ETV Bharat / state

ਈਵੀਐਮ ਮਸ਼ੀਨਾਂ ਦੀ ਸੁਰੱਖਿਆ ਦਾ ਜਾਇਜਾ ਲੈਣ ਪਹੁੰਚੇ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ - ਪੰਜਾਬ ਵਿਧਾਨ ਸਭਾ ਚੋਣਾਂ 2022

ਲੁਧਿਆਣਾ ਹਲਕਾ ਪੱਛਮੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਵੱਲੋਂ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਦਾ ਜਾਇਜਾ ਲੈਣ ਲਈ ਸੈਂਟਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵੋਟਾਂ ਦੇ ਅਖੀਰਲੇ ਸਮੇਂ ਘਪਲਾ ਹੋਣ ਦਾ ਖਦਸ਼ਾ ਜਤਾਇਆ ਹੈ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ

author img

By

Published : Feb 21, 2022, 7:46 PM IST

ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਵੋਟਿੰਗ ਪ੍ਰਕਿਰਿਆ ਬੇਸ਼ੱਕ ਖ਼ਤਮ ਹੋ ਚੁੱਕੀ ਹੈ ਪਰ ਉਮੀਦਵਾਰ ਅਜੇ ਵੀ ਸ਼ਾਂਤ ਨਹੀਂ ਹਨ, ਕਿਉਂਕਿ ਉਮੀਦਵਾਰ ਉਸ ਸੈਂਟਰ ’ਤੇ ਚੱਕਰ ਲਗਾ ਰਹੇ ਹਨ ਜਿੱਥੇ ਈਵੀਐਮ ਮਸ਼ੀਨਾਂ ਨੂੰ ਰੱਖਿਆ ਗਿਆ ਹੈ। ਦੱਸ ਦਈਏ ਕਿ ਉਮੀਦਵਾਰਾਂ ਵੱਲੋਂ ਸੈਂਟਰ ਦੇ ਬਾਹਰ ਸੁਰੱਖਿਆ ਦੇ ਪ੍ਰਬੰਧਾਂ ਲਈ ਪੱਕੇ ਟੈਂਟ ਲਗਾਉਣ ਦੀ ਵੀ ਗੱਲ ਆਖੀ ਜਾ ਰਹੀ ਹੈ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ

ਇਸੇ ਤਰ੍ਹਾਂ ਹੀ ਲੁਧਿਆਣਾ ਹਲਕਾ ਪੱਛਮੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਵੱਲੋਂ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਦਾ ਜਾਇਜਾ ਲੈਣ ਲਈ ਸੈਂਟਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵੋਟਾਂ ਦੇ ਅਖੀਰਲੇ ਸਮੇਂ ਘਪਲਾ ਹੋਣ ਦਾ ਖਦਸ਼ਾ ਜਤਾਇਆ ਹੈ। ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਨੇ ਕਿਹਾ ਕਿ ਉਹ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਨੇ ਸੁਰੱਖਿਆ ਤੇ ਪੂਰਾ ਭਰੋਸਾ ਜਤਾਇਆ। ਨਾਲ ਹੀ ਕਿਹਾ ਕਿ ਉਹ ਟੈਂਟ ਲਗਾ ਕੇ ਇੱਥੇ ਈਵੀਐਮ ਮਸ਼ੀਨਾ ਦੀ ਨਿਗਰਾਨੀ ਰੱਖਣਗੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਆਖਿਰੀ ਸਮੇਂ ਚ ਹੋਈ ਵੋਟਿੰਗ ’ਤੇ ਸਵਾਲ ਖੜੇ ਕੀਤੇ। ਉਨ੍ਹਾਂ ਨੇ ਕਿਹਾ ਕਿ ਵੋਟਿੰਗ ਦੇ ਆਖਿਰੀ ਸਮੇਂ ਚ ਘਪਲਾ ਹੋਇਆ ਹੈ ਜਿਸ ਕਾਰਨ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵੀਡੀਓਗ੍ਰਾਫੀ ਦਿਖਾਉਣ ਦੀ ਮੰਗ ਕੀਤੀ ਹੈ।

10 ਮਾਰਚ ਨੂੰ 1304 ਉਮੀਦਵਾਰ ਦਾ ਫੈਸਲਾ

ਦੱਸ ਦਈਏ ਕਿ ਵੱਖ-ਵੱਖ 57 ਰਾਜਸੀ ਦਲਾਂ ਦੇ ਨੁਮਾਇੰਦਿਆਂ ਅਤੇ ਆਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਇਸ ਵਾਰ ਕੁੱਲ 1304 ਉਮੀਦਵਾਰ ਨਿਤਰੇ ਹੋਏ ਹਨ। ਇਨ੍ਹਾਂ ਦੀ ਕਿਸਮਤ ਦਾ ਫੈਸਲਾ ਦੋ ਕਰੋੜ 15 ਲੱਖ ਵੋਟਰਾਂ ਦੇ ਹੱਥ ’ਚ ਹੈ। ਵੋਟਰਾਂ ਦੀ ਗਿਣਤੀ ਦੇਖੀਏ ਤਾਂ ਕੁੱਲ 2,14,99,804 ਵੋਟਰਾਂ ਵਿੱਚੋਂ 10,20,0996 ਪੁਰਸ਼ ਤੇ 11,29,8081 ਮਹਿਲਾ ਵੋਟਰ ਹਨ। ਇਹ ਵੀ ਵੱਡੀ ਗੱਲ ਹੈ ਕਿ ਪੰਜਾਬ ਵਿੱਚ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ ਸਿਰਫ 727 ਹੀ ਹੈ।

ਇਹ ਵੀ ਪੜੋ: 2017 ਵਿਧਾਨਸਭਾ ਦੇ ਮੁਕਾਬਲੇ ਇਸ ਵਾਰ ਦਾ ਵੋਟ ਫੀਸਦ ਕਾਫੀ ਘੱਟ, ਜਾਣੋ ਕਿਹੜੇ ਜ਼ਿਲ੍ਹੇ ’ਚ ਕਿੰਨਾ ਰਿਹਾ ਵੋਟ ਫੀਸਦ

ETV Bharat Logo

Copyright © 2024 Ushodaya Enterprises Pvt. Ltd., All Rights Reserved.