ਲੁਧਿਆਣਾ: ਜ਼ਿਲ੍ਹੇ ਦੇ ਗੁਰੁ ਅਮਰਦਾਸ ਨਗਰ ਵਿੱਚ ਇੱਕ ਪਿਓ ਉੱਤੇ ਆਪਣਾ 11 ਸਾਲ ਦੀ ਨਾਲ ਬਲਾਤਾਕਾਰ (Rape of daughter by father) ਕਰਨ ਦੇ ਇਲਜ਼ਾਮ ਲੱਗੇ ਹਨ। ਪਿਛਲੇ ਇੱਕ ਸਾਲ ਤੋਂ ਉਸ ਦਾ ਪਿਓ ਵੀ ਉਸ ਦਾ ਬਲਾਤਕਾਰ ਕਰ ਰਿਹਾ ਸੀ। ਇਸ ਸਬੰਧੀ ਜਦੋਂ ਉਨ੍ਹਾਂ ਦੀ ਗੁਆਂਢਣ ਨੂੰ ਪਤਾ ਲੱਗਾ ਤਾਂ ਉਸ ਵੱਲੋਂ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ।
ਮਹਿਲਾ ਦਾ ਇਲਜ਼ਾਮ: ਬੱਚੀ ਦੀ ਸ਼ਿਕਾਇਤ ਨੂੰ ਜਨਤਕ ਕਰਨ ਵਾਲੀ ਸਮਾਜ ਸੇਵੀ ਮਨਦੀਪ ਕੌਰ ਦਾ ਕਹਿਣਾ ਹੈ ਕਿ ਮੁਲਜ਼ਮ ਵੱਲੋਂ ਬਹੁਤ ਹੀ ਬੁਰੇ ਤਰੀਕੇ ਨੀਾਲ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘਰ ਦੀਆਂ ਬਾਕੀ ਮਹਿਲਾਵਾਂ ਵੀ ਬੱਚੀ ਉੱਤੇ ਕੁਝ ਵੀ ਨਾ ਬੋਲਣ ਲਈ ਦਬਾਅ ਬਣਾ ਰਹੀਆਂ ਸਨ ਇਸ ਲਈ ਮਹਿਲਾਵਾਂ ਉੱਤੇ ਵੀ ਸਖ਼ਤ ਕਾਰਵਾਈ ਹੋਣੀ (Strict action should be taken against women) ਚਾਹੀਦੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਅਤੇ ਪੀੜਤਾ ਦੇ ਪਿਓ ਨੂੰ ਗ੍ਰਿਫ਼ਤਾਰ ਕਰ (The victims father was arrested) ਲਿਆ ਹੈ, ਜਿਸ ਦੀ ਸ਼ਨਾਖਤ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਬੱਚੀ 11 ਸਾਲ ਦੀ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਉਸ ਦੀ ਗੁਆਂਢਣ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ, ਉਨ੍ਹਾਂ ਦੱਸਿਆ ਕਿ ਅਸੀਂ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਾਂ, ਉਸ ਦਾ ਪਿਤਾ ਬੀਤੇ ਇਕ ਸਾਲ ਤੋਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਹਾਲਾਂਕਿ ਇਸ ਵਿੱਚ ਉਸ ਦੀ ਮਾਂ ਦਾ ਕੀ ਰੋਲ ਸੀ ਇਸ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ।
ਇਹ ਵੀ ਪੜ੍ਹੋ: ਬੱਚਿਆਂ ਨਾਲ ਸਰੀਰਕ ਸੋਸ਼ਣ ਕਰਨ ਵਾਲੇ ਅਪਰਾਧੀ ਹੋ ਰਹੇ ਬਰੀ, ਪੰਜਾਬ ਵਿਚ ਕੀ ਹੈ ਸਥਿਤੀ, ਜਾਣੋ ਤਾਜ਼ਾ ਅੰਕੜੇ