ਕਪੂਰਥਲਾ: ਪੰਜਾਬ 'ਚ ਨਿਕਾਈ ਚੋਣਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਦੱਸ ਦਈਏ ਕਿ ਸਥਾਨਕ ਸ਼ਹਿਰ 'ਚ ਪਹਿਲੀ ਵਾਰ ਨਗਰ ਨਿਗਮ ਬਣਿਆ ਹੈ ਤੇ 50 ਵਾਰਡਾਂ ਦੀ ਵੰਡ ਨਾਲ ਇੱਥੇ ਚੋਣਾਂ ਹੋਈਆਂ ਹਨ।
ਕਾਂਗਰਸ ਦਾ ਕਬਜ਼ਾ
50 ਸੀਟਾਂ 'ਚੋਂ 44 ਸੀਟਾਂ ਕਾਂਗਰਸ ਦੇ ਨਾਮ ਹੋਈਆਂ ਹਨ। 2 ਆਜ਼ਾਦ ਉਮੀਦਵਾਰਾਂ ਨੂੰ ਮਿਲਿਆਂ ਹਨ ਤੇ 3 ਸੀਟਾਂ ਅਕਾਲੀਆਂ ਦੇ ਖਾਤੇ ਆਏ ਹਨ। ਅਕਾਲੀ ਦਲ ਦੇ ਉਮੀਦਵਾਰ 'ਚ ਬੀਜੇਪੀ ਦੀ ਸਿਆਸੀ ਹਾਲਤ ਪੰਜਾਬ 'ਚ ਖ਼ਸਤਾ ਹੋ ਗਈ ਹੈ। ਉਨ੍ਹਾਂ ਨੂੰ ਕਪੂਰਥਲਾ 'ਚ ਇੱਕ ਵੀ ਸੀਟ ਨਹੀਂ ਮਿਲੀ ਹੈ।
ਇੱਕ ਸੀਟ 'ਤੇ ਹੋਈ ਟਾਈ
ਸਥਾਨਕ ਵਾਰਡ 21 'ਚ ਦੋ ਉਮੀਦਵਾਰਾਂ 'ਚ ਟਾਈ ਹੋਈ ਹੈ। ਅਕਾਲੀ ਦਲ ਤੇ ਕਾਂਗਰਸ ਦੀ ਉਮੀਦਵਾਰ ਨੂੰ ਬਰਾਬਰ ਵੋਟਾਂ ਮਿਲਿਆਂ ਹਨ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਹੁਣ ਪਰਚੀ ਪਾ ਕੇ ਜਾਂ ਟੌਸ ਕਰਕੇ ਜੇਤੂ ਦਾ ਐਲਾਨ ਕਰਨਗੇ। ਅਕਾਲੀ ਦਲ ਦੇ ਉਮੀਦਵਾਰ ਨੇ ਸਹਿਮਤੀ ਨਾਲ ਇਹ ਕਾਂਗਰਸ ਦੇ ਉਮੀਦਵਾਰ ਨੂੰ ਦੇ ਦਿੱਤੀ ਗਈ ਹੈ।