ਲੁਧਿਆਣਾ : ਲੁਧਿਆਣਾ-ਫਿਰੋਜ਼ਪੁਰ ਮਾਰਗ 'ਤੇ ਮੁੱਲਾਂਪੁਰ ਨੇੜੇ ਇੱਕ ਵੱਡਾ ਹਾਦਸਾ ਹੋਣ ਤੋਂ ਉਸ ਵੇਲੇ ਟਲ ਗਿਆ ਜਦੋਂ ਇੱਕ ਮਾਲ ਗੱਡੀ ਦੇ ਪਹੀਏ ਲੀਹੋਂ ਲੱਥ ਗਏ। ਇਸ ਕਾਰਨ ਲੁਧਿਆਣਾ ਤੋਂ ਫਿਰੋਜ਼ਪੁਰ (A train derailed near Mullanpur Dakha) ਰੋਡ ਉੱਤੇ ਜਾਣ ਵਾਲੀਆਂ ਰੇਲਗੱਡੀਆਂ ਦੇ ਸਮੇਂ ਵਿੱਚ ਤਬਦੀਲੀ ਕਰਨੀ ਪਈ ਅਤੇ ਟ੍ਰੈਕ ਕਾਫੀ ਦੇਰ ਲਈ ਜਾਮ ਹੋ ਗਿਆ, ਜਿਸਦੀ ਜਾਣਕਾਰੀ ਰੇਲਵੇ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਤੁਰੰਤ ਰੇਲਵੇ ਦੇ ਮੁਲਾਜ਼ਮਾਂ ਵੱਲੋਂ ਆ ਕੇ ਆਪਣੀ ਮਸ਼ੀਨਰੀ ਦੇ ਨਾਲ ਮੁੜ ਤੋਂ ਮਾਲ ਗੱਡੀ ਦਾ ਪਹੀਆ ਪਟੜੀ ਉੱਤੇ ਚੜਾਇਆ ਗਿਆ ਹੈ।
ਯਾਤਰੀ ਹੋਏ ਪਰੇਸ਼ਾਨ : ਇਸ ਦੌਰਾਨ ਕੁਝ ਯਾਤਰੀ ਜਰੂਰ ਪਰੇਸ਼ਾਨ ਹੁੰਦੇ ਵਿਖਾਈ ਦਿੱਤੇ, ਜਿਨ੍ਹਾਂ ਨੇ ਦੱਸਿਆ ਕੇ ਉਹ ਕਾਫੀ ਦੇਰ ਤੋਂ ਰਾਹ ਕਲੀਅਰ ਹੋਣ ਦੀ ਉਡੀਕ ਕਰ ਰਹੇ ਹਨ। ਯਾਤਰੀਆਂ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਖੱਜਲ ਹੋਣਾ ਪਿਆ ਹੈ। ਰਾਤ ਦਾ ਸਮਾਂ ਹੋਣ ਕਰਕੇ ਰੇਲਗੱਡੀ ਨੂੰ ਮੁੜ ਪਟੜੀ ਉੱਤੇ ਚੜਾਉਣ ਦੇ ਲਈ ਰੇਲਵੇ ਦੇ ਮੁਲਾਜ਼ਮਾਂ ਨੂੰ ਕਾਫੀ ਮੁਸ਼ੱਕਤ ਵੀ ਕਰਨੀ ਪਈ ਹੈ ਹਾਲਾਂਕਿ ਇਸ ਦੌਰਾਨ ਕਿਸੇ ਵੀ ਅਧਿਕਾਰੀ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਲੀਹੋਂ ਲੱਥੇ ਇੰਜਨ ਦੀਆਂ ਤਸਵੀਰਾਂ ਜਰੂਰ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਹਨ। ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮਾਂ ਨੇ ਆ ਕੇ ਰਾਸਤਾ ਕਲੀਅਰ ਕਰਵਾਇਆ ਹੈ ਹਾਲਾਂਕਿ ਇਸ ਬਾਰੇ ਜਾਣਕਾਰੀ ਮਿਲ ਜਾਣ ਕਰਕੇ ਪਿੱਛੋਂ ਆ ਰਹੀਆਂ ਗੱਡੀਆਂ ਨੂੰ ਅਗਾਹ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਰੋਕ ਲਿਆ ਗਿਆ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ।
- Save the Constitution Mahapanchayat Maharalli : ਹੁਸ਼ਿਆਰਪੁਰ 'ਚ 9 ਅਕਤੂਬਰ ਨੂੰ ਹੋਵੇਗੀ ਸੰਵਿਧਾਨ ਬਚਾਓ ਮਹਾਂ ਪੰਚਾਇਤ ਮਹਾਂ ਰੈਲੀ
- Rahul Gandhi Darbar Sahib visit: ਰਾਹੁਲ ਗਾਂਧੀ ਦੀ ਸੇਵਾ ਭਾਵਨਾ ਦੇ ਕੀ ਨੇ ਸਿਆਸੀ ਮਾਇਨੇ, ਸ਼੍ਰੋਮਣੀ ਕਮੇਟੀ ਨੇ ਕਿਉਂ ਕਿਹਾ-ਸਿੱਖਾਂ ਤੋਂ ਮੰਗੋ ਮੁਆਫ਼ੀ...
- Hunger Strike of Amritpal Singh: ਅੰਮ੍ਰਿਤਪਾਲ ਸਿੰਘ ਅਤੇ 10 ਹੋਰ ਬੰਦੀ ਸਿੰਘਾਂ ਨੇ ਜੇਲ੍ਹ ਵਿੱਚ ਕੀਤੀ ਭੁੱਖ ਹੜਤਾਲ ਸ਼ੁਰੂ
ਇਹ ਹਾਦਸਾ ਕਿਉਂ ਹੋਇਆ ਹੈ, ਇਸ ਦੀ ਜਾਂਚ ਰੇਲਵੇ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ। ਰੇਲਗੱਡੀ ਰੁੱਕਣ ਕਰਕੇ ਸਟੇਸ਼ਨ ਉੱਤੇ ਬੈਠੇ ਲੋਕਾਂ ਨੂੰ ਕਾਫੀ ਮੁਸ਼ਕਿਲ ਹੋਈ ਜਿਨਾਂ ਨੇ ਅੱਗੇ ਫਿਰੋਜ਼ਪੁਰ ਜਾਣਾ ਸੀ ਉਹ ਰੇਲਗੱਡੀਆਂ ਕਾਫੀ ਲੇਟ ਹੋ ਗਈਆਂ ਹਨ। ਕਾਬਿਲੇ ਗੌਰ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਕੰਮ ਹੋਣ ਕਰਕੇ ਜਿਆਦਾਤਰ ਰੇਲਗੱਡੀਆਂ ਢੰਡਾਰੀ ਸਟੇਸ਼ਨ ਤੋਂ ਚਲਾਈਆਂ ਜਾ ਰਹੀਆਂ ਸਨ ਪਰ ਅੱਜ ਤੋਂ ਹੀ ਲੁਧਿਆਣਾ ਰੇਲਵੇ ਸਟੇਸ਼ਨ ਤੋਂ 10 ਦੇ ਕਰੀਬ ਰੇਲਗੱਡੀਆਂ ਚੱਲਣ ਦੀ ਸ਼ੁਰੂਆਤ ਹੋਈ ਸੀ।