ਲੁਧਿਆਣਾ : ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਨਸ਼ੇ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ 3 ਮੁਲਜ਼ਮਾਂ ਨੂੰ 4 ਕਿਲੋ ਹੈਰੋਇਨ ਸਮੇਤ ਕਾਬੂ ਕਰਕੇ 37 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ।
ਦਿਹਾਤੀ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਨੇ 3 ਮੁਲਜ਼ਮਾਂ ਬਲਵਿੰਦਰ ਸਿੰਘ ਕਾਕਾ, ਹਰਪ੍ਰੀਤ ਕੌਰ ਅਤੇ ਨੀਲਮ ਰਾਣੀ ਜੋ ਕਿ ਪਿਛਲੇ 2 ਕਿ ਸਾਲਾਂ ਤੋਂ ਲੁਧਿਆਣਾ ਰਹਿ ਰਹੇ ਸਨ ਪਰ ਇਨ੍ਹਾਂ ਦਾ ਕਈ ਪਰਚਿਆਂ ਵਿੱਚ ਨਾਂਅ ਹੋਣ ਕਰਕੇ ਇਹ ਤਿੰਨੋਂ ਮੁਲਜ਼ਮ ਹੁਣ ਲੁਧਿਆਣਾ ਛੱਡ ਲੁਧਿਆਣਾ ਦਿਹਾਤੀ ਦੇ ਪਿੰਡ ਖਡੂਰ ਵਿਖੇ ਖੇਤਾਂ ਵਿੱਚ ਬਣੇ ਮਕਾਨ ਵਿੱਚ ਕਿਰਾਏ ਉਤੇ ਰਹਿੰਦੇੇ ਹਨ ਜਿਥੇ ਇਹ ਆਪਣਾ ਇਹ ਗੋਰਖ ਧੰਦਾ ਚਲਾ ਰਹੇ ਸਨ।
ਐਸਐਸਪੀ ਨੇ ਖੁਲਾਸਾ ਕੀਤਾ ਕਿ ਬਲਵਿੰਦਰ ਸਿੰਘ ਕਾਕਾ 20 ਸਾਲ ਲਈ ਜੇਲ ਵਿੱਚ ਬੰਦ ਸੀ ਜੋ ਹੁਣ ਜ਼ਮਾਨਤ 'ਤੇ ਬਾਹਰ ਆਇਆ ਤੇ ਮੁੜ ਤੋਂ ਨਸ਼ੇ ਦਾ ਧੰਦਾ ਕਰ ਲੱਗਾ। ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਰੇਡ ਕੀਤੀ ਤਾਂ 4 ਕਿਲੋ ਹੈਰੋਇਨ ਤੇ 37 ਲੱਖ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਵੱਲੋਂ ਮਕਾਨ ਮਾਲਕ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ।