ਲੁਧਿਆਣਾ: ਜੰਮੂ ਕਸ਼ਮੀਰ ਸਰਕਾਰ, ਭਾਰਤੀ ਫੌਜ ਅਤੇ ਖੁਫ਼ੀਆ ਏਜੰਸੀਆਂ ਵੱਲੋਂ ਸ੍ਰੀ ਅਮਰਨਾਥ ਯਾਤਰਾ 'ਤੇ ਦਹਿਸ਼ਤਗਰਦੀ ਹਮਲਾ ਹੋਣ ਦੇ ਖ਼ਤਰੇ ਤੋਂ ਬਾਅਦ ਅਮਰਨਾਥ ਯਾਤਰਾ ਵਿੱਚ ਵਿਚਾਲੇ ਹੀ ਰੋਕ ਦਿੱਤੀ ਗਈ ਹੈ। 15 ਅਗਸਤ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਯਾਤਰੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਸ੍ਰੀ ਅਮਰਨਾਥ ਯਾਤਰਾ ਦੇ ਦੌਰਾਨ ਲੱਗਣ ਵਾਲੇ ਲੰਗਰਾਂ ਨੂੰ ਵੀ ਵਾਪਸ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼: ਬਰਸਾਤ ਕਾਰਨ ਮੰਡੀ 'ਚ ਲੋਕ ਹੋਏ ਬੇਘਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਮਰਨਾਥ ਭੰਡਾਰਾ ਆਰਗਨਾਈਜੇਸ਼ਨ ਦੇ ਪ੍ਰਧਾਨ ਰਾਜਨ ਕਪੂਰ ਨੇ ਦੱਸਿਆ ਹੈ ਕਿ ਅਮਰਨਾਥ ਜਾਣ ਵਾਲੇ ਯਾਤਰੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ, ਇਥੋਂ ਤੱਕ ਕਿ ਉਨ੍ਹਾਂ ਨੂੰ ਵੀ ਆਪਣੇ ਭੰਡਾਰਾ ਵਾਪਸ ਲੈ ਜਾਣ ਲਈ ਨਿਰਦੇਸ਼ ਦੇ ਦਿੱਤੇ ਗਏ ਹਨ।
ਰਾਜਨ ਕਪੂਰ ਨੇ ਦੱਸਿਆ ਕਿ ਸਿਰਫ਼ ਸ਼ਰਧਾਲੂਆਂ ਨੂੰ ਹੀ ਨਹੀਂ ਸਗੋਂ ਯਾਤਰੀਆਂ ਨੂੰ ਵੀ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਗਈ ਹੈ ਕਿ ਹੋਟਲ ਵੀ ਖ਼ਾਲੀ ਕਰਵਾ ਲਏ ਗਏ ਹਨ। ਉਨ੍ਹਾਂ ਕਿਹਾ ਕਿ ਵਾਪਸ ਆਉਣ ਵਿੱਚ ਵੀ ਭੰਡਾਰਾਂ ਕਮੇਟੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਹੇਠਾਂ ਆਉਣ ਲਈ ਉਨ੍ਹਾਂ ਨੂੰ ਘੋੜੇ ਨਹੀਂ ਮਿਲ ਰਹੇ। ਉੱਥੇ ਹੀ, ਰਾਜਨ ਕਪੂਰ ਨੇ ਸਾਰੀਆਂ ਲੰਗਰ ਕਮੇਟੀਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਹੈ। ਦਹਿਸ਼ਤਗਰਦੀ ਹਮਲੇ ਦੇ ਖਦਸ਼ੇ ਦੇ ਚੱਲਦਿਆਂ ਸ੍ਰੀ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ, ਹਾਲਾਂਕਿ ਇਹ ਯਾਤਰਾ ਹਾਲੇ 13 ਦਿਨ ਹੋਰ ਚੱਲਣੀ ਸੀ।
ਇਹ ਵੀ ਪੜ੍ਹੋ: ਸਰਹੱਦੀ ਇਲਾਕਿਆਂ 'ਚ ਹਾਈ ਅਲਰਟ, ਕੈਪਟਨ ਵੱਲੋਂ ਪਠਾਨਕੋਟ ਪ੍ਰਸ਼ਾਸਨ ਤੇ ਡੀਜੀਪੀ ਨੂੰ ਸਖ਼ਤ ਨਿਰਦੇਸ਼