ETV Bharat / state

8 ਸਾਲ ਤੋਂ ਬੱਚੇਦਾਨੀ ਦੇ ਕੈਂਸਰ ਤੋਂ ਪਰੇਸ਼ਾਨ ਮਹਿਲਾ ਨੂੰ ਇੰਝ ਮਿਲਿਆ ਨਵਾਂ ਜੀਵਨ - cervical cancer

ਪੀੜਤ ਦਵਿੰਦਰ ਕੌਰ ਨੇ ਆਪਣੀ ਬੀਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਉਸ ਨੇ ਹਸਪਤਾਲ ਵਿਖੇ ਇਲਾਜ ਕਰਵਾਇਆ।

ਪੀੜਤ ਦਵਿੰਦਰ ਕੌਰ
ਪੀੜਤ ਦਵਿੰਦਰ ਕੌਰ
author img

By

Published : Sep 29, 2021, 3:05 PM IST

ਅੰਮ੍ਰਿਤਸਰ: ਕਹਿੰਦੇ ਹਨ ਕਿ ਜਦੋ ਕੋਈ ਦਵਾ ਕੰਮ ਨਹੀਂ ਕਰਦੀ ਉੱਥੇ ਦੁਆ ਕੰਮ ਕਰ ਜਾਂਦੀ ਹੈ। ਅਜਿਹਾ ਹੀ ਕੁਝ ਵਾਪਰਿਆ ਹੈ, ਕਪੂਰਥਲਾ ਦੀ ਰਹਿਣ ਵਾਲੀ ਦਵਿੰਦਰ ਕੌਰ ਦੇ ਨਾਲ। ਦੱਸ ਦਈਏ ਕਿ ਦਵਿੰਦਰ ਕੌਰ ਨੂੰ ਨਹੀਂ ਪਤਾ ਸੀ ਕਿ ਉਹ ਪਿਛਲੇ 8 ਸਾਲਾਂ ਤੋਂ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਹੈ। ਉਹ 3 ਮਹੀਨਿਆਂ ਤੋਂ ਬਿਮਾਰ ਚਲ ਰਹੀ ਸੀ, ਜਦੋਂ ਪਰਿਵਾਰ ਵੱਲੋਂ ਉਸ ਨੂੰ ਡਾਕਟਰ ਕੋਲੋਂ ਜਾਂਚ ਕਰਵਾਈ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ 8 ਸਾਲ ਤੋਂ ਕੈਂਸਰ ਹੋਣ ਦਾ ਦਾਅਵਾ ਕੀਤਾ ਪੀੜਤ ਦੇ ਪਰਿਵਾਰ ਨੇ ਜਦੋ ਪੀੜਤ ਮਹਿਲਾ ਦਾ ਅਰਦਾਸ ਕਰਨ ਤੋਂ ਬਾਅਦ ਇਲਾਜ ਕਰਵਾਇਆ ਤਾਂ ਉਸਦੇ ਬੱਚੇਦਾਨੀ ਦਾ ਕੈਂਸਰ 3 ਮਹੀਨਿਆਂ ਚ ਠੀਕ ਹੋ ਗਿਆ।

ਇਸ ਸਬੰਧ ’ਚ ਪੀੜਤ ਦਵਿੰਦਰ ਕੌਰ ਨੇ ਆਪਣੀ ਬੀਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਉਸ ਨੇ ਹਸਪਤਾਲ ਵਿਖੇ ਇਲਾਜ ਕਰਵਾਇਆ। ਉਹ ਬੱਚੇਦਾਨੀ ਦੇ ਕੈਸਰ ਦੇ ਚਲਦਿਆਂ 8 ਸਾਲ ਤੌ ਬੀਮਾਰ ਚਲ ਰਹੀ ਸੀ। ਜੋ ਕਿ 3 ਮਹੀਨਿਆਂ ਵਿੱਚ ਹੀ ਠੀਕ ਹੋ ਗਿਆ। ਗੁਰੂ ਘਰੋ ਜੀਵਨ ਦੀ ਨਵੀਂ ਦਿਸ਼ਾ ਮਿਲੀ। ਪੀੜਤ ਦਵਿੰਦਰ ਕੌਰ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਡਾਕਟਰੀ ਰਿਪੋਰਟ ਬਿਲਕੁਲ ਠੀਕ ਆਈ ਹੈ, ਜਿਸ ਦੇ ਚੱਲਦੇ ਉਹ ਸ਼ੁਕਰਾਨੇ ਵਜੋਂ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਹਨ।

ਪੀੜਤ ਦਵਿੰਦਰ ਕੌਰ

ਉੱਥੇ ਹੀ ਦੂਜੇ ਪਾਸੇ ਪੀੜਤ ਦਵਿੰਦਰ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਰਦਾਸ ਅਤੇ ਇਲਾਜ ਦੇ ਨਾਲ ਉਨ੍ਹਾਂ ਦੀ ਪਤਨੀ ਤਕਰੀਬਨ 8 ਸਾਲਾਂ ਬਾਅਦ ਠੀਕ ਹੋਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਗੁਰੂ ਘਰ ਤੋਂ ਵੱਡਾ ਕੋਈ ਦਰ ਨਹੀ ਹੈ। ਵਾਹਿਗੁਰੂ ਦੀ ਰਹਿਮਤ ਤੋਂ ਵੱਡਾ ਕੋਈ ਡਾਕਟਰ ਨਹੀਂ ਜਿਸ ਦੇ ਚੱਲਦੇ ਉਨ੍ਹਾਂ ਦੀ ਰਹਿਮਤ ਸਦਕਾ ਉਨ੍ਹਾਂ ਦੀ ਪਤਨੀ ਨੂੰ ਨਵਾਂ ਜੀਵਨ ਦਾਨ ਮਿਲਿਆ ਹੈ।

ਇਹ ਵੀ ਪੜੋ: ਪੜ੍ਹੋ: ਸਿੱਧੂ ਦੇ ਅਸਤੀਫ਼ੇ ਦੀ IN SIDE ਸਟੋਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.