ETV Bharat / state

ATM ਲੁੱਟਣ ਵਾਲੇ 2 ਗਿਰੋਹ ਕਾਬੂ - ਦਿੱਲੀ

ਖੰਨਾ ਪੁਲਿਸ ਨੇ ਬੈਂਕ ਤੇ ਏ.ਟੀ.ਐੱਮ (ATM) ਲੁੱਟਣ ਵਾਲੇ 2 ਅੰਤਰਰਾਜੀ ਗਿਰੋਹਾ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਤੋਂ ਵੱਡੀ ਗਿਣਤੀ ਵਿੱਚ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਹੈ।

ATM ਲੁੱਟਣ ਵਾਲੇ 2 ਗਿਰੋਹ ਕਾਬੂ
ATM ਲੁੱਟਣ ਵਾਲੇ 2 ਗਿਰੋਹ ਕਾਬੂ
author img

By

Published : Sep 7, 2021, 10:56 PM IST

ਖੰਨਾ: ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਚੋਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਚੋਰਾਂ ਨੂੰ ਲਗਾਤਾਰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਅੱਜ ਇਸ ਮੁਹਿੰਮ ਤਹਿਤ ਖੰਨਾ ਪੁਲਿਸ ਨੇ ਬੈਂਕ ਤੇ ਏ.ਟੀ.ਐੱਮ ਲੁੱਟਣ ਵਾਲੇ 2 ਅੰਤਰਰਾਜੀ ਗਿਰੋਹਾ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਤੋਂ ਵੱਡੀ ਗਿਣਤੀ ਵਿੱਚ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਹੈ।

ਪੀ.ਪੀ.ਐੱਸ. ਮਨਪ੍ਰੀਤ ਸਿੰਘ ਨੇ ਦੱਸਿਆ, ਕਿ ਉਨ੍ਹਾਂ ਦੋ ਤਰ੍ਹਾਂ ਦੇ ਲੁਟੇਰੇ ਕਾਬੂ ਕੀਤੇ ਹਨ। ਜੋ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੂੰ ਇਨ੍ਹਾਂ ਦੋਵਾਂ ਗਿਰੋਹਾ ਬਾਰੇ ਗੁਪਤਾ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਾਤਰ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਪਹਿਲੇ ਲੁਟੇਰਿਆ ਦਾ ਗਰੁੱਪ ਏ.ਟੀ.ਐੱਮ ਮਸ਼ੀਨਾਂ ਨਾਲ ਛੇੜ-ਛਾੜ ਕਰਕੇ ਪੰਜਾਬ, ਹਰਿਆਣਾ, ਦਿੱਲੀ. ਐੱਨ.ਸੀ.ਆਰ. ਯੂ.ਪੀ. ਅਤੇ ਹੋਰ ਵੱਖ-ਵੱਖ ਸਟੇਟਾਂ ਵਿੱਚੋਂ ਏ.ਟੀ.ਐੱਮ. ਮਸ਼ੀਨਾਂ ਵਿੱਚੋਂ ਏ.ਟੀ.ਐਮ ਕਾਰਡ ਅਤੇ ਔਜਾਰਾ ਨਾਲ ਪੈਸੇ ਚੋਰੀ ਕਰਦੇ ਸਨ। ਜਿਸ ਤੋਂ ਬਾਅਦ ਬੈਂਕਾਂ ਨਾਲ ਵੀ ਹੇਰਾ-ਫੇਰੀ ਕਰਦੇ ਸਨ। ਪੁਲਿਸ ਮੁਤਾਬਿਕ ਇਨ੍ਹਾਂ ਮੁਲਜ਼ਮਾਂ ‘ਤੇ ਪਹਿਲਾਂ ਵੀ ਚੋਰੀ ਦੇ ਕਈ ਮਾਮਲੇ ਦਰਜ ਹਨ।

ਪੁਲਿਸ ਨੇ ਮੁਲਜ਼ਮਾਂ ਤੋਂ ਵੱਖ-ਵੱਖ ਬੈਂਕਾਂ ਦੇ 11 ATM ਕਾਰਡ ਤੇ ATM ਮਸ਼ੀਨ ਵਿੱਚ ਪੈਸੇ ਕੱਢਣ ਵਾਲੇ ਹੋਰ ਵੀ ਕਈ ਔਜਾਰ ਬਰਾਮਦ ਕੀਤੇ ਹਨ। ਪੁਲਿਸ ਮੁਤਾਬਿਕ ਇਸ ਗਰੁੱਪ ਦੇ ਤਿੰਨ ਲੁਟੇਰੇ ਹਰਿਆਣਾ ਦੇ ਇੱਕੋਂ ਪਿੰਡ ਦੇ ਰਹਿਣ ਵਾਲੇ ਹਨ।

ਮੁਲਜ਼ਮਾਂ ਨੇ 2-3 ਸਾਲਾਂ ਤੋਂ ਗੋਆ, ਕੇਰਲ, ਵੈਸਟ ਬੰਗਾਲ, ਯੂ.ਪੀ. ਮਹਾਂਰਸ਼ਟਰਾਂ, ਦਿੱਲੀ ‘ਚ ਲੁੱਟ ਦੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਮੁਤਾਬਿਕ ਇਹ ਮੁਲਜ਼ਮ ਹੁਣ ਤੱਕ ਵੱਖ-ਵੱਖ ATM ਤੋਂ ਕਰੀਬ 6 ਕਰੋੜ ਦੀ ਲੁੱਟ ਕਰ ਚੁੱਕੇ ਹਨ।

ਉਨ੍ਹਾਂ ਨੇ ਦੱਸਿਆ, ਦੂਜਾ ਗਰੁੱਪ ਲੋਕਲ ਪੰਜਾਬ ਦੇ ਸ਼ਹਿਰਾਂ ਵਿੱਚ ਪੈਸੇ ਕਢਵਾਉਣ ਵਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ। ਉਨ੍ਹਾਂ ਮੁਤਾਬਿਕ ਇਸ ਗਰੁੱਪ ਨੇ 30 ਲੱਖ ਦੀ ਠੱਗੀ ਸਵੀਕਾਰ ਕੀਤੀ ਹੈ। ਪੁਲਿਸ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਪੁਲਿਸ ਦਾ ਕਹਿਣਾ ਹੈ, ਕਿ ਉਨ੍ਹਾਂ ਨੂੰ ਰਿਮਾਂਡ ਦੌਰਾਨ ਹੋਰ ਬਹੁਤ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ:ਨਸ਼ੇ ਦੇ ਦਲਦਲ 'ਚ ਫਸੀ ਕੁੜੀ ਨੇ ਦੱਸੀ ਆਪਬੀਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.