ਲੁਧਿਆਣਾ: ਪੰਜਾਬ ਵਿੱਚ ਜੁਲਾਈ ਮਹੀਨੇ 'ਚ ਆਏ ਹੜ੍ਹਾਂ ਦਾ ਪ੍ਰਭਾਵ ਹਾਲੇ ਵੀ ਜਾਰੀ ਹੈ। ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਪਾਣੀ ਖੜ੍ਹਾ ਹੈ ਅਤੇ ਖੇਤੀਬਾੜੀ ਮਹਿਰਾਂ ਨੇ ਹੁਣ 8 ਅਗਸਤ ਤੋਂ ਬਾਅਦ ਮੁੜ ਝੋਨਾ ਲਾਉਣ ਦਾ ਉਨ੍ਹਾ ਨੂੰ ਫਾਇਦੇ ਦੀ ਥਾਂ ਨੁਕਸਾਨ ਦਾ ਖਦਸ਼ਾ ਜਤਾਇਆ ਹੈ। ਪੰਜਾਬ ਵਿੱਚ 6 ਲੱਖ ਏਕੜ ਰਕਬੇ ਚ ਪਾਣੀ ਭਰਿਆ ਹੈ ਜਿਸ ਵਿਚੋਂ ਲਗਭਗ 2 ਲੱਖ ਏਕੜ ਵਿੱਚ ਮੁੜ ਝੋਨਾ ਲਾਉਣ ਦੀ ਲੋੜ ਪਵੇਗੀ, ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆ ਚੋਂ ਪਟਿਆਲਾ, ਸੰਗਰੂਰ, ਮੁਹਾਲੀ, ਰੋਪੜ, ਜਲੰਧਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਜਿਆਦਾ ਨੁਕਸਾਨ ਹੋਇਆ ਹੈ।
ਅਗਸਤ ਦੇ ਪਹਿਲੇ ਹਫ਼ਤੇ ਤੋਂ ਬਾਅਦ ਜੇਕਰ ਝੋਨਾ ਲਾਇਆ ਜਾਂਦਾ ਹੈ, ਤਾਂ ਨਵੰਬਰ ਵਿੱਚ ਕਣਕ ਦੀ ਫ਼ਸਲ ਲਾਉਣ ਵਿੱਚ ਦੇਰੀ ਹੋਵੇਗੀ ਜਿਸ ਨਾਲ ਦੋਵਾਂ ਫਸਲਾਂ ਦੇ ਝਾੜ ਉੱਤੇ ਮਾੜਾ ਪ੍ਰਭਾਵ ਪਵੇਗਾ। ਖੇਤੀਬਾੜੀ ਮਾਹਿਰਾਂ ਵੱਲੋਂ ਪੀਏ 126 ਅਤੇ ਬਾਸਮਤੀ ਦੀ ਸਿਫ਼ਾਰਿਸ਼ ਕੀਤੀ ਗਈ ਸੀ, ਜੋ ਕਿ 93 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ, ਪਰ ਹੁਣ ਸਮਾਂ ਘਟ ਰਹਿਣ ਕਰਕੇ ਇਹ ਸੰਭਵ ਨਹੀਂ ਹੈ। ਇਸ ਦੇ ਬਦਲ ਦੇ ਰੂਪ ਵਿੱਚ ਹੁਣ ਕਿਸਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੱਕੀ, ਬਾਜਰਾ, ਮੁੰਗੀ ਜਾਂ ਫਿਰ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਕਣਕ ਲਾਉਣ ਲਈ ਭਰਪੂਰ ਸਮਾਂ ਮਿਲ ਜਾਵੇਗਾ ਅਤੇ ਕਣਕ ਦਾ ਓਹ ਪੂਰਾ ਝਾੜ ਲੈ ਸਕਣਗੇ।
ਮਾਹਿਰਾਂ ਦੀ ਰਾਏ: ਪੰਜਾਬ ਖੇਤੀਬਾੜੀ ਯੂਨਵਰਸਿਟੀ ਲੁਧਿਆਣਾ ਦੇ ਖੋਜ ਵਿਭਾਗ ਵਿੱਚ 4 ਸਾਲ ਤੱਕ ਰਹਿ ਚੁੱਕੇ ਕੇਂਦਰੀ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਅਤੇ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਮੁਤਾਬਕ ਝੋਨੇ ਦੀ ਕਿਸੇ ਵੀ ਕਿਸਮ ਨੂੰ ਸਿਫ਼ਾਰਿਸ਼ ਕਰਨ ਤੋਂ ਪਹਿਲਾਂ ਉਸ ਦੇ ਪੱਕਣ ਤੱਕ ਦਾ ਡਾਟਾ ਦੀ ਘੋਖ ਕਰਨੀ ਪੈਂਦੀ ਹੈ। ਉਸ ਦੇ ਵੱਖ ਵੱਖ ਪੜਾਅ ਵਾਚਨੇ ਪੈਂਦੇ ਹਨ ਜਿਸ ਤੋਂ ਬਾਅਦ ਹੀ ਕਿਸਾਨਾਂ ਨੂੰ ਸਿਫ਼ਾਰਿਸ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਝੋਨਾ ਲਾਉਣ ਦਾ ਸਹੀ ਸਮਾਂ ਜੁਲਾਈ ਤੋਂ ਪਹਿਲਾਂ ਦਾ ਹੈ। ਅਜਿਹਾ ਕੋਈ ਡਾਟਾ ਪੀਏਯੂ ਵਿੱਚ ਉਪਲਬਧ ਹੀ ਨਹੀਂ ਹੈ, ਜਿਸ ਵਿੱਚ ਇਹ ਵੇਖਿਆ ਜਾ ਸਕੇ ਕਿ ਅਗਸਤ ਮਹੀਨੇ ਵਿੱਚ ਝੋਨਾ ਲਾਉਣ ਉੱਤੇ ਕੀ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਕਿਸਾਨਾਂ ਲਈ ਲਾਹੇਵੰਦ ਨਹੀਂ ਹੋ ਸਕਦੇ, ਇਸ ਕਰਕੇ ਹੁਣ ਝੋਨਾ ਲਾਉਣ ਦੀ ਕੋਈ ਤੁਕ ਬਣਦੀ ਨਹੀਂ, ਪਰ ਜਿਹੜੇ ਖੇਤੀਬਾੜੀ ਅਫ਼ਸਰ ਹੁਣ ਵੀ ਕਿਸਾਨਾਂ ਨੂੰ ਝੋਨਾ ਲਾਉਣ ਦੀ ਸਲਾਹ ਦੇ ਰਹੇ ਹਨ, ਉਹ ਸਰਕਾਰ ਦੇ ਦਬਾਅ ਹੇਠ ਹਨ।
ਕਿਸਾਨਾਂ ਲਈ ਬਦਲ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਗਰੋਨੋਮੀ ਵਿਭਾਗ ਦੇ ਮੁਖੀ ਡਾਕਟਰ ਮੱਖਣ ਸਿੰਘ ਅਤੇ ਸਾਬਕਾ ਵੀ ਸੀ ਸਰਦਾਰਾ ਸਿੰਘ ਜੌਹਲ ਦੇ ਮੁਤਾਬਿਕ ਹੜ੍ਹ ਕਾਰਨ ਕਿਸਾਨਾਂ ਦੇ ਚਾਰੇ ਖ਼ਤਮ ਹੋ ਗਏ ਹਨ ਇਸ ਕਰਕੇ ਕਿਸਾਨ ਚਾਰਾ ਲਾ ਸਕਦੇ ਹਨ। ਇਸ ਤੋਂ ਇਲਾਵਾ ਮੁੰਗੀ ਦੀ ਫ਼ਸਲ ਜੋ ਕਿ 60 ਤੋਂ 65 ਦਿਨ ਵਿੱਚ ਤਿਆਰ ਹੋ ਜਾਂਦੀ ਹੈ, ਉਹ ਲਾ ਸਕਦੇ ਹਨ। ਮੱਕੀ ਦਾ ਬਦਲ ਜਾਂ ਫਿਰ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਜਿਸ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਕੁੱਝ ਭਰਪਾਈ ਜ਼ਰੂਰ ਹੋ ਜਾਵੇਗੀ।
ਮਾਹਿਰਾਂ ਮੁਤਾਬਿਕ ਇਨ੍ਹਾਂ ਦਿਨਾਂ ਵਿੱਚ ਸਬਜ਼ੀਆਂ ਬਹੁਤ ਮਹਿੰਗੀਆਂ ਹੋ ਜਾਂਦੀਆਂ ਹਨ। ਕਿਸਾਨ ਮਟਰ, ਹਰੀ ਮਿਰਚ ਅਤੇ ਪਿਆਜ਼ ਲਗਾ ਸਕਦੇ ਹਨ, ਕਿਉਂਕਿ ਹਰਾ ਪਿਆਜ਼ ਵੀ ਵਿਕ ਜਾਂਦਾ ਹੈ। ਕਿਸਾਨਾਂ ਨੂੰ ਕਣਕ ਦੇ ਝਾੜ ਵਿੱਚ ਨੁਕਸਾਨ ਨਹੀਂ ਹੋਵੇਗਾ। ਨਵੰਬਰ ਵਿੱਚ ਉਨ੍ਹਾਂ ਨੂੰ ਆਪਣੇ ਖੇਤ ਖਾਲੀ ਮਿਲ ਜਾਣਗੇ, ਕਿਉਂਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸੰਭਾਲਣ ਦਾ ਸਮਾਂ ਨਹੀਂ ਮਿਲੇਗਾ। ਜੇਕਰ, ਹੁਣ ਉਹ ਝੋਨਾ ਲਾਉਣਗੇ, ਤਾਂ ਇਸ ਤੋਂ ਇਲਾਵਾ ਕਿਸਾਨ ਆਪਣੀ ਪੈਦਾਵਰ ਵਧਾਉਣ ਲਈ ਕੀਟਨਾਸ਼ਕਾਂ ਦੀ ਲੋੜ ਤੋਂ ਵਧੇਰੇ ਮਾਤਰਾ ਦੀ ਵਰਤੋਂ ਕਰ ਸਕਦਾ ਹੈ ਜਿਸ ਦੇ ਨਕਾਰਤਮਕ ਨਤੀਜੇ ਹੋ ਸਕਦੇ ਹਨ।