ਲੁਧਿਆਣਾ: ਜਗਰਾਉਂ ਵਿੱਚ ਆਮ ਆਦਮੀ ਪਾਰਟੀ ਦੇ ਧਰਨੇ ਨੂੰ ਐਸਐਸਪੀ ਚਰਨਜੀਤ ਸਿੰਘ, ਐਸਪੀ ਮੈਡਮ ਗੁਰਮੀਤ ਕੌਰ, ਡੀਐਸਪੀ ਰਾਜੇਸ਼ ਕੁਮਾਰ, ਐਸਪੀ, 3 ਐਸਐਚਓ, ਨਾਇਬ ਤਹਿਸੀਲਦਾਰ ਸਤਿਗੁਰੂ ਸਿੰਘ ਆਦਿ 'ਤੇ ਭਾਰੀ ਪੁਲਿਸ ਫੋਰਸ ਨੇ ਖਦੇੜੀਆ। ਦੂਜੇ ਪਾਸੇ ਆਮ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਬਜੀਤ ਕੌਰ ਤੇ ‘ਆਪ’ ਉਮੀਦਵਾਰ ਵੀ ਸ਼ਾਮਲ ਸਨ।
ਪ੍ਰਦਰਸ਼ਨਕਾਰੀਆਂ ਮੁਤਾਬਕ ਉਨ੍ਹਾਂ ਦੇ ਉਮੀਦਵਾਰਾਂ ਨਾਲ ਧੱਕਾ ਹੋ ਰਿਹਾ ਸੀ। ਪ੍ਰਸ਼ਾਸ਼ਨ ਨੇ ਚੋਣਾਂ ਦੇ ਨਤੀਜੇ ਨੂੰ ਉਲਟਾ ਦਿੱਤਾ ਹੈ। ਦੂਜਾ ਅਤੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੇ ਪਾਰਦਰਸ਼ੀ ਚੋਣਾਂ ਕਰਵਾਉਣ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਗਿਣਤੀ ਕਰਨ ਲਈ ਬਹੁਤ ਸਖ਼ਤ ਮਿਹਨਤ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।