ਲੁਧਿਆਣਾ: ਪੁਲਿਸ ਨੇ 2 ਅਰੋਪੀਆਂ ਨੂੰ 228 ਗ੍ਰਾਮ ਹੈਰੋਇਨ ਅਤੇ ਇੱਕ ਐਕਟਿਵਾ ਸਮੇਤ ਕਾਬੂ ਹੈ। ਲੁਧਿਆਣਾ ਦੀ ਸਪੈਸ਼ਲ ਟਾਸਕ ਫੋਰਸ ( S.T.F ) ਨੇ ਗੁਪਤ ਸੂਚਨਾ ਦੇ ਅਧਾਰ ਤੇ ਛਾਪਾਮਾਰੀ ਕਰਕੇ ਰਿਸ਼ਤੇ ਵਿੱਚ ਜੀਜਾ , ਸਾਲਾ ਨੂੰ 228 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਜਾਣਕਾਰੀ ਦਿੰਦਿਆਂ ਐਸ.ਟੀ.ਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਰਾਮਪਾਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਐਕਟਿਵਾ 'ਤੇ ਸਵਾਰ ਹੋ ਕੇ ਘੋੜਾ ਕਲੌਨੀ ਵੱਲ ਨਸ਼ੇ ਦੀ ਸਪਲਾਈ ਦੇਣ ਆ ਰਿਹਾ ਹਨ ਜਿਸਤੇ ਤੁਰੰਤ ਕਾਰਵਾਈ ਕਰਦਿਆਂ ਰੇਡ ਕਰਕੇ ਦੋ ਅਰੋਪੀਆਂ ਨੂੰ ਐਕਟਿਵਾ ਦੀ ਡਿੱਗੀ ਵਿੱਚ ਰੱਖੀ 228 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ।
ਹਰਬੰਸ ਸਿੰਘ ਨੇ ਕਿਹਾ ਅਰੋਪੀਆਂ 'ਤੇ ਥਾਣਾ ਮਾਡਲ ਟਾਉਨ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਆਰੋਪੀ ਜੀਜਾ ਸਾਲਾ ਰਲਕੇ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦੇ ਆ ਰਹੇ ਹਨ ਅਤੇ ਅਰੋਪੀਆਂ ਵਿਚੋਂ ਇੱਕ ਆਰੋਪੀ 'ਤੇ ਪਹਿਲਾਂ ਵੀ ਢਾਈ ਕਿੱਲੋ ਚਰਸ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਕੱਟ ਚੁੱਕਾ ਹੈ।
ਇਹ ਵੀ ਪੜੋ: ਹੁਣ ਕੈਪਟਨ ਅਮਰਿੰਦਰ ਕਰੇਗਾ SYL ਮੁੱਦੇ ਦਾ ਹੱਲ !
ਦੂਜੇ ਪਾਸੇ ਸੂਤਰਾਂ ਮੁਤਾਬਕ ਫੜੀ ਗਈ ਹੈਰੋਇਨ ਕੌਮਾਂਤਰੀ ਬਜ਼ਾਰ ਵਿੱਚ ਕੀਮਤ ਇੱਕ ਕਰੋੜ 30 ਲੱਖ ਰੁਪਏ ਦੇ ਆਸ ਪਾਸ ਦੱਸੀ ਜਾਂਦੀ ਹੈ।