ਲੁਧਿਆਣਾ: ਲੁਧਿਆਣੇ ਦਾ 8 ਸਾਲ ਦਾ ਸਕੇਟਿੰਗ ਚੈਂਪੀਅਨ ਪ੍ਰਣਬ ਚੌਹਾਨ ਹੁਣ ਕੌਮਾਂਤਰੀ ਮੁਕਾਬਲਿਆਂ ਦੇ ਵਿਚ ਹਿੱਸਾ ਲੈਣ ਲਈ ਤਿਆਰੀ ਕਰ ਰਿਹਾ ਹੈ। ਜਿਸ ਲਈ ਉਸ ਦੇ ਪਿਤਾ ਵੱਲੋਂ 5 ਲੱਖ ਰੁਪਏ ਦਾ ਲੋਨ ਲਿਆ ਗਿਆ ਹੈ, ਪਿਛਲੇ 5 ਮਹੀਨੇ ਤੋਂ ਉਸ ਨੇ ਪ੍ਰੈਕਟਿਸ ਬੰਦ ਕਰ ਦਿੱਤੀ ਸੀ ਕਿਉਂਕਿ ਘਰ ਦਾ ਖਰਚਾ ਚਲਾਉਣਾ ਕਾਫੀ ਮੁਸ਼ਕਿਲ ਹੋ ਗਿਆ ਸੀ। 8 year old Pranab of Ludhiana is doing skating blindfolded.
8 ਸਾਲਾ ਪ੍ਰਣਬ ਅੱਖਾਂ ਬੰਨ੍ਹ ਕੇ ਕਰਦਾ ਹੈ ਕਰਤੱਵ ਪ੍ਰਣਵ ਚੌਹਾਨ ਪਹਿਲਾਂ ਵੀ ਕਈ ਕੀਰਤੀਮਾਨ ਸਥਾਪਿਤ ਕਰ ਚੁੱਕਾ ਹੈ, 16 ਕਿਲੋਮੀਟਰ ਅੱਖਾਂ ਤੇ ਪੱਟੀ ਬੰਨ੍ਹ ਕੇ ਉਸ ਨੇ ਬਿਨ੍ਹਾਂ ਰੁਕੇ ਸਕੇਟਿੰਗ ਕੀਤੀ ਸੀ, ਇਸ ਤੋਂ ਇਲਾਵਾ ਲਿਮੋਂ ਸਕੇਟਿੰਗ, ਬੈਕ ਸਕੇਟਿੰਗ ਵਿੱਚ ਵੀ ਉਹ ਆਪਣਾ ਨਾਂਅ ਵਿਸ਼ਵ ਰਿਕਾਰਡ ਵਿੱਚ ਦਰਜ ਕਰਵਾ ਚੁੱਕਾ ਹੈ ਅਤੇ ਹੁਣ ਉਹ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਨਾਉਣ ਲਈ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਹੈ।
8 year old Pranab of Ludhiana is doing skating blindfolded ਮਜ਼ਬੂਰੀ 'ਚ ਛੱਡੀ ਗੇਮ: ਅਸਲ ਵਿੱਚ ਪ੍ਰਣਬ ਇਕ ਆਮ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਉਹ ਲੁਧਿਆਣਾ ਵਿੱਚ 1 ਕਿਰਾਏ ਦੇ ਮਕਾਨ ਤੇ ਰਹਿੰਦੇ ਨੇ ਉਸ ਦੇ ਪਿਤਾ ਦਵਾਈਆਂ ਦੀ ਮਾਰਕਟਿੰਗ ਦਾ ਕੰਮ ਕਰਦੇ ਹਨ ਅਤੇ ਘਰ ਦਾ ਖਰਚਾ ਨਾ ਚੱਲਣ ਕਰਕੇ ਪ੍ਰਣਬ ਦੀ ਗੇਮ ਨੂੰ ਪਿਛਲੇ 5-6 ਮਹੀਨਿਆਂ ਤੋਂ ਬੰਦ ਕਰਵਾ ਦਿੱਤਾ ਸੀ। ਜਿਸ ਤੋਂ ਬਾਅਦ ਪ੍ਰਣਵ ਨੇ ਖੁਦ ਹੀ ਜਿੱਦ ਕਰਕੇ ਮੁੜ ਤੋਂ game ਸ਼ੁਰੂ ਕਰਨ ਦੀ ਗੱਲ ਕੀਤੀ ਅਤੇ ਹੁਣ ਉਸ ਦੇ ਪਿਤਾ ਵੱਲੋਂ 5 ਲੱਖ ਰੁਪਏ ਦਾ ਪਰਸਨਲ ਲੋਨ ਲੈ ਕੇ ਉਹ ਆਪਣੇ ਬੇਟੇ ਦੀ ਕੌਮਾਂਤਰੀ ਪੱਧਰ ਤੇ ਸਿਖਲਾਈ ਦੇ ਕੇ ਮੁਕਾਬਲਿਆਂ ਦੇ ਵਿਚ ਭੇਜ ਸਕਣ।
8 ਸਾਲਾ ਪ੍ਰਣਬ ਅੱਖਾਂ ਬੰਨ੍ਹ ਕੇ ਕਰਦਾ ਹੈ ਸਮੇਂ ਦੀਆਂ ਸਰਕਾਰਾਂ ਵੱਲੋਂ ਬੇਰੁਖੀ: ਪ੍ਰਣਬ ਦੀ ਉਮਰ ਮਹਿਜ਼ 8 ਸਾਲ ਦੀ ਹੈ ਅਤੇ ਉਹ ਦੋ ਵਿਸ਼ਵ ਰਿਕਾਰਡ ਕਾਇਮ ਕਰ ਚੁੱਕਾ ਹੈ, ਪਰ ਇਸ ਦੇ ਬਾਵਜੂਦ ਉਸ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਅਣਗੌਲਿਆ ਗਿਆ ਉਹ 3 ਸਾਲ ਦਾ ਸੀ ਜਦੋਂ ਉਸ ਨੇ ਸਕੇਟਿੰਗ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਕਦੇ ਉਹ ਗੱਡੀ ਹੇਠ ਆ ਕੇ ਨਿਕਲਦਾ ਹੈ ਅਤੇ ਕਦੇ ਅੱਖਾਂ ਤੇ ਪੱਟੀ ਬੰਨ੍ਹ ਕੇ ਸਕੇਟਿੰਗ ਕਰਦਾ ਹੈ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਸਪੋਰਟ ਅਥਾਰਿਟੀ ਵੱਲੋਂ ਉਸ ਦੀ ਕੋਈ ਮਦਦ ਨਹੀਂ ਕੀਤੀ ਗਈ।
8 ਸਾਲਾ ਪ੍ਰਣਬ ਅੱਖਾਂ ਬੰਨ੍ਹ ਕੇ ਕਰਦਾ ਹੈ ਨਹੀਂ ਮਿਲਿਆ ਕੋਚ: ਪ੍ਰਣਵ ਚੌਹਾਨ ਨੇ ਹੁਣ ਤੱਕ ਜਿੰਨ੍ਹੇ ਵੀ ਉਪਲੱਬਧੀਆਂ ਹਾਸਿਲ ਕੀਤੀਆਂ ਨੇ ਉਸ ਵਿੱਚ ਉਸ ਦੇ ਪਿਤਾ ਅਤੇ ਕੁਝ ਹੋਰ ਲੋਕਾਂ ਨੇ ਮੱਦਦ ਜ਼ਰੂਰ ਕੀਤੀ ਹੈ। ਪਰ ਉਸ ਨੂੰ ਕੋਈ ਅਜਿਹਾ ਕੌਮਾਂਤਰੀ ਪੱਧਰ ਦਾ ਕੋਚ ਅੱਜ ਤੱਕ ਨਹੀਂ ਮਿਲ ਸਕਿਆ। ਜੋ ਉਸ ਦੇ ਟੈਲੇਂਟ ਨੂੰ ਵੇਖਦਿਆਂ ਉਸ ਨੂੰ ਕੌਮਾਂਤਰੀ ਪੱਧਰ ਤੇ ਪਿਆਰ ਕਰ ਸਕੇ। ਪਰ ਹੁਣ ਨਿੱਜੀ ਤੌਰ 'ਤੇ ਉਨ੍ਹਾਂ ਨੇ ਇਕ ਕੋਚ ਕੋਲ ਸਿਖਲਾਈ ਸ਼ੁਰੂ ਕੀਤੀ ਹੈ, ਜੋ ਉਸ ਨੂੰ ਹੁਣ ਕੌਮਾਂਤਰੀ ਪੱਧਰ ਤੇ ਤਿਆਰ ਕਰੇਗਾ ਅਤੇ ਉਸ ਵੱਲੋਂ 1 ਸਾਲ ਸਿਖਲਾਈ ਲਈ 5 ਲੱਖ ਦਾ ਖਰਚਾ ਆਵੇਗਾ। ਜਿਸ ਵਿੱਚ ਬਰੈਂਡਿਡ ਸਕੇਟ ਉਸ ਦੀ ਡਾਈਟ ਕੋਚ ਦੀ ਫੀਸ ਆਦਿ ਵੀ ਸ਼ਾਮਿਲ ਹੈ।
8 ਸਾਲਾ ਪ੍ਰਣਬ ਅੱਖਾਂ ਬੰਨ੍ਹ ਕੇ ਕਰਦਾ ਹੈ ਸਕੇਟਿੰਗ ਲਈ ਜਜ਼ਬਾ: ਲੁਧਿਆਣੇ ਦੇ ਪ੍ਰਣਵ ਦੇ ਵਿੱਚ ਸਕੇਟਿੰਗ ਲਈ ਸ਼ੁਰੂ ਤੋਂ ਹੀ ਜਜ਼ਬਾ ਹੈ ਉਸ ਨੇ ਮਹਿਜ਼ 3 ਸਾਲ ਦੀ ਉਮਰ ਤੋਂ ਖੇਡਣਾ ਸ਼ੁਰੂ ਕਰ ਦਿੱਤਾ ਸੀ 4 ਸਾਲ ਦੀ ਉਮਰ ਚ ਉਸ ਦਾ ਨਾਂਅ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਕਈ ਰਿਕਾਰਡ ਬਣਾਏ। ਪ੍ਰਣਵ ਵਿੱਚ ਖੁਦ ਸਕੇਟਿੰਗ ਲਈ ਜਜ਼ਬਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਵਿਸ਼ਵ ਪੱਧਰੀ ਰਿਕਰਡ ਬਣਾਉਣ ਲਈ ਤਿਆਰੀ ਕਰ ਰਿਹਾ ਹੈ। 4 ਘੰਟੇ ਉਹ ਪ੍ਰੈਕਟਿਸ ਕਰਦਾ ਹੈ ਨਾਲ ਤੀਜੀ ਜਮਾਤ ਦਾ ਵਿਦਿਆਥੀ ਵੀ ਹੈ ਪਰ ਉਸ ਨੂੰ ਅੱਜ ਤੱਕ ਪ੍ਰਸ਼ਾਸ਼ਨ ਜਾਂ ਸਰਕਾਰ ਵੱਲੋਂ ਕਿਸੇ ਤਰਾਂ ਨਾਲ ਸਪੋਟ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ਪਛੜੇ ਇਲਾਕੇ ਦੀ ਲੜਕੀ ਬਣੀ ਪਾਇਲਟ, ਕੀਤਾ ਪੰਜਾਬ ਦਾ ਨਾਮ ਰੌਸ਼ਨ