ETV Bharat / state

250 ਕਿਲੋ ਭੁੱਕੀ ਸਮੇਤ ਦੋ ਕਾਬੂ - ETV bharat

ਮਲੇਰਕੋਟਲਾ ਪੁਲਿਸ ਨੇ ਹੋਰਨਾਂ ਸੂਬਿਆਂ ਤੋਂ ਲਿਆ ਕੇ ਪੰਜਾਬ ਵਿੱਚ ਭੁੱਕੀ ਵੇਚਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ।`

250 ਕਿਲੋ ਭੁੱਕੀ ਸਮੇਤ ਦੋ ਕਾਬੂ
author img

By

Published : May 28, 2019, 7:16 PM IST

ਮਲੇਰਕੋਟਲਾ: ਆਏ ਦਿਨ ਸੂਬੇ ਅੰਦਰ ਨਸ਼ਿਆਂ ਦੀ ਖੇਪ ਪੁਲਿਸ ਵੱਲੋਂ ਬਰਾਮਦ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਮਲੇਰਕੋਟਲਾ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਕੈਂਟਰ ਗੱਡੀ 'ਚੋ 250 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਹੈ।

250 ਕਿਲੋ ਭੁੱਕੀ ਸਮੇਤ ਦੋ ਕਾਬੂ

ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਤੋਂ ਇਸ ਗੱਡੀ ਵਿੱਚ ਸੁੱਕਾ ਧਨੀਆਂ ਬੋਰੀਆਂ ਵਿੱਚ ਲਿਆਂਦਾ ਜਾ ਰਿਹਾ ਸੀ ਤੇ ਜਿਸ ਵਿੱਚ 9 ਬੋਰੀਆਂ ਭੁੱਕੀ ਦੀਆਂ ਸਨ। ਇਸੇ ਸਬੰਧ ਵਿੱਚ ਹੁਸ਼ਿਆਰਪੁਰ ਦੇ ਦੋ ਅਰੋਪੀਆ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਵਿੱਚੋ ਇੱਕ ਅਪਾਹਜ ਹੈ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮਲੇਰਕੋਟਲਾ ਦੇ ਐੱਸ.ਪੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦੌਰਾਨੇ ਚੈਕਿੰਗ ਗਊਸ਼ਾਲਾ ਮਲੇਰਕੋਟਲਾ ਨਜ਼ਦੀਕ ਕੈਂਟਰ ਜੋ ਧਨੀਏ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਸੀ, ਵਿੱਚੋਂ ਭੁੱਕੀ ਚੂਰਾ ਪੋਸਤ ਦੀਆਂ ਬੋਰੀਆਂ ਵੀ ਧਨੀਏ ਦੀਆਂ ਬੋਰੀਆਂ ਵਿੱਚ ਲੁਕੋਈਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਟਰੱਕ ਦੇ ਡਰਾਇਵਰ ਬ੍ਰਿਜ ਮੋਹਣ ਵਾਸੀ ਹੁਸ਼ਿਆਰਪੁਰ ਅਤੇ ਮਾਲਕ ਹਰਪ੍ਰੀਤ ਸਿੰਘ ਵਾਸੀ ਹੁਸ਼ਿਆਰਪੁਰ ਜੋ ਕਿ ਦੋਵੇਂ ਲੱਤਾਂ ਤੋਂ ਅਪਾਹਜ ਹੈ, ਨੂੰ ਕਾਬੂ ਕੀਤਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਜਿਵੇਂ ਕਿ ਮੱਧ ਪ੍ਰਦੇਸ਼ ਤੋਂ ਭੁੱਕੀ-ਚੂਰਾ ਪੋਸਤ ਲਿਆ ਕੇ ਇਹ ਲੋਕ ਸਪਲਾਈ ਕਰਦੇ ਸਨ।

ਜਾਣਕਾਰੀ ਮੁਤਾਬਕ ਚੈਕਿਆਂ ਦੌਰਾਨ ਕਾਬੂ ਕੀਤੀਆਂ 9 ਬੋਰੀਆਂ ਭੁੱਕੀ ਚੂਰਾ ਪੋਸਤ ਜਿਸ ਦਾ ਵਜ਼ਨ 250 ਕਿਲੋ ਹੈ।

Intro:Body:

Malerkotla

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.