ਬਠਿੰਡਾ: ਸਿਆਣੇ ਕਹਿੰਦੇ ਨੇ ਕਿ ਪੜ੍ਹਨ ਅਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਇਹ ਸੱਚ ਕਰ ਵਿਖਾਇਆ ਹੈ ਬਠਿੰਡਾ ਦੇ ਰਹਿਣ ਵਾਲੇ ਪ੍ਰਸ਼ੋਤਮ ਬਾਂਸਲ (Prashotam Bansal a resident of Bathinda) ਨੇ ਜਿਨ੍ਹਾਂ ਵੱਲੋਂ ਪਹਿਲਾ ਐਨਐਫਐਲ ਵਿੱਚ ਨੌਕਰੀ ਕੀਤੀ ਗਈ ਅਤੇ ਦੋ ਹਜਾਰ ਸੋਲ਼ਾਂ ਵਿੱਚ ਰਿਟਾਇਰਮੈਂਟ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਕਾਰੋਬਾਰ ਦੌਰਾਨ ਆਰੀਆ ਕਾਨੂੰਨੀ ਅੜਚਣਾਂ ਸੰਬੰਧੀ ਕਾਨੂੰਨ ਅਨੁਸਾਰ ਨਿਆਂ ਲੈਣ ਲਈ ਜਦੋਂ ਅਦਾਲਤ ਦਾ ਰੁਖ ਕੀਤਾ ਗਿਆ ਤਾਂ ਉਨ੍ਹਾਂ ਨੂੰ ਕਾਨੂੰਨ ਨਿਆਂ ਸਬੰਧੀ ਦਰਪੇਸ਼ ਮੁਸ਼ਕਲਾਂ ਨੂੰ ਵੇਖਦੇ ਹੋਏ ਪ੍ਰਸ਼ੋਤਮ ਬਾਂਸਲ ਵੱਲੋਂ ਦੋ ਹਜਾਰ ਉਨੀ ਵਿੱਚ ਰੈਗੂਲਰ ਪਟਿਆਲਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਗਈ।
ਗੱਲਬਾਤ ਦੌਰਾਨ ਪ੍ਰਸ਼ੋਤਮ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਨੂੰਨ ਦੀ ਪੜ੍ਹਾਈ ਇਸ ਲਈ ਕੀਤੀ ਗਈ ਕਿਉਂਕਿ ਜਦੋਂ ਉਹ ਆਪਣੇ ਕੇਸਾਂ ਸਬੰਧੀ ਪੈਰਵਾਈ ਕਰਨ ਲਈ ਅਦਾਲਤ ਦਾ ਰੁਖ ਕਰਦੇ ਸਨ ਤਾਂ ਕਾਨੂੰਨੀ ਜਾਣਕਾਰੀ ਨਾ ਹੋਣ ਕਾਰਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਦੇ ਚਲਦੇ ਉਨ੍ਹਾਂ ਵੱਲੋਂ 2019 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਬਠਿੰਡਾ ਕੈਂਪਸ ਤੋਂ ਰੈਗੂਲਰ ਕਾਨੂੰਨ ਦੀ ਪੜ੍ਹਾਈ ਕੀਤੀ ਗਈ ਅਤੇ ਇਸ ਸਾਲ ਬਾਰ ਐਸੋਸੀਏਸ਼ਨ ਦਾ ਲਾਈਸੰਸ (License of Bar Association) ਵੀ ਹਾਸਲ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਕਾਨੂੰਨ ਸਬੰਧੀ ਹਰ ਵਿਅਕਤੀ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਦਾ ਪਤਾ ਹੋ ਸਕੇ ਭਾਵੇਂ ਜਦੋਂ ਉਨ੍ਹਾਂ ਵੱਲੋਂ ਕਾਨੂੰਨ ਦੀ ਪੜ੍ਹਾਈ ਕਰਨ ਲਈ ਦਾਖਲਾ ਲਿਆ ਗਿਆ ਤਾਂ ਨੌਜਵਾਨ ਵਿਦਿਆਰਥੀਆਂ ਵੱਲੋਂ ਉਨ੍ਹਾਂ ਨਾਲ ਘੱਟ ਸਹਿਚਾਰ ਕੀਤਾ ਗਿਆ ਪਰ ਹੌਲੀ ਹੌਲੀ ਉਹ ਉਨ੍ਹਾਂ ਵਿੱਚ ਰਚ ਮਿਚ ਗਏ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਹੁਣ ਵਕਾਲਤ ਦੇ ਖੇਤਰ ਵਿੱਚ ਵੱਡੀ ਗਿਣਤੀ ਵਿਚ ਲੜਕੀਆਂ ਵੱਲੋਂ ਰੁਚੀ ਵਿਖਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਿਆਂ ਮਿਲਣਾ ਹਰ ਵਿਅਕਤੀ ਦਾ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਗਰੀਬ ਹਨ ਅਤੇ ਜਿਨ੍ਹਾਂ ਕੋਲ ਵਕੀਲ ਦੀ ਫੀਸ ਭਰਨ ਜੋਗੇ ਪੈਸੇ ਨਹੀਂ ਹਨ ਉਹ ਉਨ੍ਹਾਂ ਦੇ ਮੁਫ਼ਤ ਵਿੱਚ ਕੇਸ ਲੜਨਗੇ। ਫਿਲਹਾਲ ਉਨ੍ਹਾਂ ਵੱਲੋਂ ਆਪਣਾ ਪਹਿਲਾ ਕੇਸ ਕੰਜ਼ਿਊਮਰ ਕੋਰਟ ਵਿੱਚ ਲਗਾਇਆ ਗਿਆ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਫਰਜ਼ੀ ਟਰੈਵਲ ਏਜੰਸੀਆਂ ਤੋਂ ਬਚਣ ਕਿਉਂਕਿ ਇਹ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਲੁੱਟਦੇ ਹਨ ।
ਇਹ ਵੀ ਪੜ੍ਹੋ: ਦੀਵਾਲੀ 'ਤੇ ਇਸ ਵਾਰ ਪੰਜਾਬ 'ਚ ਪ੍ਰਦੂਸ਼ਣ ਦਾ ਪੱਧਰ ਘਟਿਆ: ਮੀਤ ਹੇਅਰ