ਲੁਧਿਆਣਾ: ਇਨਸਾਨੀਅਤ ਕਿਸ ਕਦਰ ਲੋਕਾਂ ਵਿੱਚ ਮਰ ਚੁੱਕੀ ਹੈ ਇਸ ਦੀ ਤਾਜ਼ਾ ਉਦਾਹਰਣ ਵੇਖਣ ਨੂੰ ਮਿਲੀ ਹੈ। ਗੁੜਗਾਓਂ ਦੀ ਇੱਕ ਲੜਕੀ ਜਿਸ ਨੇ ਆਪਣੀ ਮਾਤਾ ਨੂੰ ਐਂਬੂਲੈਂਸ ਰਾਹੀਂ ਲੁਧਿਆਣਾ ਨਾਲ ਲਿਆਉਣ ਦਾ 1 ਲੱਖ 20 ਹਜ਼ਾਰ ਰੁਪਏ ਅਦਾ ਕੀਤੇ, ਜਿਸ ਤੋਂ ਬਾਅਦ ਉਸ ਨੇ ਆਪਣੀ ਸਾਰੀ ਹੱਡਬੀਤੀ ਪਰਿਵਾਰਕ ਮੈਂਬਰਾਂ ਨੂੰ ਦੱਸੀ।
ਇਸ ਦੌਰਾਨ ਐਂਬੂਲੈਂਸ ਵੱਲੋਂ ਕਟੀ ਗਈ ਪਰਚੀ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਹਰਕਤ ’ਚ ਆਉਂਦਿਆਂ ਐਂਬੂਲੈਂਸ ਚਾਲਕ ਵਿਰੁੱਧ ਸ਼ਿਕਾਇਤ ਦਰਜ ਕਰ ਲਈ।
ਇਸ ਮੌਕੇ ਪੀੜ੍ਹਤਾ ਨੇ ਦੱਸਿਆ ਕਿ ਹੈ ਆਕਸੀਜਨ ਸਿਲੰਡਰ ਵੀ ਉਹਨਾਂ ਕੋਲ ਆਪਣਾ ਸੀ ਇਸ ਦੇ ਬਾਵਜੂਦ ਉਨ੍ਹਾਂ ਕੋਲੋਂ ਨਜਾਇਜ਼ ਪੈਸੇ ਲਏ ਗਏ, ਜਿਸ ਦੀ ਰਿਪੋਰਟ ਉਹਨਾਂ ਨੇ ਦਿੱਲੀ ਪੁਲਿਸ ਨੂੰ ਦੇ ਦਿੱਤੀ ਹੈ। ਪੀੜ੍ਹਤਾ ਅਮਨਦੀਪ ਕੌਰ ਨੇ ਮੰਗ ਕੀਤੀ ਕਿ ਇਸ ਘਟਨਾ ਲਈ ਜੋ ਵੀ ਦੋਸ਼ੀ ਹਨ, ਉਨ੍ਹਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਛੱਤ ’ਤੇ ਹੀ ਬਗੀਚੇ ਦਾ ਨਿਰਮਾਣ ਕਰ, ਲਓ ਸਬਜ਼ੀਆਂ ਦੇ ਨਾਲ ਤਾਜ਼ੀ ਹਵਾ ਦਾ ਆਨੰਦ