ਫਗਵਾੜਾ: ਗਣਤੰਤਰ ਦਿਵਸ ਤੋਂ ਪਹਿਲਾਂ ਫਗਵਾੜਾ ਪੁਲਿਸ ਨੇ ਚੈਕਿੰਗ ਅਭਿਆਨ ਸ਼ੁਰੂ ਕੀਤਾ ਹੈ। ਇਹ ਚੈਕਿੰਗ ਅਭਿਆਨ ਫਗਵਾੜਾ ਦੇ ਡੀਐੱਸਪੀ ਸੁਰਿੰਦਰ ਚਾਂਦ ਦੀ ਅਗਵਾਈ ਦੇ ਵਿੱਚ ਚਲਾਇਆ ਜਾ ਰਿਹਾ ਹੈ। ਭਾਰੀ ਪੁਲਿਸ ਫੋਰਸ ਦੇ ਨਾਲ ਫਗਵਾੜਾ ਸਟੈਂਡ ਰੇਲਵੇ ਸਟੇਸ਼ਨ, ਕਚਹਿਰੀ ਅਤੇ ਹੋਰ ਵੀ ਜਨਤਕ ਥਾਂਵਾਂ ਤੇ ਯਾਤਰੀਆਂ ਅਤੇ ਲੋਕਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਡੀਐੱਸਪੀ ਨੇ ਚੈਕਿੰਗ ਦੇ ਨਾਲ ਨਾਲ ਲੋਕਾਂ ਅਤੇ ਦੁਕਾਨਦਾਰਾਂ ਨੂੰ ਵੀ ਜਾਗਰੂਕ ਕੀਤਾ ਕਿ ਕਿਸੇ ਵੀ ਕਿਸਮ ਦਾ ਕੋਈ ਲਾਵਾਰਿਸ ਸਾਮਾਨ ਅਤੇ ਕੋਈ ਵਸਤੂ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਛੇੜਨ ਦੀ ਬਜਾਏ ਸਭ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨ। ਇਸ ਚੈਕਿੰਗ ਮੌਕੇ ਥਾਣਾ ਸਿਟੀ ਦੇ ਇੰਚਾਰਜ ਓਂਕਾਰ ਸਿੰਘ ਬਰਾੜ ਅਤੇ ਥਾਣਾ ਸਤਨਾਮਪੁਰਾ ਦੇ ਐਸਐਚਓ ਵਿਜੇ ਕੰਵਰਪਾਲ ਸਿੰਘ ਵੀ ਮੌਜੂਦ ਸਨ।