ETV Bharat / state

UK ਤੇ USA ਦੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦੇ 27 ਮੈਂਬਰ ਕਾਬੂ - ਗਿਰੋਹ

ਪੁਲਿਸ ਨੇ ਯੂ.ਕੇ ਅਤੇ ਯੂ.ਐੱਸ ਦੇ ਨਾਗਰਿਕਾਂ ਨਾਲ ਠੱਗੀ ਮਾਰਨ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ (Police) ਨੇ 27 ਲੋਕਾ ਨੂੰ ਗ੍ਰਿਫ਼ਾਤਰ ਕੀਤਾ ਹੈ।

UK ਤੇ USA ਦੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦੇ 27 ਮੈਂਬਰ ਕਾਬੂ

author img

By

Published : Jul 1, 2021, 10:46 PM IST

ਲੁਧਿਆਣਾ: ਪੁਲਿਸ ਨੇ ਯੂ.ਕੇ ਅਤੇ ਯੂ.ਐੱਸ ਦੇ ਨਾਗਰਿਕਾਂ ਨਾਲ ਠੱਗੀ ਮਾਰਨ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 27 ਲੋਕਾ ਨੂੰ ਗ੍ਰਿਫ਼ਾਤਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਤੋਂ ਪੁਲਿਸ ਨੇ 14 ਲੱਖ ਤੋਂ ਵੱਧ ਦੀ ਨਗਦੀ, 22 ਡੈਕਸਟਾਪ ਕੰਪਿਊਟਰ, 9 ਲੈਪਟਾਪ, 31 ਮੋਬਾਈਲ ਫੋਨ ਬਰਾਮਦ ਹੋਏ ਹਨ। ਲੁਧਿਆਣਾ ਦੇ ਪੱਖੋਵਾਲ ਤੇ ਸਥਿਤ ਚੰਦਨ ਟਾਵਰ ਤੋਂ ਪੂਰੇ ਇਸ ਨੈੱਟਵਰਕ ਨੂੰ ਚਲਾ ਰਹੇ ਸਨ ਅਤੇ ਸਬੰਧਤ ਦੇਸ਼ਾਂ ਦੇ ਸਰਕਾਰੀ ਅਧਿਕਾਰੀ ਬਣ ਕੇ ਉਨ੍ਹਾਂ ਨੂੰ ਧਮਕੀ ਵੀ ਦਿੰਦੇ ਸਨ।

UK ਤੇ USA ਦੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦੇ 27 ਮੈਂਬਰ ਕਾਬੂ
ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ, ਕਿ ਕਾਲ ਸੈਂਟਰ ਨੂੰ ਲਖਨ ਅਬਰਾਇਲ , ਯਾਤੀਨ, ਕੈਨ ਮਸੀਹ ਅਤੇ ਟੀਟਸ ਵੱਲੋਂ ਚਲਾਇਆ ਜਾ ਰਿਹਾ ਸੀ। ਇਸ ਦਾ ਮਾਲਿਕ ਸੋਮਲ ਸੂਦ ਹੈ। ਇਨ੍ਹਾਂ ਵਿਅਕਤੀਆਂ ਨੂੰ ਹੋਰ 22 ਵਿਅਕਤੀਆਂ ਦੇ ਸਮੇਤ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ 4 ਅਫਰੀਕਨ ਨਾਗਰਿਕ ਦੱਸੇ ਜਾ ਰਹੇ ਹਨ।

ਮੁਲਜ਼ਮ ਯੂ.ਕੇ ਅਤੇ ਯੂ.ਐੱਸ ਦੇ ਨਾਗਰਿਕਾਂ ਨਾਲ ਇੰਟਰਨੈੱਟ ਦੇ ਜ਼ਰੀਏ ਸੰਪਰਕ ਕਰਦੇ ਸਨ, ਅਤੇ ਸਥਾਨਕ ਨਾਗਰਿਕ ਬਣ ਕੇ ਉਨ੍ਹਾਂ ਨਾਲ ਗੱਲਬਾਤ ਕਰਦੇ ਸਨ। ਮੁਲਜ਼ਮ ਉਨ੍ਹਾਂ ਨੂੰ ਟੈਕਸ ਅਤੇ ਬੀਮਾ ਧੋਖਾਧੜੀ ਵਰਗੇ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਆਪਣੇ ਯੂ.ਕੇ ਨਾਲ ਸਬੰਧਤ ਗਿਰੋਹ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾ ਲੈਂਦੇ ਸਨ।

ਮੁਲਜ਼ਮ ਲੋਕਾਂ ਦੀ ਜਾਣਕਾਰੀ ਇੰਟਰਨੈੱਟ ਅਤੇ ਹੋਰ ਸਾਧਨਾਂ ਦੇ ਜ਼ਰੀਏ ਪੈਸੇ ਦੇ ਕੇ ਮੰਗਵਾਉਂਦੇ ਸਨ। ਠੱਗੀ ਦੀ ਅੱਧੀ ਰਕਮ ਯੂ.ਐੱਸ ਅਤੇ ਯੂ.ਕੇ ਦੇ ਆਪਣੇ ਸਾਥੀਆਂ ਤੋਂ ਹਵਾਲਾ ਦੇ ਜ਼ਰੀਏ ਮੰਗਵਾਉਂਦੇ ਸਨ, ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਯੂ.ਪੀ ਤੋਂ ਪੰਜਾਬ 'ਚ ਹੋ ਰਹੀ ਸੀ ਬਾਲ ਮਜ਼ਦੂਰੀ ਲਈ ਬੱਚਿਆ ਦੀ ਸਪਲਾਈ, GRP ਨੇ 32 ਬੱਚੇ ਰੇਲ ਵਿਚੋਂ ਉਤਾਰੇ

ETV Bharat Logo

Copyright © 2024 Ushodaya Enterprises Pvt. Ltd., All Rights Reserved.