ETV Bharat / state

Independence Day 2023: ਸੁਤੰਤਰਤਾ ਦਿਵਸ ਮੌਕੇ ਪੰਜਾਬ 'ਚ ਸੁਰੱਖਿਆ ਸਖਤ, ਲੁਧਿਆਣਾ 'ਚ ਜਾਇਜ਼ਾ ਲੈਣ ਪਹੁੰਚੇ ADGP ਅਰਪਿਤ ਸ਼ੁਕਲਾ - ludhiana

ਏਡੀਜੀਪੀ ਅਰਪਿਤ ਸ਼ੁਕਲਾ ਜ਼ਿਲ੍ਹੇ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਪੁੱਜੇ, ਜਿੱਥੇ ਉਨ੍ਹਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਲੁਧਿਆਣਾ ਵਿੱਚ ਸੁਤੰਤਰਤਾ ਦਿਵਸ ਦੇ ਜਸ਼ਨਾਂ ਲਈ ਸੁਰੱਖਿਆ ਮੁਲਾਜ਼ਮ ਸਟੇਡੀਅਮ 'ਚ ਤਾਇਨਾਤ ਕੀਤੇ ਜਾਣਗੇ।

ADGP Arpit Shukla arrived in Ludhiana,security was reviewed on Independence Day
Independence Day 2023: ਸੁਤੰਤਰਤਾ ਦਿਵਸ ਮੌਕੇ ਪੰਜਾਬ 'ਚ ਸੁਰੱਖਿਆ ਸਖਤ, ਲੁਧਿਆਣਾ 'ਚ ਜਾਇਜ਼ਾ ਲੈਣ ਪਹੁੰਚੇ ADGP ਅਰਪਿਤ ਸ਼ੁਕਲਾ
author img

By

Published : Aug 13, 2023, 3:20 PM IST

Independence Day 2023: ਸੁਤੰਤਰਤਾ ਦਿਵਸ ਮੌਕੇ ਪੰਜਾਬ 'ਚ ਸੁਰੱਖਿਆ ਸਖਤ, ਲੁਧਿਆਣਾ 'ਚ ਜਾਇਜ਼ਾ ਲੈਣ ਪਹੁੰਚੇ ADGP ਅਰਪਿਤ ਸ਼ੁਕਲਾ

ਲੁਧਿਆਣਾ : ਸੁਤੰਤਰਤਾ ਦਿਹਾੜੇ ਨੂੰ ਲੈਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਚੌਕਸ ਨਜ਼ਰ ਆ ਰਹੀ ਹੈ ਵੱਖ ਵੱਖ ਥਾਵਾਂ ਉੱਤੇ ਨਾਕੇਬੰਦੀ ਕੀਤੀ ਗਈ ਹੈ ਅਤੇ ਨਾਲ ਹੀ ਪੁਲਿਸ ਵੱਲੋਂ ਕੜੀ ਨਿਗਰਾਨੀ ਨੂੰ ਚੈੱਕ ਕਰਨ ਲਈ ਵੱਡੇ ਅਧਿਆਕਰੀ ਵੀ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚ ਰਹੇ ਹਨ। ਇਸ ਹੀ ਤਹਿਤ ADGP ਅਰਪਿਤ ਸ਼ੁਕਲਾ ਪਹੁੰਚੇ ਲੁਧਿਆਣਾ,ਜਿਥੇ ਉਹਨਾਂ ਕਿਹਾ ਕਿ ਸੁਤੰਤਰਤਾ ਦਿਵਸ ਮੌਕੇ ਪੰਜਾਬ 'ਚ ਸੁਰੱਖਿਆ ਸਖਤ ਹੈ ਅਤੇ ਇਸ ਦਾ ਜਾਇਜ਼ਾ ਲੈਣ ਲਈ ਹੀ ਟੀਮ ਨਾਲ ਲੁਧਿਆਣਾ ਪਹੁੰਚ ਕੀਤੀ ਹੈ। ਏਡੀਜੀਪੀ ਸ਼ੁਕਲਾ ਨੇ ਸੁਰੱਖਿਆ ਦਾ ਰਿਵਿਊ ਕਰਕੇ ਪੰਜਾਬ ਵਿੱਚ ਰੈੱਡ ਅਲਰਟ ਲਗਾਉਣ ਦਾ ਐਲਾਨ ਕੀਤਾ। ਉਨਾਂ ਨੇ ਕਿਹਾ ਕਿ ਆਜ਼ਾਦੀ ਦਿਵਸ ਕੋਈ ਖਲਲ ਨਾ ਪਾਵੇ ਇਸ ਕਰਾਨ ਪਹਿਲਾਂ ਸੂਬੇ ਵਿੱਚ ਰੈੱਡ ਅਲਰਟ ਕਰ ਦਿੱਤਾ ਗਿਆ ਹੈ। ਏਡੀਜੀਪੀ ਕਿਹਾ ਕਿ ਸੂਬੇ ਵਿੱਚ ਵੱਡੇ ਪੱਧਰ ਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤਾਂ ਜੋ ਆਜ਼ਾਦੀ ਦਿਵਸ ਮਨਾਉਂਦੇ ਹੋਏ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ।

