ETV Bharat / state

ਖਾਕੀ ਮੁੜ ਹੋਈ ਦਾਗਦਾਰ, ਡੀਐਸਪੀ ’ਤੇ ਲੱਗੇ ਧਮਕਾਉਣ ਦੇ ਇਲਜ਼ਾਮ - 70 ਹਜ਼ਾਰ ਰੁਪਏ ਉਧਾਰ

ਥਾਣਾ ਜਮਾਲਪੁਰ ਅਧੀਨ ਆਉਂਦੇ ਭਾਮੀਆਂ ਰੋਡ, ਮੂੰਡੀਆਂ ਕਲਾਂ ਵਾਸੀ ਸਾਹਿਲ ਸਲੂਜਾ ਪੁੱਤਰ ਬਾਲ ਕ੍ਰਿਸ਼ਨ ਸਲੂਜਾ ਨੇ ਦੱਸਿਆ ਕਿ ਉਸਨੇ ਲੌਕਡਾਊਨ ਤੋਂ ਪਹਿਲਾਂ ਭਾਮੀਆਂ ਖੁਰਦ ਨਿਵਾਸੀ ਸ਼ੰਮੀ ਪੰਪ ਦੇ ਮਾਲਕ ਜੋ ਐਸਐਸ ਫਾਇਨਾਂਸ ਅਤੇ ਆਰਐਸ ਫਾਇਨਾਂਸ ਨਾਂ ਦੀ ਫਾਇਨਾਂਸ ਕੰਪਨੀ ਚਲਾਉਂਦੇ ਹਨ ਕੋਲੋਂ ਕਰੀਬ 70 ਹਜ਼ਾਰ ਰੁਪਏ ਉਧਾਰ ’ਤੇ ਲਏ ਸੀ।

ਖਾਕੀ ਮੁੜ ਹੋਈ ਦਾਗਦਾਰ, ਡੀਐਸਪੀ ’ਤੇ ਲੱਗੇ ਧਮਕਾਉਣ ਦੇ ਇਲਜ਼ਾਮ

author img

By

Published : Apr 27, 2021, 4:51 PM IST

ਲੁਧਿਆਣਾ: ਪੰਜਾਬ ਪੁਲਿਸ ਅਕਸਰ ਹੀ ਆਪਣੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਧੱਕੇਸ਼ਾਹੀਆਂ ਦੇ ਚੱਲਦੇ ਵਿਵਾਦਾਂ ‘ਚ ਰਹਿੰਦੀ ਹੈ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਪੁਲਿਸ ਦੇ ਹੀ ਇੱਕ ਡੀਐਸਪੀ ਵੱਲੋਂ ਇੱਕ ਵਿਅਕਤੀ ਨੂੰ ਕਥਿਤ ਰੂਪ ਨਾਲ ਧਮਕਾਉਣ ਅਤੇ ਭੱਦੀ ਸ਼ਬਦਾਵਲੀ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਜਮਾਲਪੁਰ ਅਧੀਨ ਆਉਂਦੇ ਭਾਮੀਆਂ ਰੋਡ, ਮੂੰਡੀਆਂ ਕਲਾਂ ਵਾਸੀ ਸਾਹਿਲ ਸਲੂਜਾ ਪੁੱਤਰ ਬਾਲ ਕ੍ਰਿਸ਼ਨ ਸਲੂਜਾ ਨੇ ਦੱਸਿਆ ਕਿ ਉਸਨੇ ਲੌਕਡਾਊਨ ਤੋਂ ਪਹਿਲਾਂ ਭਾਮੀਆਂ ਖੁਰਦ ਨਿਵਾਸੀ ਸ਼ੰਮੀ ਪੰਪ ਦੇ ਮਾਲਕ ਜੋ ਐਸਐਸ ਫਾਇਨਾਂਸ ਅਤੇ ਆਰਐਸ ਫਾਇਨਾਂਸ ਨਾਂ ਦੀ ਫਾਇਨਾਂਸ ਕੰਪਨੀ ਚਲਾਉਂਦੇ ਹਨ ਕੋਲੋਂ ਕਰੀਬ 70 ਹਜ਼ਾਰ ਰੁਪਏ ਉਧਾਰ ’ਤੇ ਲਏ ਸੀ।

