ ਪੜ੍ਹੋ:- ਚੋਣਾਂ ਦੇ ਚੱਲਦੇ ਵੋਟਾਂ ਤੋਂ ਬਾਅਦ ਹੁਣ ਜਲੰਧਰ ਛਾਉਣੀ ਹਲਕੇ ਵਿਚ "ਅੱਗੇ ਕੀ"

ETV Bharat Logo

Copyright © 2025 Ushodaya Enterprises Pvt. Ltd., All Rights Reserved.