ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਕਪੂਰਥਲਾ ਸੀਟ (Kapurthala Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਕਪੂਰਥਲਾ (Kapurthala Assembly Constituency)
ਜੇਕਰ ਖੇਮਕਰਣ ਸੀਟ (Khemkaran Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ ਦੇ ਾਣਾ ਗੁਰਜੀਤ ਸਿੰਘ (Rana Gurjit Singh) ਮੌਜੂਦਾ ਵਿਧਾਇਕ ਹਨ। ਰਾਣਾ ਗੁਰਜੀਤ ਸਿੰਘ 2017 ਵਿੱਚ ਤੀਜੀ ਵਾਰ ਲਗਾਤਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਕਪੂਰਥਲਾ ਤੋਂ ਤੀਜੀ ਵਾਰ ਚੋਣ ਲੜੀ ਸੀ ਤੇ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਮਜੀਤ ਸਿੰਘ ਨੂੰ ਮਾਤ ਦੇ ਦਿੱਤੀ ਸੀ। ਇਸ ਵਾਰ ਰਾਣਾ ਗੁਰਜੀਤ ਸਿੰਘ ਚੌਥੀ ਵਾਰ ਕਾਂਗਰਸ ਵੱਲੋਂ ਉਮੀਦਵਾਰ ਹਨ ਤੇ ਉਨ੍ਹਾਂ ਸਾਹਮਣੇ ਇਸ ਵਾਰ ਅਕਾਲੀ-ਬਸਪਾ ਗਠਜੋੜ ਵੱਲੋਂ ਬਸਪਾ ਦੇ ਦਵਿੰਦਰ ਸਿੰਘ ਢੇਪਈ ਪਹਿਲੀ ਵਾਰ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਨੇ ਮੰਜੂ ਰਾਣਾ ਨੂੰ ਉਮੀਦਵਾਰ ਬਣਾਇਆ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਕਪੂਰਥਲਾ ਸੀਟ (Kapurthala Constituency) ’ਤੇ 74.78 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਰਾਮਾ ਗੁਰਜੀਤ ਸਿੰਘ (Rana Gurjit Singh) ਵਿਧਾਇਕ ਚੁਣੇ ਗਏ ਸੀ। ਰਾਣਾ ਗੁਰਜੀਤ ਸਿੰਘ ਨੇ ਉਸ ਸਮੇਂ ਅਕਾਲੀ ਭਾਜਪਾ ਗਠਜੋੜ (SAD-BJP) ਦੇ ਐਡਵੋਕੇਟ ਪਰਮਜੀਤ ਸਿੰਘ (Advocate Paramjit Singh) ਨੂੰ ਮਾਤ ਦਿੱਤੀ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਸੁਖਵੰਤ ਸਿੰਘ ਪੱਡਾ (Sukhwant Singh Padda) ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੂੰ 56378 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਉਮੀਦਵਾਰ ਐਡਵੋਕੇਟ ਪਰਮਜੀਤ ਸਿੰਘ ਰਹੇ ਸੀ, ਉਨ੍ਹਾਂ ਨੂੰ 27561 ਵੋਟਾਂ ਪਈਆਂ ਸੀ ਤੇ ਆਮ ਆਦਮੀ ਪਾਰਟੀ ਦੇ ਸੁਖਵੰਤ ਸਿੰਘ ਪੱਡਾ ਨੂੰ 18076 ਵੋਟਾਂ ਹਾਸਲ ਹੋਈਆਂ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 53.75 ਫੀਸਦ ਵੋਟ ਸ਼ੇਅਰ ਰਿਹਾ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 26.28 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 17.23 ਫੀਸਦੀ ਹੀ ਰਿਹਾ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਕਪੂਰਥਲਾ (Kapurthala Assembly Constituency) ਤੋਂ ਕਾਂਗਰਸ (Congress) ਦੇ ਰਾਣਾ ਗੁਰਜੀਤ ਸਿੰਘ ਚੋਣ ਜਿੱਤੇ ਸੀ, ਉਨ੍ਹਾਂ ਨੂੰ 54221 ਵੋਟਾਂ ਪਈਆਂ ਸੀ ਜਦੋਂਕਿ 39739 ਵੋਟਾਂ ਲੈ ਕੇ ਅਕਾਲੀ-ਭਾਜਪਾ (SAD-BJP) ਗਠਜੋੜ ਦੇ ਐਡਵੋਕੇਟ ਪਰਮਜੀਤ ਸਿੰਘ ਦੂਜੇ ਨੰਬਰ ’ਤੇ ਰਹੇ ਸੀ। ਬੀਐਸਪੀ (BSP) ਦੇ ਉਮੀਦਵਾਰ ਨੂੰ 1421 ਵੋਟਾਂ ਮਿਲੀਆਂ ਸੀ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਕਪੂਰਥਲਾ (Kpurthala Assembly Constituency) 'ਤੇ 80.64 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ (Congress) ਨੂੰ 55.32 ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 40.55 ਫੀਸਦੀ ਵੋਟਾਂ ਮਿਲੀਆਂ ਸੀ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ 1.45 ਫੀਸਦੀ ਵੋਟਾਂ ਮਿਲੀਆਂ ਸੀ।
ਕਪੂਰਥਲਾ (Kapurthala Assembly Constituency) ਦਾ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਜੇ ਮੁੱਖ ਤੌਰ ’ਤੇ ਕਾਂਗਰਸ, ਬਹੁਜਨ ਸਮਾਜ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੈਦਾਨ ਵਿੱਚ ਆ ਗਏ ਹਨ। ਰਾਣਾ ਗੁਰਜੀਤ ਸਿੰਘ ਇੱਥੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਇੱਕ ਵਾਰ ਉਨ੍ਹਾਂ ਦੇ ਪਤਨੀ ਰਾਜਬੰਸ ਕੌਰ ਰਾਣਾ ਵਿਧਾਇਕ ਬਣੇ।
ਹੁਣ ਕਾਂਗਰਸ ਨੇ ਰਾਣਾ ਗੁਰਜੀਤ ਸਿੰਘ ਨੂੰ ਚੌਥੀ ਵਾਰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਜਿਥੇ ਅਕਾਲੀ-ਬਸਪਾ ਗਠਜੋੜ ਵਿੱਚੋਂ ਸੀਟ ਬਸਪਾ ਦੇ ਖਾਤੇ ਆਈ ਹੈ ਤੇ ਆਮ ਆਦਮੀ ਪਾਰਟੀ ਨੇ ਆਪਣਾ ਤਗੜਾ ਉਮੀਦਵਾਰ ਬਦਲ ਕੇ ਨਵਾਂਪ੍ਰਯੋਗ ਕੀਤਾ ਹੈ, ਉਸ ਹਿਸਾਬ ਨਾਲ ਫਿਲਹਾਲ ਮੁਕਾਬਲਾ ਇੱਕ ਤਰਫਾ ਨਜ਼ਰ ਆ ਰਿਹਾ ਹੈ। ਅਜੇ ਭਾਜਪਾ ਗਠਜੋੜ ਨੇ ਉਮੀਦਵਾਰ ਦਾ ਐਲਾਨ ਕਰਨਾ ਹੈ।
ਇਹ ਵੀ ਪੜ੍ਹੋ:ਭਾਜਪਾ 65 ਸੀਟਾਂ ਤੇ ਕੈਪਟਨ 39 ਸੀਟਾਂ ’ਤੇ ਲੜ ਸਕਦੇ ਨੇ ਚੋਣ, ਅੱਜ ਸੂਚੀ ਹੋਵੇਗੀ ਜਾਰੀ !