ਲੁਧਿਆਣਾ: ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਪ੍ਰਧਾਨ ਕਰਨ ਦੇ ਮਕਸਦ ਤਹਿਤ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਪ੍ਰਭਜੋਤ ਸਿੰਘ ਧਾਲੀਵਾਲ ਵੱਲੋਂ ਯੂਥ ਵਿੰਗ ਦੀਆਂ ਨਿਯੁਕਤੀਆਂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।ਜਿਸ ਤਹਿਤ ਉਨਾਂ ਵੱਲੋਂ ਸਰਕਲ ਰਾਏਕੋਟ ਦੇ ਕੁੱਝ ਯੂਥ ਆਗੂਆਂ ਅਜੇ ਕੁਮਾਰ ਜੱਸਾ, ਹਰਪਾਲ ਸਿੰਘ ਥਿੰਦ ਅਤੇ ਬਲਵੰਤ ਸਿੰਘ ਗੁਰੀ ਨੂੰ ਸੀਨੀਅਰ ਵਾਈਸ ਪ੍ਰਧਾਨ,ਸੰਦੀਪ ਸਿੰਘ ਸੀਪਾ, ਦੀਪਕ ਕੁਮਾਰ ਦੀਪੂ, ਰਵਿੰਦਰ ਸਿੰਘ ਔਲਖ ਨੂੰ ਵਾਈਸ ਪ੍ਰਧਾਨ, ਬਲਜੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਜਨਰਲ ਸੈਕਟਰੀ ਦੀ ਜ਼ਿੰਮੇਵਾਰੀ ਸੌਂਪੀ ਗਈ।
ਇਨ੍ਹਾਂ ਨਵ-ਨਿਯੁਕਤ ਆਹੁਦੇਦਾਰਾਂ ਨੂੰ ਅੱਜ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਪ੍ਰਭਜੋਤ ਸਿੰਘ ਧਾਲੀਵਾਲ ਨੇ ਨਿਯੁਕਤੀ ਪੱਤਰ ਤਕਸੀਮ ਕੀਤੇ। ਉੱਥੇ ਹੀ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਆਗੂ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਵਧ ਚੜ੍ਹਕੇ ਭਾਗ ਲੈਂਦੇ ਹੋਏ ਪੂਰੀ ਤਨਦੇਹੀ ਦੇ ਨਾਲ ਪਾਰਟੀ ਦੀ ਸੇਵਾ ਕਰ ਰਹੇ ਹਨ ਜਿਸਦੇ ਚਲਦਿਆਂ ਇਨਾਂ ਨੂੰ ਇਹ ਜਿੰਮੇਵਾਰੀਆਂ ਸੌਪੀਆਂ ਗਈਆਂ ਹਨ।
ਉਨਾਂ ਕਿਹਾ ਕਿ ਹਲਕੇ ਸਮੇਤ ਪੂਰੇ ਜ਼ਿਲ੍ਹੇ ਭਰ 'ਚੋਂ ਪਾਰਟੀ ਪ੍ਰਤੀ ਵਧੀਆਂ ਚੰਗੀਆਂ ਸਰਗਰਮੀਆਂ ਦਿਖਾਉਣ ਵਾਲੇ ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।ਇਸ ਦੌਰਾਨ ਯੂਥ ਵਿੰਗ ਦੇ ਆਗੂਆਂ ਦੇ ਵਲੋਂ ਵਿਰੋਧੀ ਪਾਰਟੀਆਂ ਤੇ ਜੰਮਕੇ ਨਿਸ਼ਾਨੇ ਵੀ ਸਾਧੇ ਗਏ।ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਵਲੋਂ ਨੌਜਵਾਨਾਂ ਨੂੰ ਹਮੇਸ਼ਾ ਵਰਤਿਆ ਗਿਆ ਹੈ ਪਰ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਸਨੇ ਨੌਜਵਾਨਾਂ ਨੂੰ ਅਹੁਦੇ ਵੀ ਦਿੱਤੇ ਹਨ ਤੇ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਵੀ ਦਿੱਤੀਆਂ।
ਇਹ ਵੀ ਪੜੋ:PUNJAB CONGRESS: 2 ਵਿਧਾਇਕਾਂ ਸਣੇ ਸੁਖਪਾਲ ਖਹਿਰਾ ਨੇ ਮੁੜ ਫੜਿਆ ਕਾਂਗਰਸ ਦਾ ਹੱਥ