ਖੰਨਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ, ਕੋਟਾਂ ਨੇ ਲਗਾਤਾਰ ਇਤਿਹਾਸ ਦੁਹਰਾਦਿਆਂ ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਦਸੰਬਰ 2019 ਦੇ ਐਲਾਨੇ ਗਏ ਬੀ.ਐਸ.ਸੀ. ਫੈਸ਼ਨ ਡਿਜ਼ਾਇਨਿੰਗ ਸਮੈਸਟਰ ਤੀਜੇ ਅਤੇ ਪੰਜਵੇਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਮੱਲ੍ਹਾਂ ਮਾਰੀਆਂ।
ਪੰਜਵੇ ਸਮੈਸਟਰ ਦੀਆਂ ਤਿੰਨ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀਆਂ ਪਹਿਲੀਆ ਦੱਸ ਪੁਜੀਸ਼ਨਾਂ ਵਿੱਚੋਂ ਆਪਣੀ ਜਗ੍ਹਾ ਪਿਛਲੇ ਸਮੈਸਟਰਾਂ ਦੀ ਤਰ੍ਹਾਂ ਬਰਕਰਾਰ ਰੱਖੀ।
ਜਿਸ ਵਿੱਚ ਕਾਲਜ ਦੀ ਵਿਦਿਆਰਥਣ ਨੀਕਿਤਾ ਜੱਗੀ ਨੇ 95.07 % ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ ਤੀਜੀ ਪੁਜੀਸ਼ਨ ਜਸਪ੍ਰੀਤ ਕੌਰ ਨੇ 94.61 %ਅੰਕ, ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ ਪੰਜਵੀਂ ਪੁਜੀਸ਼ਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਨਾ ਰੋਸ਼ਨ ਕੀਤਾ।
ਜਿਕਰਯੋਗ ਹੈ ਕਿ ਦੋਨੋ ਸਮੈਸਟਰਾਂ ਦਾ ਰਿਜ਼ਲਟ ਫਸਟ ਡਵੀਜ਼ਨ ਸਮੇਤ 100% ਰਿਹਾ। ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਦਾ ਮੁੰਹ ਮਿੱਠਾ ਕਰਵਾਉਦਿਆਂ ਇੰਨ੍ਹਾ ਸ਼ਾਨਦਾਰ ਪ੍ਰਾਪਤੀਆਂ ਲਈ ਮੁਬਾਰਕਵਾਦ ਦਿੱਤੀ।