ਲੁਧਿਆਣਾ: ਪੰਜਾਬ ਦੀਆਂ ਜੇਲ੍ਹਾਂ ਵਿੱਚ ਸਰਕਾਰ ਵੱਲੋਂ ਸਮੇਂ ਸਮੇਂ 'ਤੇ ਕੈਦੀਆਂ ਨੂੰ ਵਧੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜਿਸ ਤਹਿਤ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਕੈਦੀਆਂ ਲਈ ਇੱਕ ਵਿਸ਼ੇਸ਼ ਰੇਡੀਓ ਸਿਸਟਮ ਦੇ ਨਾਲ, 'ਰੇਡੀਓ ਉਜਾਲਾ ਪੰਜਾਬ' ਦਾ ਉਦਘਾਟਨ ਪ੍ਰਵੀਨ ਕੁਮਾਰ ਸਿਨਹਾ, ਆਈ.ਪੀ.ਐਸ., ਏ.ਡੀ.ਜੀ.ਪੀ ਜੇਲ੍ਹ, ਪੰਜਾਬ ਵੱਲੋਂ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਪਹਿਲ ਨੂੰ 6 ਹੋਰ ਜੇਲ੍ਹਾਂ ਵਿੱਚ ਵੀ ਅਜਿਹੇ ਸਟੇਸ਼ਨ ਸਥਾਪਤ ਕੀਤੇ ਜਾਣਗੇ। ਇਹ ਸਿਸਟਮ ਜੇਲ੍ਹਾਂ ਵਿੱਚ ਰੇਡੀਓ ਸਿਸਟਮ ਇੰਡੀਆ ਵਿਜ਼ਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਥਾਪਤ ਕੀਤਾ ਜਾ ਰਿਹਾ ਹੈ, ਜੋ ਜੇਲ੍ਹਾਂ ਵਿੱਚ ਵੱਖ-ਵੱਖ ਸੁਧਾਰ ਪ੍ਰੋਜੈਕਟਾਂ ਨੂੰ ਚਲਾਉਣ ਵਿੱਚ ਮੋਹਰੀ ਹੈ, ਪ੍ਰੇਰਣਾ, ਸਿਮਰਨ ਅਤੇ ਸੁਧਾਰ ਦੇ ਇੱਕ ਸਰੋਤ ਵਜੋਂ, ਜੇਲ੍ਹ ਰੇਡੀਓ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਤੱਤਪਰ ਹੈ, ਜੋ ਮੌਕੇ ਜਾਂ ਕਿਸਮਤ ਨਾਲ, ਜੇਲ੍ਹਾਂ ਵਿੱਚ ਸਥਾਪਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰੇਡੀਓ ਜੇਲ੍ਹ ਦਾ ਅੰਦਰੂਨੀ ਸਿਸਟਮ ਹੋਵੇਗਾ, ਜਿਸ ਨੂੰ ਜੇਲ੍ਹ ਦੇ ਕੈਦੀ ਹੀ ਚਲਾਉਣਗੇ। ਸਾਰੀਆਂ 7 ਜੇਲ੍ਹਾਂ ਦੇ ਕੈਦੀ ਜੋ ਰੇਡੀਓ ਜੌਕੀ ਵੱਜੋਂ ਕੰਮ ਕਰਨਗੇ, ਜਿਨ੍ਹਾਂ ਨੂੰ ਇੰਡੀਆ ਵਿਜ਼ਨ ਫਾਊਂਡੇਸ਼ਨ ਦੁਆਰਾ ਆਯੋਜਿਤ 3 ਦਿਨਾਂ ਦੀ ਸਿਖਲਾਈ ਦਿੱਤੀ ਗਈ ਹੈ। ਏ.ਡੀ.ਜੀ.ਪੀ. ਜੇਲ੍ਹ ਨੇ ਕਿਹਾ ਕਿ 'ਇਸ ਦਾ ਮੁੱਖ ਮੰਤਵ ਸਮਾਜ ਵਿਰੋਧੀ ਤੱਤਾਂ ਦਾ ਪੁਨਰਵਾਸ ਅਤੇ ਸੁਧਾਰ ਕਰਨਾ ਹੈ ਤੇ ਕੈਦੀਆਂ ਨੂੰ ਸਮਾਜ ਤੋਂ ਅਲੱਗ-ਥਲੱਗਤਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਸੀਂ ਉਮੀਦ ਕਰਦੇ ਹਾਂ ਕਿ ਜੇਲ ਦੇ ਅੰਦਰ ਅਨੁਕੂਲ ਮਾਹੌਲ ਅਤੇ ਲੋੜੀਂਦੇ ਭਲਾਈ ਦੇ ਮੌਕੇ ਪ੍ਰਦਾਨ ਕਰਨ ਨਾਲ ਇਨ੍ਹਾਂ ਕੈਦੀਆਂ ਨੂੰ ਅਪਰਾਧ ਦੀ ਦੁਨੀਆਂ ਤੋਂ ਦੂਰ ਰੱਖਣ ਵਿੱਚ ਮਦਦ ਮਿਲੇਗੀ। ਇਸ ਮੌਕੇ ਬਲਕਾਰ ਸਿੰਘ, ਸੁਪਰਡੈਂਟ, ਕੇਂਦਰੀ ਜੇਲ੍ਹ, ਲੁਧਿਆਣਾ ਵੀ ਹਾਜ਼ਰ ਸਨ।
ਇਹ ਵੀ ਪੜੋ:- Ludhiana court Blast: ਲੁਧਿਆਣਾ ਜ਼ਿਲ੍ਹਾ ਕਚਿਹਰੀ ਦੇ ਵਕੀਲਾਂ ਨੇ ਪੁਲਿਸ ਸੁਰੱਖਿਆ ’ਤੇ ਚੁੱਕੇ ਵੱਡੇ ਸਵਾਲ