ETV Bharat / state

ਲੁਧਿਆਣਾ:ਟਰੈਫਿਕ ਪੁਲੀਸ ਨੂੰ ਮਿਲਿਆ 15 ਸਾਲਾ 'ਨਵਾਂ ਸਿਪਾਹੀ' - ਲੁਧਿਆਣਾ

ਲੁਧਿਆਣਾ : ਲੈਪਟਾਪ ਤੇ ਇਹ ਬੱਚਾ ਕੋਈ ਗੇਮ ਨਹੀਂ ਖੇਡ ਰਿਹਾ ਸਗੋਂ ਲੁਧਿਆਣਾ ਦੀ ਟਰੈਫਿਕ ਪੁਲੀਸ ਲਈ ਪਰੇਸ਼ਾਨੀ ਦਾ ਸਬੱਬ ਬਣੇ ਟਰੈਫਿਕ ਦੀ ਨਿਜਾਤ ਲਈ ਪ੍ਰੈਜ਼ੈਂਟੇਸ਼ਨ ਤਿਆਰ ਕਰ ਰਿਹਾ। ਸ਼ਾਇਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 15 ਸਾਲ ਦੀ ਉਮਰ ਚ ਦਕਸ਼ਮ ਲੁਧਿਆਣਾ ਨੂੰ ਟਰੈਫਿਕ ਮੁਕਤ ਕਰਨ ਲਈ ਟਰੈਫਿਕ ਪੁਲੀਸ ਦੇ ਸੀਨੀਅਰ ਅਫ਼ਸਰਾਂ ਦੇ ਨਾਲ ਕੰਮ ਕਰ ਰਿਹੈ, ਦਕਸ਼ਮ ਨੇ ਕੰਪਿਊਟਰ ਚ ਮੁਹਾਰਤ ਹਾਸਿਲ ਕੀਤੀ ਹੈ।

ਟਰੈਫਿਕ ਪੁਲੀਸ ਦਾ 15 ਸਾਲਾ ਨਵਾਂ ਸਿਪਾਹੀ
ਟਰੈਫਿਕ ਪੁਲੀਸ ਦਾ 15 ਸਾਲਾ ਨਵਾਂ ਸਿਪਾਹੀ
author img

By

Published : Jun 14, 2021, 4:57 PM IST

ਲੁਧਿਆਣਾ : ਲੈਪਟਾਪ ਤੇ ਇਹ ਬੱਚਾ ਕੋਈ ਗੇਮ ਨਹੀਂ ਖੇਡ ਰਿਹਾ ਸਗੋਂ ਲੁਧਿਆਣਾ ਦੀ ਟਰੈਫਿਕ ਪੁਲੀਸ ਲਈ ਪਰੇਸ਼ਾਨੀ ਦਾ ਸਬੱਬ ਬਣੇ ਟਰੈਫਿਕ ਦੀ ਨਿਜਾਤ ਲਈ ਪ੍ਰੈਜ਼ੈਂਟੇਸ਼ਨ ਤਿਆਰ ਕਰ ਰਿਹਾ। ਸ਼ਾਇਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 15 ਸਾਲ ਦੀ ਉਮਰ ਚ ਦਕਸ਼ਮ ਲੁਧਿਆਣਾ ਨੂੰ ਟਰੈਫਿਕ ਮੁਕਤ ਕਰਨ ਲਈ ਟਰੈਫਿਕ ਪੁਲੀਸ ਦੇ ਸੀਨੀਅਰ ਅਫ਼ਸਰਾਂ ਦੇ ਨਾਲ ਕੰਮ ਕਰ ਰਿਹੈ, ਦਕਸ਼ਮ ਨੇ ਕੰਪਿਊਟਰ ਚ ਮੁਹਾਰਤ ਹਾਸਿਲ ਕੀਤੀ ਹੈ।

ਟਰੈਫਿਕ ਪੁਲੀਸ ਦਾ 15 ਸਾਲਾ ਨਵਾਂ ਸਿਪਾਹੀ

ਟਰੈਫਿਕ ਦੀ ਸਮੱਸਿਆ ਨੂੰ ਖਤਮ ਕਰਨ ਲਈ ਰੋਡ ਮੈਪ

ਉਸ ਨੇ ਵਿਦੇਸ਼ ਵਿੱਚ ਕੋਡਿੰਗ ਸਿੱਖੀ ਹੈ ਕੰਪਿਊਟਰ ਦੀਆਂ 10 ਤੋਂ ਵੱਧ ਵਧੇਰੇ ਭਾਸ਼ਾਵਾਂ ਉਹ ਜਾਣਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਸਾਫਟਵੇਅਰ ਨੂੰ ਡਿਜ਼ਾਈਨ ਕਰਨ ਵਿੱਚ ਉਸ ਨੂੰ ਬਹੁਤਾ ਸਮਾਂ ਨਹੀਂ ਲੱਗਦਾ। ਦਕਸ਼ਮ ਨੇ ਦੱਸਿਆ ਕਿ ਉਸ ਵੱਲੋਂ ਲੁਧਿਆਣਾ ਵਿੱਚੋਂ ਟਰੈਫਿਕ ਦੀ ਸਮੱਸਿਆ ਨੂੰ ਖਤਮ ਕਰਨ ਲਈ ਇੱਕ ਰੋਡ ਮੈਪ ਤਿਆਰ ਕੀਤਾ ਗਿਆ ਹੈ ਅਤੇ ਇਸਦੀ ਪ੍ਰੈਜੇਂਟੇਸ਼ਨ ਜਲਦ ਹੀ ਪੁਲਿਸ ਕਮਿਸ਼ਨਰ ਨੂੰ ਵਿਖਾਈ ਜਾਵੇਗੀ ਜਿਸ ਤੋਂ ਬਾਅਦ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।

