ETV Bharat / state

ਕਲਯੁੱਗੀ ਮਾਂ ਨੇ ਨਵਜਾਤ ਬੱਚੀ ਨੂੰ ਲਿਫਾਫੇ ’ਚ ਬੰਨ੍ਹ ਛੱਤ ’ਤੇ ਸੁੱਟਿਆ

ਕਪੂਰਥਲਾ ਦੇ ਪਿੰਡ ਕਾਹਲਵਾਂ ਤੋਂ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਇਕ ਇਨਸਾਨ ਦੀ ਰੂਹ ਕੰਬ ਜਾਂਦੀ ਹੈ। ਇਕ ਕਲਯੁਗੀ ਮਾਂ ਨੇ ਆਪਣੀ ਨਵਜਾਤ ਜਨਮੀ ਬੱਚੀ ਨੂੰ ਲਿਫਾਫੇ ਚ ਬੰਦ ਕਰਕੇ ਛੱਤ ਉੱਤੇ ਸੁੱਟ ਦਿੱਤਾ।

ਘਰ ਦੀ ਛੱਤ ’ਤੇ ਮਿਲੀ ਨਵਜਾਤ ਬੱਚੀ
ਘਰ ਦੀ ਛੱਤ ’ਤੇ ਮਿਲੀ ਨਵਜਾਤ ਬੱਚੀ
author img

By

Published : May 20, 2021, 6:05 PM IST

ਕਪੂਰਥਲਾ: ਪਿੰਡ ਕਾਲਵਾਂ ਦੇ ਵਿਚ ਇਕ ਇਹੋ ਜਿਹੀ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਇਕ ਇਨਸਾਨ ਦੀ ਰੂਹ ਕੰਬ ਜਾਂਦੀ ਹੈ। ਇਕ ਕਲਯੁਗੀ ਮਾਂ ਨੇ ਆਪਣੀ ਨਵਜਾਤ ਜਨਮੀ ਬੱਚੀ ਨੂੰ ਲਿਫਾਫੇ ਚ ਬੰਦ ਕਰਕੇ ਘਰ ਦੀ ਛੱਤ ਦੇ ਉੱਤੇ ਸੁੱਟ ਦਿੱਤਾ।

ਘਰ ਦੀ ਛੱਤ ’ਤੇ ਮਿਲੀ ਨਵਜਾਤ ਬੱਚੀ

ਪਿੰਡ ਦੇ ਹੀ ਇਕ ਨੌਜਵਾਨ ਨੇ ਇਸ ਲਿਫ਼ਾਫ਼ੇ ਨੂੰ ਹਿੱਲਦਾ ਹੋਇਆ ਵੇਖ ਕੇ ਸ਼ੱਕ ਹੋਇਆ, ਜਦੋਂ ਇਸ ਲਿਫ਼ਾਫ਼ੇ ਨੂੰ ਖੋਲ੍ਹਿਆ ਤਾਂ ਉਸ ਵਿੱਚ ਇੱਕ ਨਵ ਜਨਮੀ ਬੱਚੀ ਹਿੱਲਦੀ ਪਈ ਸੀ। ਇਸ ਘਟਨਾ ਦੀ ਸੂਚਨਾ ਸਦਰ ਪੁਲਿਸ ਨੂੰ ਦਿੱਤੀ ਗਈ ਪੁਲਸ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਉੱਥੇ ਦੂਜੇ ਪਾਸੇ ਪਿੰਡ ਵਾਸੀਆਂ ਦੀ ਮੱਦਦ ਦੇ ਨਾਲ ਉਕਤ ਨਵਜਾਤ ਬੱਚੀ ਨੂੰ ਉਪਚਾਰ ਦੇ ਲਈ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੇ ਲਈ ਲਿਆਂਦਾ ਗਿਆ ਹੈ ਅਤੇ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ, ਡਾਕਟਰਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਬੱਚੀ ਦਾ ਜਨਮ ਦੋ ਦਿਨ ਪਹਿਲਾਂ ਹੀ ਹੋਇਆ ਲੱਗਦਾ ਹੈ।

ਮਾਮਲੇ ਸਬੰਧੀ ਹੁਣ ਪੁਲਸ ਪਿੰਡ ਅਤੇ ਆਲੇ ਦੁਆਲੇ ਦੇ ਖੇਤਰਾਂ ’ਚ ਗਰਭਵਤੀ ਔਰਤ ਦੀ ਪੜਤਾਲ ’ਚ ਜੁਟ ਗਈ ਹੈ।

ਇਹ ਵੀ ਪੜ੍ਹੋ: ਪੀਐਮ ਮੋਦੀ ਦੀ ਲੰਮੀ ਉਮਰ ਲਈ ਗੁਰਦੁਆਰਾ ਸਾਹਿਬ 'ਚ ਹੋਈ ਅਰਦਾਸ, ਵੀਡੀਓ ਹੋਈ ਵਾਇਰਲ

ETV Bharat Logo

Copyright © 2024 Ushodaya Enterprises Pvt. Ltd., All Rights Reserved.