ਲੁਧਿਆਣਾ : ਸੇਖੇਵਾਲ ਰੋਡ ਨੇੜੇ ਬਾਜਵਾ ਨਗਰ ਪੁਲੀ ਉੱਤੇ ਮਨੀ ਐਕਸਚੇਂਜਰ ਤੋਂ ਲੁੱਟ ਦੀ ਵਾਰਦਾਤ(Robbery from money exchanger) ਨੂੰ ਪੁਲਿਸ ਨੇ ਸੁਲਝਾ ਲਿਆ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿੰਨ੍ਹਾ ਕੋਲੋਂ ਇੱਕ ਲੱਖ ਰੁਪਏ ਅਤੇ ਵਾਰਦਾਤ ਵਿੱਚ ਵਰਤੇ ਹਥਿਆਰ ਅਤੇ ਵਾਹਨ ਬਰਾਮਦ ਕੀਤੇ ਨੇ। ਵਾਰਦਾਤ ਨੂੰ 7 ਮੁਲਜ਼ਮਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਜਿਨ੍ਹਾਂ ਚੋਂ 2 ਨੂੰ ਪੁਲਿਸ ਨੇ ਕਾਬੂ(Two of the 7 accused arrested) ਕਰ ਲਿਆ ਜਦੋਂ ਕੇ 5 ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।
ਮਾਸਟਰ ਮਾਈਂਡ: ਇਸ ਦਾ ਖੁਲਾਸਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ। ਮਾਮਲੇ ਵਿੱਚ ਮੁਲਜ਼ਮ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਦੇ ਵਿੱਚ ਪ੍ਰਿਤਪਾਲ ਸਿੰਘ ਉਰਫ ਪ੍ਰਿੰਸ ਹੈ ਜੋ ਕਿ ਕੁਝ ਸਾਲ ਪਹਿਲਾਂ ਆਪਣਾ ਵੈੱਬ ਚੈਨਲ ਚਲਾਉਂਦਾ ਸੀ ਉਥੇ ਹੀ ਦੂਜਾ ਮੁਲਜ਼ਮ ਮੁਕੇਸ਼ ਕੁਮਾਰ ਹੈ ਜੋ ਕਿ ਇਸ ਪੂਰੀ ਵਾਰਤਦਾਤ ਦੇ ਅੰਦਰ ਮਾਸਟਰ (The mastermind within the entire story) ਮਾਈਂਡ ਹੈ। ਉਹ ਕਿਸੇ ਜਿੰਮ ਵਿੱਚ ਕੰਮ ਕਰਦਾ ਹੈ ਜਲਦ ਅਮੀਰ ਹੋਣ ਦੇ ਲਾਲਚ ਕਰਕੇ ਇਨ੍ਹਾ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ।
ਇਹ ਵੀ ਪੜ੍ਹੋ: ਪਿੰਡ ਖੋਖਰ ਕਲਾਂ 'ਚ 65 ਸਾਲਾਂ ਵਿਅਕਤੀ ਦਾ ਕਤਲ, ਝਗੜੇ ਦੌਰਾਨ ਮ੍ਰਿਤਕ ਦੇ ਸਿਰ 'ਚ ਵੱਜਿਆ ਸੀ ਗੰਡਾਸਾ
ਮੁਕੇਸ਼ ਨੇ ਰੇਕੀ ਕੀਤੀ: ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਪੂਰੀ ਵਾਰਦਾਤ ਦੀ ਮੁਕੇਸ਼ ਨੇ ਰੇਕੀ (Mukesh of the incident did Reiki) ਕੀਤੀ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਮਨੀ ਐਕਸਚੇਂਜਰ ਦੇ ਕੋਲ 5 ਤੋਂ 10 ਲੱਖ ਰੁਪਇਆ ਹੋਵੇਗਾ, ਪਰ ਜਦੋਂ ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ 2 ਲੱਖ ਰੁਪਏ ਹੀ ਮਿਲੇ ਅਤੇ ਜਦੋਂ ਉਹ ਇਹਨਾਂ ਪੈਸਿਆਂ ਨੂੰ ਵੰਡਣ ਲੱਗੇ ਤਾਂ ਉਹਨਾਂ ਨੂੰ ਬੈਗ ਦੇ ਵਿੱਚੋਂ ਮੋਬਾਈਲ ਵੀ ਨਿਕਲਿਆ ਜਿਸ ਨੂੰ ਟ੍ਰੇਸ ਕਰਕੇ ਪੁਲਿਸ ਨੇ ਇਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਕੋਈ ਗੈਂਗ ਨਹੀਂ ਹੈ ਸਗੋਂ ਜਲਦ ਅਮੀਰ ਹੋਣ ਦੇ ਲਾਲਚ ਵਿੱਚ ਇਨ੍ਹਾਂ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਨਾਂ ਕਿਹਾ ਕਿ ਮਾਮਲੇ ਵਿੱਚ ਇੱਕ ਲੱਖ ਰੁਪਿਆ ਬਰਾਮਦ ਕਰ ਲਿਆ ਗਿਆ ਹੈ ਅਤੇ ਨਾਲ ਹੀ ਵਾਰਦਾਤ ਨੂੰ ਅੰਜਾਮ ਦੇਣ ਲਈ ਜੋ ਵਰਤੇ ਗਏ ਹਥਿਆਰ ਸਨ ਅਤੇ ਵਾਹਨ ਸਨ ਉਹ ਵੀ ਬਰਾਮਦ ਕੀਤੇ ਗਏ ਨੇ ।