ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਗਿੱਲ ਦੇ ਰਹਿਣ ਵਾਲੇ ਇਸ਼ਪ੍ਰੀਤ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਸਮੇਤ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਮੁਤਾਬਿਕ ਬੰਦੂਕ ਸਾਫ਼ ਕਰਦਿਆਂ ਗੋਲੀ ਚੱਲਣ ਨਾਲ ਯਸ਼ਪ੍ਰੀਤ ਦੀ ਮੌਤ ਹੋਈ ਹੈ। ਉਕਤ ਨੌਜਵਾਨ 12ਵੀਂ ਜਮਾਤ ਦਾ 17 ਸਾਲਾ ਵਿਦਿਆਰਥੀ ਸੀ ਅਤੇ ਹਾਲ ਹੀ 'ਚ ਉਸਨੇ ਨਿਸ਼ਾਨੇ ਬਾਜ਼ੀ ਸੋਨ ਤਗਮਾ ਜਿੱਤਿਆ ਸੀ। 32 ਬੋਰ ਦਾ ਪਿਸਤੌਲ ਸਾਫ ਕਰਨ ਲੱਗੇ ਗੋਲੀ ਉਸ ਦੇ ਸਿਰ ਚੋਂ ਆਰ ਪਾਰ ਹੋ ਗਈ। ਉਸ ਦਾ ਅੰਤਮ ਸਸਕਾਰ ਹੋਇਆ ਉਸ ਦੇ ਪਿਤਾ ਦੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਕੀਤਾ ਜਾਵੇਗਾ।
ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ : ਦੱਸਣਯੋਗ ਹੈ ਕਿ ਇਸ਼ਪ੍ਰੀਤ ਨੇ ਹਾਲ ਹੀ ਦੇ ਵਿੱਚ ਚੰਡੀਗੜ੍ਹ 'ਚ ਹੋਏ ਨਿਸ਼ਾਨੇਬਾਜ਼ੀ ਦੇ ਮੁਕਾਬਲਿਆਂ ਦੇ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ , ਜਿਸ ਕਰਕੇ ਉਸ ਦੇ ਘਰ ਦੇ ਵਿੱਚ ਖੁਸ਼ੀ ਸੀ ਅਤੇ ਆਪਣੇ ਭਵਿੱਖ ਨੂੰ ਲੈ ਕੇ ਵੀ ਉਹ ਕਾਫੀ ਉਤਸ਼ਹਿਤ ਵੀ ਸੀ, ਇਸ ਤਰ੍ਹਾਂ ਅਚਾਨਕ ਮੌਤ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਸ ਦੇ ਮਾਮੇ ਸੋਹਣ ਸਿੰਘ ਮੁਤਾਬਿਕ ਓਹ ਹਾਲ ਹੀ 'ਚ ਜ਼ਿਲ੍ਹੇ ਪੱਧਰੀ ਖੇਡਾਂ ਚ ਜਿੱਤ ਕੇ ਆਇਆ ਸੀ ਅਤੇ 29 ਤਰੀਕ ਨੂੰ ਉਸ ਨੇ ਨੈਸ਼ਨਲ ਖੇਡਣ ਲਈ ਜਾਣਾ ਸੀ। ਉਨ੍ਹਾ ਦੱਸਿਆ ਕਿ ਪਤਾ ਹੀ ਨਹੀਂ ਲੱਗਾ ਜਦੋਂ ਉਸ ਨਾਲ ਇਹ ਭਾਣਾ ਵਾਪਰ ਗਿਆ।ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ, ਪੁਲਿਸ ਮੁਤਾਬਿਕ ਉਸ ਦੇ ਪਿਤਾ ਅਨੂਪ ਸਿੰਘ ਕੈਨੇਡਾ ਚ ਰਹਿੰਦੇ ਨੇ ਉਨ੍ਹਾ ਦੇ ਆਉਣ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਹਾਦਸਾ ਅਣਗਿਹਲੀ ਕਰਕੇ ਹੋਇਆ ਹੈ। ਇਸ਼ਪ੍ਰੀਤ 2 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਚੰਡੀਗੜ ਚ ਮੈਡਲ ਜਿੱਤਣ ਤੋਂ ਬਾਅਦ ਓਹ ਕੌਂਮੀ ਪੱਧਰ ਦੇ ਮੁਕਾਬਲਿਆਂ ਚ ਹਿੱਸਾ ਲੈਣ ਲਈ ਤਿਆਰੀ ਕਰ ਰਿਹਾ ਸੀ।
ਇਹ ਵੀ ਪੜ੍ਹੋ : KAUR SINGH PASSED AWAY: ਨਹੀਂ ਰਹੇ ਓਲੰਪੀਅਨ ਮੁੱਕੇਬਾਜ ਪਦਮ ਸ਼੍ਰੀ ਕੌਰ ਸਿੰਘ, ਮੁੱਖ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਬੰਦੂਕ ਦੀ ਸਫਾਈ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ: ਜਾਂਚ ਅਧਿਕਾਰੀ ਏ. ਐੱਸ. ਆਈ. ਏ. ਅਸ਼ਵਨੀ ਕੁਮਾਰ ਅਨੁਸਾਰ ਸੋਮਵਾਰ ਦੁਪਹਿਰ ਨੂੰ ਰੋਜ਼ਾਨਾ ਦੀ ਤਰ੍ਹਾਂ ਬੇਟਾ ਸਕੂਲ ਤੋਂ ਘਰ ਪਰਤਿਆ ਅਤੇ ਫਿਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਪਰਲੀ ਮੰਜ਼ਿਲ ’ਤੇ ਸਥਿਤ ਆਪਣੇ ਕਮਰੇ ’ਚ ਗਿਆ ਤਾਂ ਦੁਪਹਿਰ ਕਰੀਬ 2 ਵਜੇ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ, ਜਦੋਂ ਮਾਂ ਨੇ ਉੱਪਰ ਜਾ ਕੇ ਦੇਖਿਆ ਤਾਂ ਬੇਟਾ ਖੂਨ ਨਾਲ ਲੱਥਪੱਥ ਹਾਲਤ ’ਚ ਪਿਆ ਸੀ ਅਤੇ ਨੇੜੇ ਹੀ ਬੰਦੂਕ ਪਈ ਸੀ, ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਤਾਬਕ ਜਾਂਚ ’ਚ ਲੱਗਦਾ ਹੈ ਕਿ ਬੰਦੂਕ ਦੀ ਸਫਾਈ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ। ਫਿਲਹਾਲ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਅਨੂਪ ਸਿੰਘ ਦੇ ਕੈਨੇਡਾ ਤੋਂ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।