ਲੁਧਿਆਣਾ: ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections 2022) ਨੂੰ ਲੈ ਕੇ ਚੋਣ ਅਖਾੜਾ ਲਗਾਤਾਰ ਭੱਖਦਾ ਜਾ ਰਿਹਾ ਹੈ ਤੇ ਹਰ ਪਾਰਟੀ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਉਥੇ ਹੀ ਲੰਬੇ ਸਮੇਂ ਤੋਂ ਆਪਸੀ ਕਲੇਸ਼ ਨਾਲ ਉਲਝ ਰਹੀ ਪੰਜਾਬ ਦੀ ਸਤਾਧਿਰ ਕਾਂਗਰਸ ਪਾਰਟੀ ਵੱਲੋਂ ਵੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਲੁਧਿਆਣਾ ਪਹੁੰਚ ਚੁੱਕੇ ਹਨ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨੀ ਸੰਗਰਸ਼ ‘ਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇ ਰਹੇ ਹਨ। ਮੁੱਖ ਮੰਤਰੀ ਚੰਨੀ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਸਨ।
ਜਿਸ ਦੌਰਾਨ ਨਵਜੋਤ ਸਿੰਘ ਸਿੱਧੂ (Navjot Sidhu) ਨੇ ਕਿਹਾ ਕਿ ਮੈ ਇਸ ਵਾਰ 2022 ਦੀਆਂ ਚੋਣਾਂ ਆਪਣੀ ਪੱਗ ਸਮਝ ਕੇ ਲੜਾਗਾਂ ਤੇ ਸਿਰਫ਼ ਮੁੱਦਿਆਂ 'ਤੇ ਹੀ ਚੋਣਾਂ ਲੜੀਆਂ ਜਾਣ ਗਿਆ।
ਕਾਂਗਰਸ ਨੇ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਸੁਰੂ ਕੀਤਾ
ਦੱਸ ਦਈਏ ਕਿ ਲੁਧਿਆਣਾ ਦੇ ਅਰੋੜਾ ਪੈਲੇਸ ਦਾਣਾ ਮੰਡੀ ਨੇੜੇ 22 ਨਵੰਬਰ ਨੂੰ ਵੱਡਾ ਇਕੱਠ ਕੀਤਾ ਗਿਆ, ਜਿਸ ਵਿੱਚ ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi), ਪੰਜਾਬ ਕਾਂਗਰਸ ਪ੍ਰਧਾਨ (Punjab Congress President) ਨਵਜੋਤ ਸਿੱਧੂ (Navjot Sidhu) ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ (Harish Chaudhary) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇੱਥੋਂ ਹੀ ਕਾਂਗਰਸ ਨੇ ਆਪਣੇ ਚੋਣ ਪ੍ਰਚਾਰ ਦਾ ਆਗਾਜ਼ (The beginning of the election campaign) ਕੀਤਾ।
ਦੱਸ ਦਈਏ ਕਿ ਪੰਜਾਬ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਅੰਦਰੂਨੀ ਕਲੇਸ਼ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਹਾਈਕਮਾਨ ਨੇ ਮਸਲਾ ਹੱਲ ਕੀਤਾ ਹੈ। ਜਿੱਥੇ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਪੰਜਾਬ ਕਾਂਗਰਸ ਦੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ (Navjot Sidhu) ਸਿੱਧੇ ਹਮਲੇ ਕਰ ਰਹੇ ਸਨ ਤੇ ਚੋਣ ਵਾਅਦੇ ਨਾ ਪੂਰੇ ਕਰਨ ਲਈ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ।
ਉਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ’ਤੇ ਵੀ ਸਿੱਧੂ ਨੇ ਸਵਾਲ ਚੁੱਕੇ, ਪਰ ਹੁਣ ਸਿੱਧੂ ਕੁਝ ਨਰਮ ਦਿਖਾਈ ਦੇ ਰਹੇ ਹਨ, ਜਿਸ ਤੋਂ ਬਾਅਦ ਹੁਣ ਇੰਝ ਜਾਪ ਰਿਹਾ ਹੈ ਕਿ ਕਾਂਗਰਸ ਹੁਣ 2022 ਦੀਆਂ ਚੋਣਾਂ ਲਈ ਚੋਣ ਮੈਦਾਨ ਵਿੱਚ ਉਤਰਨ ਜਾ ਰਹੀ ਹੈ।
ਇਹ ਵੀ ਪੜੋ:- ਕਾਂਗਰਸ ਵੱਲੋਂ ਲੁਧਿਆਣਾ ‘ਚ ਵੱਡਾ ਸ਼ਕਤੀ ਪ੍ਰਦਰਸ਼ਨ