ਲੁਧਿਆਣਾ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਪੂਰੇ ਭਾਰਤ 'ਚ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਹਨ ਉੱਥੇ ਹੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਆਰਟ ਗੈਲਰੀ ਦਾ ਪ੍ਰਬੰਧ ਕਰ ਇੱਕ ਨਵੇਕਲੇ ਅਤੇ ਅਨੋਖੇ ਢੰਗ ਨਾਲ ਗੁਰੂ ਜੀ ਨੂੰ ਸ਼ਰਧਾ ਭਾਵਨਾ ਭੇਂਟ ਕੀਤੀ ਹੈ। ਇਸ ਆਰਟ ਗੈਲਰੀ 'ਚ ਪੰਜਾਬ ਭਰ ਤੋਂ ਆਏ ਚਿੱਤਰਕਾਰਾਂ ਨੇ 210 ਸਕੇਅਰ ਵਰਗ ਦੀ ਇੱਕ ਕੈਨਵਸ ਤਿਆਰ ਕੀਤੀ ਹੈ ਜਿਸ 'ਚ ਗੁਰੂ ਜੀ ਦੇ ਉਪਦੇਸ਼ਾਂ ਅਤੇ ਜੀਵਨ ਬਾਰੇ ਝਾਤ ਪਾਈ ਗਈ ਹੈ।
ਗੱਲਬਾਤ ਕਰਦਿਆਂ ਆਰਟ ਗੈਲਰੀ ਦੇ ਮੁੱਖ ਪ੍ਰਬੰਧਕ ਮਨਵੀਰ ਸਿੰਘ ਨੇ ਜਿੱਥੇ ਚਿੱਤਰਕਾਰਾਂ ਰਾਹੀਂ ਬਣਾਈ ਗਈ ਤਸਵੀਰਾਂ 'ਤੇ ਚਾਨਣਾ ਪਾਇਆ ਉੱਥੇ ਹੀ ਰੰਗਾਂ ਦੀ ਮਹੱਤਤਾ ਵੀ ਦੱਸੀ। ਪੰਜਾਬ ਦੇ ਲਗਭਗ 26 ਚਿੱਤਰਕਾਰਾਂ ਵੱਲੋਂ ਬਣਾਈਆਂ ਗਈਆਂ ਤਸਵੀਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਜਾਵਨ ਬਾਰੇ ਬਿਆਨ ਕਰਦੀਆਂ ਹਨ। ਮਨਵੀਰ ਸਿੰਘ ਨੇ ਦੱਸਿਆ ਕਿ ਇਸ ਆਰਟ ਗੈਲਰੀ 'ਚ ਕੋਈ ਵੀ ਆਪਣੀ ਹਾਜ਼ਰੀ ਲਗਵਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੇਂਟਿੰਗ 100 ਸਾਲ ਤੱਕ ਖਰਾਬ ਨਹੀਂ ਹੋ ਸਕਦੀ ਕਿਉਂਕਿ ਇਸ ਵਿੱਚ ਵਿਸ਼ੇਸ਼ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ 8000 ਰੁਪਏ ਤੱਕ ਦੇ ਰੰਗ ਇਸ ਕੈਨਵਸ 'ਚ ਵਰਤੇ ਜਾ ਚੁੱਕੇ ਨੇ 20 ਘੰਟਿਆਂ ਦੇ ਵਿੱਚ ਇਸ ਪੂਰੇ ਕੈਨਵਸ ਨੂੰ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮੁੱਖ ਮੰਤਰੀ ਕੈਪਟਨ ਨੇ ਕੀਤਾ ਟਵੀਟ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਦੀ ਦਿੱਤੀ ਵਧਾਈ
ਜ਼ਿਕਰਯੋਗ ਹੈ ਕਿ ਜਿੱਥੇ ਭਾਰਤ ਦੇ ਕੋਨੇ ਕੋਨੇ ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਹਨ ਉੱਥੇ ਹੀ ਲੁਧਿਆਣਾ 'ਚ ਆਰਟ ਗੈਲਰੀ ਲਾਉਣ ਦਾ ਇਹ ਉਪਰਾਲਾ ਜਿੱਥੇ ਸ਼ਲਾਘਾਯੋਗ ਹੈ ਉੱਥਏ ਹੀ ਜਾਣਕਾਰੀ ਭਰਭੂਰ ਵੀ ਹੈ।