ਕਪੂਰਥਲਾ : ਮਨੁੱਖਤਾ ਦੇ ਰਹਿਬਰ ਪਹਿਲੀ ਪਾਤਸ਼ਾਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਯਾਦ 'ਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਸਤਿਕਰਤਾਰੀਆ ਸਾਹਿਬ ਬਟਾਲਾ ਤੱਕ ਵਿਸ਼ਾਲ ਨਗਰ ਕੀਰਤਨ ਸਜਇਆ ਜਾਵੇਗਾ। ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਬੜੀ ਹੀ ਸ਼ਰਦਾ ਅਤੇ ਭਾਵਨਾ ਨਾਲ ਮਨਾਈਆ ਜਾਵੇਗਾ।
ਇਸ ਮੌਕੇ ਉਤੇ ਸਮੂਹ ਧਾਰਮਿਕ ਜਥੇਬਦੀਆਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੀਟਿਗ ਹਾਲ ਵਿਖੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਦੀ ਅਗਵਾਈ ਵਿਚ ਹੋਈ, ਜਿਸ ਵਿਚ ਉਚੇਚੇ ਤੌਰ ਉਤੇ ਪੁੱਜੇ ਸਬ ਕਮੇਟੀ ਮੈਂਬਰ ਜਥੇ ਸਰਵਣ ਸਿੰਘ ਕੁਲਾਰ ਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਜੱਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਸੰਬੋਧਨ ਕੀਤਾ। ਇਸ ਸਮੇਂ ਸਮੂਹ ਜਥੇਬੰਦੀਆਂ ਕੋਲੋਂ ਸੁਝਾਅ ਮੰਗੇ ਗਏ ਕਿ ਇਹ ਸਲਾਨਾ ਨਗਰ ਕੀਰਤਨ ਪਹਿਲਾਂ ਵਾਂਗ 1 ਦਿਨ ਦਾ ਹੀ ਸਜਾਇਆ ਜਾਵੇ ਜਾਂ ਫਿਰ 2 ਦਿਨ ਦਾ ਉਲੀਕਿਆ ਜਾਵੇ।
- ਅੰਮ੍ਰਿਤਸਰ ਵਿੱਚ ਸ਼ਰੇਆਮ ਗੁੰਡਾਗਰਦੀ, 40-50 ਨੌਜਵਾਨਾਂ ਨੇ ਸ਼ਰੀਫਪੁਰਾ ਮੁਹੱਲਾ ਵਿੱਚ ਚਲਾਈਆਂ ਗੋਲੀਆਂ
- ਹਾਈ ਸਕਿਉਰਿਟੀ ਨੰਬਰ ਪਲੇਟਾਂ ਦੇ ਹੁਕਮਾਂ ਸਬੰਧੀ ਸਖ਼ਤ ਪੁਲਿਸ, ਥਾਂ-ਥਾਂ ਨਾਕੇ ਲਾ ਕੇ ਕੱਟੇ ਜਾ ਰਹੇ ਚਲਾਨ
- Sewing Machine Industry: ਨਵੀਂ ਪੀੜ੍ਹੀ ਨੇ ਵੀ ਸਿਲਾਈ ਮਸ਼ੀਨ ਇੰਡਸਟਰੀ ਤੋਂ ਕੀਤਾ ਕਿਨਾਰਾ, ਜ਼ਿਆਦਾਤਰ ਫੈਕਟਰੀਆਂ ਬੰਦ, ਪੜ੍ਹੋ ਖਾਸ ਰਿਪੋਰਟ ?
ਜਥੇਬੰਦੀਆਂ ਦੇ ਸੁਝਾਅ ਮੁਤਾਬਕ 1 ਦਿਨ ਦਾ ਨਗਰ ਕੀਰਤਨ ਸਜਾਉਣ ਦਾ ਮਤਾ ਪਾਸ : ਦੱਸਣਯੋਗ ਹੈ ਕਿ ਪਿਛਲੇ ਸਾਲ ਸਜਾਏ ਗਏ ਨਗਰ ਕੀਰਤਨ ਦੌਰਾਨ ਬਟਾਲੇ ਦੀਆਂ ਸੰਗਤਾਂ ਨੇ ਨਗਰ ਕੀਰਤਨ 2 ਰੋਜ਼ ਕਰਨ ਦਾ ਸੁਝਾਅ ਦਿੱਤਾ ਸੀ ਅਤੇ 1 ਦਿਨ ਦਾ ਪੜਾਅ ਰਸਤੇ ਵਿਚ ਬਾਬਾ ਬਕਾਲਾ ਸਾਹਿਬ ਜਾਂ ਨੇੜੇ ਹੋਰ ਅਸਥਾਨ ਉਤੇ ਕਰਨ ਦਾ ਸੁਝਾਅ ਦਿੱਤਾ ਦਿਆ ਸੀ, ਤਾਂ ਜੋ ਦੂਜੇ ਦਿਨ ਨਗਰ ਕੀਰਤਨ ਸਮੇਂ ਸਿਰ ਸਮਾਪਤ ਹੋ ਸਕਣ। ਇਸ ਵਿਸ਼ੇ ਉਤੇ ਸਮੂਹ ਜਥਬੰਦੀਆਂ ਵੱਲੋਂ ਆਪਣੇ ਸੁਝਾਅ ਦਿੰਦੇ ਹੋਏ ਮਤਾ ਪਾਸ ਕੀਤਾ ਗਿਆ ਕਿ ਨਗਰ ਕੀਰਤਨ ਪਹਿਲਾਂ ਵਾਂਗ 1 ਦਿਨ ਦਾ ਹੀ ਰੱਖਿਆ ਜਾਵੇ। ਇਹ ਨਗਰ ਕੀਰਤਨ ਸਵੇਰੇ 6 ਵਜੇ ਹੀ ਸੁਲਤਾਨਪੁਰ ਲੋਧੀ ਤੋਂ ਰਵਾਨਾ ਕੀਤਾ ਜਾਵੇ ਅਤੇ ਦੇਰ ਰਾਤ ਨੂੰ ਗੁਰਦੁਆਰਾ ਬਟਾਲਾ ਸ੍ਰੀ ਕੰਧ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਸਮੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਨੇ ਧਾਰਮਿਕ ਜਥੇਬੰਦੀਆਂ ਦਾ ਧੰਨਵਾਦ ਕੀਤਾ। ਮੀਟਿੰਗ ਨੂੰ ਇੰਜੀਨੀਅਰ ਸਵਰਨ ਸਿੰਘ ਮੈਂਬਰ ਪੀਏਸੀ ਅਕਾਲੀ ਦਲ ਨੇ ਸੰਬੋਧਨ ਕਰਦੇ ਹੋਏ ਸਮੂਹ ਜਥਬੰਦੀਆਂ ਤੇ ਸੰਤਾਂ ਮਹਾਂਪੁਰਸ਼ਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।