ETV Bharat / state

ਅਦਾਕਾਰ ਸਤੀਸ਼ ਕੌਲ ਦਾ 76 ਸਾਲ ਦੀ ਉਮਰ ’ਚ ਕੋਰੋਨਾ ਨਾਲ ਦੇਹਾਂਤ

author img

By

Published : Apr 10, 2021, 8:01 PM IST

ਕਈ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ਵਿਚ ਬਤੌਰ ਮੁੱਖ ਕਿਰਦਾਰ ਭੂਮਿਕਾ ਨਿਭਾ ਚੁੱਕੇ ਸਤੀਸ਼ ਕੌਲ ਦਾ ਲੁਧਿਆਣਾ ਦੇ ਸ਼੍ਰੀ ਰਾਮ ਚੈਰੀਟੇਬਲ ਹਸਪਤਾਲ ਵਿੱਚ ਦੇਹਾਂਤ ਹੋ ਗਿਆ।

ਅਦਾਕਾਰ ਸਤੀਸ਼ ਕੌਲ ਦਾ ਕੋਰੋਨਾ ਨਾਲ ਦੇਹਾਂਤ
ਅਦਾਕਾਰ ਸਤੀਸ਼ ਕੌਲ ਦਾ ਕੋਰੋਨਾ ਨਾਲ ਦੇਹਾਂਤ

ਲੁਧਿਆਣਾ: ਕਈ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ਵਿਚ ਬਤੌਰ ਮੁੱਖ ਕਿਰਦਾਰ ਭੂਮਿਕਾ ਨਿਭਾ ਚੁੱਕੇ ਸਤੀਸ਼ ਕੌਲ ਲੁਧਿਆਣਾ ਦੇ ਸ਼੍ਰੀ ਰਾਮ ਚੈਰੀਟੇਬਲ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸਤੀਸ਼ ਕੌਲ ਨੇ ਪ੍ਰਸਿੱਧ ਧਾਰਾ ਵਾਹਕ ਮਹਾਭਾਰਤ ਦੇ ਵਿੱਚ ਵੀ ਭੁਮਿਕਾ ਅਦਾ ਕੀਤੀ ਸੀ। ਅਦਾਕਰਾ ਕੌਲ ਆਪਣੀ ਉਮਰ ਦੇ ਅੰਤਮ ਪੜਾਅ ’ਚ ਇਕੱਲੇ ਹੀ ਰਹਿ ਰਹੇ ਸਨ ਅਤੇ ਉਨ੍ਹਾਂ ਦੀ ਦੇਖਭਾਲ ਸੱਤਿਆ ਨਾਂ ਦੀ ਮਹਿਲਾ ਕਾਫ਼ੀ ਲੰਮੇ ਸਮੇਂ ਤੋਂ ਉਨ੍ਹਾਂ ਦੀ ਦੇਖ-ਰੇਖ ਕਰ ਰਹੀ ਸੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਮ ਚੈਰੀਟੇਬਲ ਹਸਪਤਾਲ ਦੀ ਡਾ. ਸਰੁਚੀ ਨੇ ਦੱਸਿਆ ਕਿ ਬੀਤੀ ਅੱਠ ਅਪ੍ਰੈਲ ਨੂੰ ਉਨ੍ਹਾਂ ਨੂੰ ਰਾਮ ਚੈਰੀਟੇਬਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਕਰੁਨਾ ਟੈਸਟ ਕਰਵਾਇਆ ਗਿਆ ਤਾਂ ਉਹ ਪੋਜ਼ੀਟਿਵ ਆਏ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਦੋ ਵਜੇ ਦੇ ਕਰੀਬ ਉਨ੍ਹਾਂ ਨੇ ਅੰਤਮ ਸਾਹ ਲਏ।

ਅਦਾਕਾਰ ਸਤੀਸ਼ ਕੌਲ ਦਾ ਕੋਰੋਨਾ ਨਾਲ ਦੇਹਾਂਤ

ਉਨ੍ਹਾਂ ਦੀ ਉਮਰ 76 ਸਾਲ ਦੀ ਸੀ ਅਤੇ ਉਹ ਲੰਮੇ ਸਮੇਂ ਤੋਂ ਤੰਗੀ ਵਾਲੇ ਹਾਲਾਤਾਂ ਚੋਂ ਲੰਘ ਰਹੇ ਸਨ, ਉਨ੍ਹਾਂ ਦੀ ਦੇਖਭਾਲ ਕਰਨ ਵਾਲੀ ਸੱਤਿਆ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ ਪਰ ਉਹ ਕਾਫ਼ੀ ਤੰਗੀ ਦੇ ਹਾਲਾਤ ਚੋਂ ਲੰਘ ਰਹੇ ਸਨ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਾਂ ਕਲਾ ਜਗਤ ਦਾ ਕੋਈ ਵੀ ਅਦਾਕਾਰ ਉਨ੍ਹਾਂ ਦਾ ਹਾਲ ਜਾਨਣ ਲਈ ਨਹੀਂ ਆਇਆ।

ਸਤੀਸ਼ ਕੌਲ ਨੇ ਬੌਲੀਵੁੱਡ ਫ਼ਿਲਮ ਬੰਦ ਦਰਵਾਜ਼ਾ, ਸੱਸੀ ਪੁੰਨੂੰ, ਮਹਾਂਭਾਰਤ ਸਣੇ ਕਈ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਉਨ੍ਹਾਂ ਨੇ ਬੌਲੀਵੁੱਡ ਅਦਾਕਾਰ ਦਿਲੀਪ ਕੁਮਾਰ ਤੇ ਦੇਵ ਆਨੰਦ ਅਤੇ ਸ਼ਾਹਰੁਖ ਖਾਨ ਵਰਗੇ ਅਦਾਕਾਰਾਂ ਨਾਲ ਵੀ ਕੰਮ ਕੀਤਾ ਸੀ।

ਇਹ ਵੀ ਪੜ੍ਹੋ: ਪੰਜਾਬ ਆਇਆ ਖਤਰੇ ’ਚ, ਵੈਕਸੀਨ ਲਈ ਕੇਂਦਰ ਨੂੰ ਲਗਾਈ ਗੁਹਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.