ਹਜ਼ਾਰਾਂ ਸੁਰੱਖਿਆ ਕਰਮੀ ਤਾਇਨਾਤ : ਨਾਲ ਹੀ ਏਡੀਜੀਪੀ ਨੇ ਕਿਹਾ ਕਿ ਇਸ ਤੋਂ ਇਲਾਵਾ ਲੁਧਿਆਣਾ ਸ਼ਹਿਰ ਦੀ ਸੁਰੱਖਿਆ 3000 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਹੱਥਾਂ ‘ਚ ਹੋਵੇਗੀ। ਉਨ੍ਹਾਂ ਕਿਹਾ ਕਿ ਡੀਜੀਪੀ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਪੰਜਾਬ ਦੇ ਹਰ ਜ਼ਿਲ੍ਹੇ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਕਿਤੇ ਵੀ ਕੋਈ ਕੁਤਾਹੀ ਨਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਆਮ ਨਾਗਰਿਕਾਂ ਦੀ ਸੁਰੱਖਿਆ ‘ਚ ਤਾਇਨਾਤ ਰਹਾਂਗੇ।

ਸੁਰੱਖਿਆ ਨੂੰ ਲੈਕੇ ਕੀਤੀ ਅਧਿਕਾਰੀਆਂ ਨਾਲ ਬੈਠਕ : ਉਨ੍ਹਾ ਦੱਸਿਆ ਕਿ ਅਜ਼ਾਦੀ ਦਿਹਾੜੇ ਵਾਲੇ ਦਿਨ ਸੀਨੀਅਰ ਅਧਿਕਾਰੀ ਵੀ ਡਿਊਟੀ ਤੇ ਤਾਇਨਾਤ ਰਹਿਣਗੇ। ਕਿਸੇ ਨੂੰ ਕੋਈ ਛੁੱਟੀ ਨਹੀਂ ਮਿਲੇਗੀ ਜਦੋਂ ਤੱਕ ਕੋਈ ਵਡੀ ਐਮਰਜੈਂਸੀ ਨਾ ਹੋਵੇ। ਉਨ੍ਹਾ ਕਿਹਾ ਕਿ ਸਾਡੇ ਕੋਲ ਪੰਜਾਬ ਦੀ ਸੁਰਖਿਆ ਲਈ ਲੋੜੀਂਦੀ ਫੋਰਸ ਉਪਲਭਧ ਹੈ। ਏ.ਡੀ.ਜੀ ਪੀ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਦੇ ਨਾਲ ਅਜ਼ਾਦੀ ਦਿਵਸ ਮੌਕੇ ਸੁਰਖਿਆ ਪ੍ਰਬੰਧਾਂ ਨੂੰ ਲੈਕੇ ਇਕ ਬੈਠਕ ਵੀ ਕੀਤੀ ਗਈ, ਜਿਸ ਚ ਲੁਧਿਆਣਾ ਪੁਲਿਸ ਦੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮਜੂਦ ਰਹੇ। ਅਰਪਿਤ ਸ਼ੁਕਲਾ ਨੇ ਕਿਹਾ ਕਿ ਅਸੀਂ ਬਹੁਤਾ ਕੁਝ ਆਪਣੇ ਸੁਰਖਿਆ ਘੇਰੇ ਬਾਰੇ ਮੀਡੀਆ ਚ ਨਹੀਂ ਬੋਲ ਸਕਦੇ ਪਰ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਹੀ ਨਾਕੇਬੰਦੀ ਕੀਤੀ ਗਈ ਹੈ ਸ਼ੱਕੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਏਡੀਜੀਪੀ ਨੇ ਕਿਹਾ ਕਿ ਅਸੀਂ ਆਮ ਲੋਕਾਂ ਨੂੰ ਭਰੋਸਾ ਦਵਾਉਂਦੇ ਹਨ ਕੇ ਅਸੀਂ ਲੋਕਾਂ ਦੀ ਸੁਰੱਖਿਆ ਲਈ ਤਿਆਰ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.