ਲੁਧਿਆਣਾ: ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ (transport tender scam case) ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੇ ਕਥਿਤ ਪੀਏ ਮੀਨੂੰ ਮਲਹੋਤਰਾ ਦੀ ਫੋਟੋ ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਬੱਗਾ ਨਾਲ ਬੈਠਣ ਦੀ ਫੋਟੋ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਦੱਸੀ ਦਈਏ ਕਿ ਸਾਬਕਾ ਮੰਤਰੀ ਦਾ ਕਥਿਤ ਪੀਏ ਮੀਨੂੰ ਮਲਹੋਤਰਾ ਫਰਾਰ ਹੈ, ਵਿਜੀਲੈਂਸ ਲੰਬੇ ਸਮੇਂ ਤੋਂ ਮੀਨੂੰ ਦੀ ਭਾਲ ਕਰ ਰਹੀ ਹੈ। ਇਹ ਤਸਵੀਰ ਕਦੋਂ ਲਈ ਗਈ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਇਸ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਟਰਾਂਸਪੋਰਟ ਮਾਮਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਉੱਤੇ ਪੰਜਾਬ ਵਿਜ਼ੀਲੈਸ਼ ਨੇ ਲਗਾਤਾਰ ਸ਼ਿੰਕੰਜ਼ਾ ਕੱਸਿਆ ਹੋਇਆ ਹੈ, ਪਰ ਮੀਨੂੰ ਮਲਹੋਤਰਾ ਫਰਾਰ ਚੱਲ ਰਿਹਾ ਹੈ ਜਿਸ ਦੀ ਵਿਜ਼ੀਲੈਸ ਵੱਲੋ ਲਗਾਤਾਰ ਭਾਲ ਜਾਰੀ ਹੈ। ਇਸ ਤੋਂ ਇਲਾਵਾਂ ਵਿਜ਼ੀਲੈਂਸ ਦੀ ਟੀਮ ਇਹ ਵੀ ਜਾਣਕਾਰੀ ਪ੍ਰਾਪਤ ਕਰ ਰਹੀ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਮਲਹੋਤਰਾ ਨੇ ਇਨ੍ਹੀ ਜਾਇਦਾਦ ਕਦੋਂ ਬਣਾਈ ਤੇ ਪੈਸਾ ਕਿੱਥੋਂ ਆਇਆ।
ਸੂਤਰਾਂ ਤੋਂ ਇਹ ਵੀ ਜਾਣਕਾਰੀ ਹੈ ਕਿ ਪੀਏ ਮੀਨੂੰ ਮਲਹੋਤਰਾ ਨੇ ਇਹ ਜਾਇਦਾਦ ਭਾਰਤ ਭੂਸ਼ਣ ਆਸ਼ੂ ਦੇ ਮੰਤਰੀ ਬਣਨ ਤੋਂ ਬਾਅਦ ਹੀ ਬਣਾਈ ਗਈ ਹੈ। ਇਸ ਤੋਂ ਇਲਾਵਾਂ ਵਿਜ਼ੀਲੈਸ ਦਾ ਦਾਅਵਾ ਹੈ ਕਿ ਮੀਨੂੰ ਮਲਹੋਤਰਾ ਨੂੰ ਜਲਦ ਗ੍ਰਿਫ਼ਤਾਰ ਕਰ ਲਵੇਗੀ, ਕਿਉਂਕਿ ਵਿਜ਼ੀਲੈਸ ਨੂੰ ਕੋਈ ਜ਼ਰੂਰੀ ਕਾਗਜ਼ ਵੀ ਮਿਲੇ ਹਨ ਜਿਸ ਨਾਲ ਕਿ ਮੀਨੂੰ ਮਲਹੋਤਰਾ ਨੂੰ ਬੇਨਕਾਬ ਕੀਤਾ ਜਾਵੇਗਾ।
ਇਹ ਵੀ ਪੜੋ:- ਅੰਨਾ ਹਜ਼ਾਰੇ ਨੇ ਦਿੱਲੀ ਦੀ ਆਬਕਾਰੀ ਨੀਤੀ ਦੀ ਕੀਤੀ ਆਲੋਚਨਾ, ਚਿੱਠੀ ਲਿਖ ਕੇ ਪ੍ਰਗਟਾਇਆ ਰੋਸ