ਲੁਧਿਆਣਾ: ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤਰਸੇਮ ਭਿੰਡਰ ਵੱਲੋਂ ਬੁੱਧਵਾਰ ਅਹੁਦਾ ਸਾਂਭਣ ਤੋਂ ਬਾਅਦ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਵੀ ਸ਼ਾਮਲ ਹੋਏ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪਹੁੰਚੇ ਪਰ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਸੜਕਾਂ ਉਤੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਂਦੇ ਵਿਖਾਈ ਦਿੱਤੇ।
ਲਗਜ਼ਰੀ ਕਾਰਾਂ ਦੇ ਵਿੱਚ AAP ਵਰਕਰਾਂ ਵੱਲੋਂ ਹੂਟਰ: ਆਪਣੀਆਂ ਲਗਜ਼ਰੀ ਕਾਰਾਂ ਦੇ ਵਿੱਚ ਵਰਕਰਾਂ ਵੱਲੋਂ ਹੂਟਰ ਚਲਾਏ ਗਏ। ਇਸ ਦੌਰਾਨ ਜਦੋਂ ਮੀਡੀਆ ਦਾ ਕੈਮਰਾਂ ਚੱਲਿਆ ਤਾਂ ਵਰਕਰ ਮੀਡੀਆ ਦੇ ਨਾਲ ਉਲਝਦੇ ਵਿਖਾਈ ਦਿੱਤੇ। ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਭਾਜੜਾਂ ਪੈ ਗਈਆਂ ਅਤੇ ਵਰਕਰਾਂ ਨੂੰ ਹੂਟਰ ਵਜਾਉਣ ਤੋਂ ਮਨ੍ਹਾ ਕਰ ਦੇਂ ਵਿਖਾਈ ਦਿੱਤੇ ਇਸ ਦੌਰਾਨ ਪੁਲਿਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਫਾਈਆਂ ਦਿੰਦੇ ਵੀ ਵਿਖਾਈ ਦਿੱਤੇ।
ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਨਿੰਦਾ : ਆਪਣੀ ਗੱਡੀ ਦੇ ਵਿਚ ਹੂਟਰ ਵਜਾ ਰਹੇ ਵਰਕਰਾਂ ਨੇ ਕਿਹਾ ਕਿ ਉਹ ਤਰਸੇਮ ਭਿੰਡਰ ਦੇ ਨਾਲ ਆਏ ਹਨ ਇਸ ਦੌਰਾਨ ਮਾਰਕਫੈਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਮਨਦੀਪ ਮੋਹੀ ਨੇ ਕਿਹਾ ਕਿ ਜਿਨ੍ਹਾਂ ਵੱਲੋਂ ਕਾਨੂੰਨੀ ਉਲੰਘਣਾ ਕੀਤੀ ਗਈ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਅਸੀਂ ਪਤਾ ਕਰਾਂਗੇ ਕਿ ਇਹ ਕੌਣ ਨੌਜਵਾਨ ਹਨ।
ਪੁਲਿਸ ਨੇ ਕਿਹਾ: ਉਥੇ ਦੂਜੇ ਪਾਸੇ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮ ਦੀ ਸਫਾਈ ਦਿੰਦਿਆਂ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਕਿਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜੋ ਕੋਈ ਵੀ ਹੋਵੇਗਾ ਉਸ ਉਤੇ ਕਾਰਵਾਈ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਜਿਥੇ ਇੱਕ ਪਾਸੇ ਵੀਆਈਪੀ ਟ੍ਰੀਟਮੈਂਟ ਦੀ ਹਮੇਸ਼ਾ ਖਿਲਾਫਤ ਕਰਦੀ ਹੈ ਉੱਥੇ ਹੀ ਉਹਨਾਂ ਦੇ ਆਪਣੇ ਵਰਕਰ ਪ੍ਰਾਈਵੇਟ ਗੱਡੀਆਂ ਦੇ ਵਿੱਚ ਹੂਟਰ ਵਜਾਉਂਦੇ ਵਿਖਾਈ ਦਿੱਤੇ ਅਤੇ ਮੀਡੀਆ ਵੱਲੋਂ ਵੀਡੀਓ ਬਣਾਉਣ ਉਤੇ ਉਹਨਾਂ ਨਾਲ ਵੀ ਉਲਝ ਦੇ ਵਿਖਾਈ ਦਿੱਤੇ।
ਇਹ ਵੀ ਪੜ੍ਹੋ:- ਦਰਦਨਾਕ ਸੜਕ ਹਾਦਸੇ ਵਿਚ ਸਕੇ ਭੈਣ ਭਰਾ ਦੀ ਮੌਤ