ਟ੍ਰੈਫਿਕ ਪੁਲੀਸ ਦੀ ਦਕਸ਼ਮ ਨਾਲ ਮੁਲਾਕਾਤ

ਉੱਧਰ ਰਾਸ਼ਟਰਪਤੀ ਤੋਂ ਐਵਾਰਡ ਹਾਸਿਲ ਕਰ ਚੁੱਕੇ ਲੁਧਿਆਣਾ ਟ੍ਰੈਫਿਕ ਪੁਲੀਸ ਦੇ ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਦਸ ਅਜਿਹੇ ਪੁਆਇੰਟ ਉਨ੍ਹਾਂ ਵੱਲੋਂ ਲੱਭੇ ਗਏ ਸਨ। ਜਿੱਥੇ ਟ੍ਰੈਫਿਕ ਦੀ ਵਧੇਰੀ ਸਮੱਸਿਆ ਰਹਿੰਦੀ ਹੈ ਇਸ ਪ੍ਰੋਜੈਕਟ ਤੇ ਉਨ੍ਹਾਂ ਨੇ ਕੰਮ ਕਰਨਾ ਹਾਲੇ ਸ਼ੁਰੂ ਹੀ ਕੀਤਾ ਸੀ ਕਿ ਉਨ੍ਹਾਂ ਨੂੰ ਦਕਸ਼ਮ ਬਾਰੇ ਪਤਾ ਲੱਗਾ। ਜਦੋਂ ਇਹ ਪ੍ਰਾਜੈਕਟ ਉਨ੍ਹਾਂ ਨੇ ਉਸ ਬੱਚੇ ਨਾਲ ਸਾਂਝਾ ਕੀਤਾ ਤਾਂ ਉਹ ਕੰਪਿਊਟਰ ਵਿੱਚ ਉਸ ਦੀ ਮੁਹਾਰਤ ਦੇਖ ਕੇ ਹੈਰਾਨ ਰਹਿ ਗਏ ਕਿ ਇੰਨੀ ਘੱਟ ਉਮਰ ਦੇ ਵਿੱਚ ਦਕਸਮ ਨੇ ਲੁਧਿਆਣਾ ਟਰੈਫਿਕ ਪੁਲੀਸ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਉਨ੍ਹਾਂ ਪੁਆਇੰਟਾਂ ਦਾ ਵਿਸ਼ੇਸ਼ ਮੈਪ ਤਿਆਰ ਕਰਕੇ ਉਸ ਦੀ ਪ੍ਰੈਜ਼ੈਂਟੇਸ਼ਨ ਬਣਾਈ ਹੈ। ਜਿਸ ਨੂੰ ਜਲਦ ਹੀ ਪੁਲੀਸ ਕਮਿਸ਼ਨਰ ਅੱਗੇ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਲੁਧਿਆਣਾ ਵਾਸੀਆਂ ਨੂੰ ਟ੍ਰੈਫਿਕ ਤੋਂ ਨਿਜਾਤ ਮਿਲੇਗੀ।

ਇਹ ਵੀ ਪੜ੍ਹੋ:Unemployment: BA., B.Ed., PSTET ਤੇ CTET ਪਾਸ ਸੁਖਜੀਤ ਸਿੰਘ ਲਗਾ ਰਿਹਾ ਝੋਨਾ

ਜ਼ਿਕਰ ਏ ਖਾਸ ਹੈ ਕਿ ਅਮਰੀਕਾ ਕੈਨੇਡਾ ਤੋਂ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਦਕਸਮ ਆਪਣੇ ਦੇਸ਼ ਵਿਚ ਰਹਿ ਕੇ ਸੇਵਾ ਕਰਨ ਚਾਹੁੰਦਾ ਹੈ, ਭਾਵੇਂ ਉਸ ਦੀ ਉਮਰ ਛੋਟੀ ਹੈ ਪਰ ਇਰਾਦੇ ਬਹੁਤ ਵੱਡੇ ਨੇ ਜਿਸ ਦੇ ਚਲਦਿਆਂ ਉਹ ਲੁਧਿਆਣਾ ਟ੍ਰੈਫਿਕ ਪੁਲੀਸ ਦੇ ਨਾਲ ਕਈ ਪ੍ਰਾਜੈਕਟਾਂ ਤੇ ਕੰਮ ਕਰ ਰਿਹੈ ਅਤੇ ਲੁਧਿਆਣਾ ਪੁਲੀਸ ਨੂੰ ਵੀ ਉਮੀਦ ਹੈ ਕਿ ਲੰਮੇ ਸਮੇਂ ਤੋਂ ਲੁਧਿਆਣਾ ਵਿੱਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੁਣ ਉਹ ਦਮਖ਼ਮ ਨਾਲ ਮਿਲ ਕੇ ਜ਼ਰੂਰ ਹੱਲ ਕਰ ਸਕਣਗੇ..

ETV Bharat Logo

Copyright © 2025 Ushodaya Enterprises Pvt. Ltd., All Rights Reserved.