ਲੁਧਿਆਣਾ: ਸੂਬੇ 'ਚ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਪਾਣੀ ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ਇਸ ਪਾਣੀ ਦੀ ਸਮੱਸਿਆ ਤੋਂ ਨਜਿੱਠਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਿਹੈ ਹਨ। ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨਾ 10 ਜੂਨ ਤੋਂ ਬਾਅਦ ਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸੇਵਾਮੁਕਤ ਡਾ. ਗੁਰਦੇਵ ਸਿੰਘ ਹੀਰਾ ਨੇ ਦੱਸਿਆ ਹੈ ਕਿ ਜੇਕਰ ਝੋਨਾ ਬਰਸਾਤਾਂ ਦੇ ਦਿਨਾਂ 'ਚ ਲਾਇਆ ਜਾਵੇ ਤਾਂ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ, ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਨਾਲ ਸ਼ਹਿਰ ਵਾਸੀ ਵੀ ਪਾਣੀ ਦੀ ਬਰਬਾਦੀ ਲਈ ਉਨ੍ਹੇ ਹੀ ਜ਼ਿੰਮੇਵਾਰ ਹਨ। ਡਾ. ਗੁਰਦੇਵ ਸਿੰਘ ਹੀਰਾ ਨੇ ਕਿਹਾ ਕਿ ਇੰਟਰਲੋਕ ਟਾਈਲਾਂ ਦੀ ਜਗ੍ਹਾ ਘਰਾਂ ਦੇ ਬਾਹਰ ਗ੍ਰਾਸ ਟੇਪਰ ਟਾਇਲਾਂ ਲਾਉਣ ਦੀ ਸਲਾਹ ਦਿੱਤੀ ਤਾਂ ਜੋ ਮੀਂਹ ਦਾ ਪਾਣੀ ਧਰਤੀ ਵਿੱਚ ਸਮਾ ਸਕੇ।