ETV Bharat / state

ਨਸ਼ੀਲੀਆਂ ਗੋਲੀਆਂ ਤੇ ਚੋਰੀ ਦੇ ਸਮਾਨ ਸਣੇ 8 ਕਾਬੂ

ਲੁਧਿਆਣਾ 'ਚ ਪੁਲਿਸ ਨੇ ਚੋਰਾਂ ਨੂੰ ਨਸ਼ੀਲੀਆ ਗੋਲੀਆਂ (Drug pills) ਅਤੇ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਹੈ।ਇਸ ਬਾਰੇ ਜਾਂਚ ਅਧਿਕਾਰੀ ਜਤਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਨੇ 8 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਚੋਰੀ ਕੀਤੇ ਹੋਏ ਚੌਲਾਂ ਦੀਆਂ ਬੋਰੀਆਂ (Sacks of Rice) ਸਮੇਤ ਕਾਬੂ ਕੀਤਾ ਹੈ।

ਨਸ਼ੀਲੀਆਂ ਗੋਲੀਆਂ ਅਤੇ ਚੋਰੀ ਦੇ ਸਮਾਨ ਸਣੇ 8 ਕਾਬੂ

author img

By

Published : Aug 7, 2021, 11:12 AM IST

ਲੁਧਿਆਣਾ: ਪੁਲਿਸ ਨੇ ਚੋਰਾਂ ਨੂੰ ਨਸ਼ੀਲੀਆ ਗੋਲੀਆ ਅਤੇ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਹੈ। ਇਸ ਬਾਰੇ ਜਾਂਚ ਅਧਿਕਾਰੀ ਜਤਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਨੇ 8 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ (Drug pills) ਅਤੇ ਚੋਰੀ ਕੀਤੇ ਹੋਏ ਚੌਲਾਂ ਦੀਆਂ ਬੋਰੀਆਂ ਸਮੇਤ ਕਾਬੂ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਇਹ ਚੋਰ ਸ਼ੈਲਰਾਂ ਦੀਆਂ ਅਨਾਜ ਢੋਆ ਢੁਆਈ ਕਰਨ ਵੇਲੇ ਗੱਡੀਆਂ ਵਿਚ ਬੋਰੀਆਂ ਚੋਰੀ ਕਰ ਲੈਦੇ ਸਨ। ਉਨ੍ਹਾਂ ਨੇ ਦੱਸਿਆ ਜਦੋਂ ਪੁੁਲਿਸ ਨੇ ਇਨ੍ਹਾਂ ਨੂੰ ਸਖਤੀ ਨਾਲ ਪੁੱਛਿਆ ਤਾਂ ਚੋਰਾਂ ਨੇ ਦੱਸਿਆ ਹੈ ਕਿ ਗੁਰੂ ਤੇਗ ਬਹਾਦਰ ਰਾਈਸ ਮਿੱਲ ਜਗਰਾਓਂ ਵਿਚ ਕੰਧ ਨੂੰ ਪਾੜ ਲਗਾ ਕੇ ਕਈ ਦਿਨ ਲਗਾਤਾਰ ਇਹ ਬੋਰੀਆਂ ਚੋਰੀ ਕਰਦੇ ਰਹੇ ਸਨ ਅਤੇ ਇਸ ਦੌਰਾਨ ਇਹਨਾਂ ਨੇ 1500 ਬੋਰੀਆਂ ਚੋਰੀ ਕੀਤੀਆਂ। ਪੁਲਿਸ ਦਾ ਕਹਿਣਾ ਹੈ ਕਿ ਸ਼ੈਲਰ ਮਾਲਕਾਂ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਚੋਰੀ ਦਾ ਮੁਕੱਦਮਾ ਦਰਜ ਕਰਵਾਇਆ ਸੀ।

ਨਸ਼ੀਲੀਆਂ ਗੋਲੀਆਂ ਅਤੇ ਚੋਰੀ ਦੇ ਸਮਾਨ ਸਣੇ 8 ਕਾਬੂ

ਜਾਂਚ ਅਧਿਕਾਰੀ ਜਤਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਚੌਲਾਂ ਦੀਆਂ ਭਰੀਆਂ ਬੋਰੀਆਂ ਨੂੰ ਬਲਦੇਵ ਸਿੰਘ ਜੋ ਕਿ ਕਰਿਆਨਾ ਸਟੋਰ ਸ਼ੇਰਪੁਰਾ ਰੋਡ ਤੇ ਚਲਾਉਂਦਾ ਹੈ ਉਸ ਨੂੰ ਵੇਚ ਦਿੰਦੇ ਸਨ।ਪੁਲਿਸ ਵੱਲੋਂ ਬਲਦੇਵ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਪੰਜ ਬੋਰੀਆਂ ਬਰਾਮਦ ਕੀਤੀਆ ਗਈਆ ਸਨ ਅਤੇ ਹੋਰ ਬਾਕੀ ਮੁਲਜ਼ਮਾਂ ਕੋਲੋਂ 26 ਬੋਰੀਆਂ ਬਰਾਮਦ ਹੋਈਆ ਹਨ।ਪੁਲਿਸ ਦਾ ਕਹਿਣਾ ਹੈ ਕਿ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਇਨ੍ਹਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਦਾ ਵਧਿਆ ਪੁਲਿਸ ਰਿਮਾਂਡ

ETV Bharat Logo

Copyright © 2024 Ushodaya Enterprises Pvt. Ltd., All Rights Reserved.