ETV Bharat / state

ਲੁਧਿਆਣਾ ਦੀ ਵਿਦਿਆਰਥਣ ਨੇ ਆਪਣੇ ਹੁਨਰ ਨਾਲ ਮਾਈਕ੍ਰੋਸਾਫ਼ਟ ਦੇ ਸੀਈਓ ਨੂੰ ਕੀਤਾ ਹੈਰਾਨ - namya

ਲੁਧਿਆਣਾ ਦੇ ਸਤਪੌਲ ਮਿੱਤਲ ਸਕੂਲ ਦੀ 7ਵੀਂ ਜਮਾਤ ਦੀ ਵਿਦਿਆਰਥਣ ਨੇ 13 ਸਾਲ ਦੀ ਉਮਰ 'ਚ ਆਪਣੇ ਮਾਪਿਆਂ ਦਾ ਤੇ ਪੂਰੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਉਸ ਦੇ ਇਸ ਨਿਵੇਕਲੇ ਕਾਰਜ ਨੇ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਫ਼ੋਟੋ
ਫ਼ੋਟੋ
author img

By

Published : Mar 3, 2020, 6:50 AM IST

ਲੁਧਿਆਣਾ: ਸਤਪੌਲ ਮਿੱਤਲ ਸਕੂਲ ਦੀ 7ਵੀਂ ਜਮਾਤ ਦੀ ਵਿਦਿਆਰਥਣ ਨਮਿਆ ਨੇ ਮਹਿਜ਼ 13 ਸਾਲ ਦੀ ਨਿੱਕੀ ਉਮਰੇ ਵੱਡੇ ਕਾਰਜ ਕਰਨ ਦੀ ਉਦਾਹਰਣ ਪੇਸ਼ ਕੀਤੀ ਹੈ। ਨਮਿਆ ਜੋਸ਼ੀ ਨੇ ਆਪਣੇ ਅਨੋਖੇ ਕਾਰਜਾਂ ਨਾਲ ਨਾ ਸਿਰਫ਼ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ ਸਗੋਂ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਨੂੰ ਵੀ ਪ੍ਰਭਾਵਿਤ ਕੀਤਾ ਹੈ। ਨਮਿਆ ਜੋਸ਼ੀ ਨੇ ਗੇਮਿੰਗ ਦੇ ਮਾਇਨ ਕਰਾਫਟ ਦੇ ਸਾਫਟਵੇਅਰ ਨੂੰ ਸਿੱਖਿਆ ਦੇ ਨਾਲ ਜੋੜਿਆ ਹੈ।

ਵੀਡੀਓ

ਨਮਿਆ ਦੇ ਜਜ਼ਬੇ ਨੇ ਮਾਈਕ੍ਰੋਸਾਫਟ ਦੇ CEO ਨੂੰ ਵੀ ਕੀਤਾ ਪ੍ਰਭਾਵਿਤ

ਦਿੱਲੀ 'ਚ ਕਰਵਾਏ ਗਏ ਇਨੋਵੇਟਰਜ਼ ਸੰਮੇਲਨ 'ਚ ਨਮਿਆ ਜੋਸ਼ੀ ਨੇ ਹਿੱਸਾ ਲਿਆ। ਨਮਿਆ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੇ ਇਸ ਸਾਫਟਵੇਅਰ ਵਿੱਚ ਕੁਝ ਵਿਸ਼ਿਆ ਦੇ ਸ਼ਬਦਾਂ ਨੂੰ ਸ਼ਾਮਲ ਕੀਤਾ ਹੈ। ਇਸ ਵਿੱਚ ਫਿਜਿਕਸ, ਸਾਇਬਰ ਸਕਿਓਰਟੀ, ਬਾਇਓਲੋਜੀ ਆਦਿ ਵਿਸ਼ੇ ਸ਼ਾਮਲ ਹਨ। ਉਸ ਦੇ ਇਸ ਨਿਵੇਕਲੇ ਕਾਰਜ ਲਈ ਸੀਈਓ ਨੇ ਨਮਿਆ ਦੇ ਕੰਮ ਦੀ ਸ਼ਲਾਘਾ ਕੀਤੀ ਜੋ ਕਿ ਪੰਜਾਬ ਦੇ ਲਈ ਬੜੇ ਮਾਣ ਵਾਲੀ ਗੱਲ ਹੈ।

ਮਾਪਿਆਂ ਨੇ ਦਿੱਤੀ ਹੱਲਾਸ਼ੇਰੀ

ਨਮਿਆ ਨੇ ਆਪਣੇ ਗਿਆਨ ਨੂੰ ਆਪਣੇ ਤੱਕ ਹੀ ਸੀਮਤ ਨਹੀਂ ਰੱਖਿਆ ਸਗੋਂ ਸਾਰਿਆਂ ਨਾਲ ਸਾਂਝਾ ਕੀਤਾ ਹੈ। ਨਮਿਆ ਦਾ ਕਹਿਣਾ ਹੈ ਕਿ ਉਸ ਦੇ ਇਸ ਤੱਰਕੀ ਦੇ ਪਿੱਛੇ ਉਸ ਦੇ ਪਰਿਵਾਰ ਦਾ ਭਰਪੂਰ ਸਾਥ ਹੈ। ਇਹ ਵੀ ਦੱਸ ਦਈਏ ਕਿ ਨਮਿਆ ਨੂੰ ਕੰਪਿਊਟਰ ਵਿੱਚ ਰੁਚੀ ਉਸ ਦੀ ਮਾਤਾ ਦੀ ਦੇਣ ਹੈ, ਜੋ ਕਿ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦੇ ਹਨ।

ਮਾਪਿਆਂ ਦਾ ਸੁਨੇਹਾ

ਨਮਿਆ ਦੇ ਮਾਤਾ-ਪਿਤਾ ਨੇ ਦੂਜੇ ਮਾਪਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਨਮਿਆ ਦੇ ਮਾਪਿਆਂ ਦਾ ਮੰਨਣਾ ਹੈ ਕਿ ਜਿਵੇਂ ਮੁੰਡਿਆਂ ਨੂੰ ਖੁਲ੍ਹੇ ਅਸਮਾਨ ਵਿੱਚ ਉੱਡਣ ਦੀ ਆਜ਼ਾਦੀ ਹੈ ਉਸੇ ਤਰ੍ਹਾਂ ਹੀ ਕੁੜੀਆਂ ਨੂੰ ਉਸੇ ਅਸਮਾਨ 'ਚ ਉੱਚੀ ਉਡਾਰੀ ਮਾਰਨ ਦਾ ਪੂਰਾ ਹੱਕ ਹੈ। ਨਮਿਆ ਦੇ ਇਸ ਕੰਮ ਨੇ ਹੋਰਨਾਂ ਬੱਚਿਆ ਨੂੰ ਕੁਝ ਨਵਾਂ ਕਰਨ ਦਾ ਸੰਦੇਸ਼ ਵੀ ਦਿੱਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.