ਖਾਕੀ ਮੁੜ ਹੋਈ ਦਾਗਦਾਰ, ਡੀਐਸਪੀ ’ਤੇ ਲੱਗੇ ਧਮਕਾਉਣ ਦੇ ਇਲਜ਼ਾਮ

ਪਰ ਬਾਅਦ ’ਚ ਕੋਰੋਨਾ ਸੰਕਟ ਦੇ ਕਾਰਨ ਉਸਦੀ ਨੌਕਰੀ ਚਲੀ ਗਏ ਅਤੇ ਉਹ 4-5 ਕਿਸ਼ਤਾਂ ਤੋਂ ਬਾਅਦ ਅੱਗੇ ਦੀਆਂ ਕਿਸ਼ਤਾਂ ਨਹੀਂ ਦੇ ਸਕਿਆ। ਜਿਸ ਕਾਰਨ ਸ਼ੰਮੀ, ਉਸਦੀ ਪਾਰਟਨਰ ਅਤੇ ਦਫਤਰ ਦੀ ਇੱਕ ਮੈਡਮ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੇ 70 ਹਜ਼ਾਰ ਨੂੰ ਢਾਈ ਲੱਖ ਦੀ ਵੱਡੀ ਰਕਮ ’ਚ ਬਦਲ ਦਿੱਤਾ। ਇਸ ਤੋਂ ਬਾਅਦ ਉਸਨੂੰ ਡੀ.ਐਸ.ਪੀ. ਸੁਰਿੰਦਰ ਬਾਂਸਲ ਦਾ ਫੋਨ ਆਉਣਾ ਸ਼ੁਰੂ ਹੋ ਗਿਆ।

ਇਹ ਵੀ ਪੜੋ: ਦੀਪ ਸਿੱਧੂ ਰਿਹਾਅ, ਗੁਰੂ ਘਰ ਨਤਮਸਤਕ

ਡੀ.ਐਸ.ਪੀ. ਬਾਂਸਲ ਨੇ ਉਸਨੂੰ ਫੋਨ ਕਰਕੇ ਸਿੱਧੇ ਤੌਰ ’ਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਉਸਦਾ ਟੀ.ਵੀ., ਮੋਟਰਸਾਈਵਲ ਵੀ ਜਬਰਦਸਤੀ ਖੋਹ ਲਿਆ ਗਿਆ। ਸਾਹਿਲ ਨੇ ਦੱਸਿਆ ਕਿ ਉਸਨੇ ਡੀਐਸਪੀ ਨੂੰ ਬੇਨਤੀ ਕੀਤੀ ਕਿ ਤੁਸੀਂ 70 ਹਜ਼ਾਰ ਤੋਂ ਢਾਈ ਲੱਖ ਬਣਾ ਦਿੱਤਾ ਹੈ, ਇਸ ਲਈ ਥੋੜ੍ਹਾ ਸਮਾਂ ਦਿੱਤਾ ਜਾਵੇ। ਜਿਸ ’ਤੇ ਡੀਐਸਪੀ ਨੇ ਕਿਹਾ ਕਿ ਇਹ ਪੈਸੇ ਉਸਦੇ ਹਨ ਜਿਸਨੂੰ ਉਹ ਹਰ ਕੀਮਤ ’ਚ ਵਾਪਸ ਕਰੇਗਾ।

ਜਿਸ ਤੇ ਪੀੜਤ ਨੇ ਦੱਸਿਆ ਕਿ ਉਸ ’ਤੇ ਝੂਠੇ ਪਰਚੇ ਦਰਜ ਦੀ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹੈ। ਨਾਲ ਹੀ ਉਸਨੇ ਇਹ ਵੀ ਕਿਹਾ ਕਿ ਜੇਕਰ ਉਸਦਾ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਜਿੰਮੇਵਾਰੀ ਡੀ.ਐਸ.ਪੀ. ਸੁਰਿੰਦਰ ਬਾਂਸਲ, ਸ਼ੰਮੀ ਅਤੇ ਉਨ੍ਹਾ ਦੇ ਨਾਲ ਦੀਆਂ ਦੋਵੇਂ ਔਰਤਾਂ ਰਾਣੀ ਅਤੇ ਪਿੰਕੀ ਜੱਸਲ ਦੀ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.