ਖੰਨਾ (ਲੁਧਿਆਣਾ) : ਖੰਨਾ ਦੇ ਦੋਰਾਹਾ 'ਚ ਖਸਤਾ ਹਾਲਤ ਮਕਾਨ ਦੀ ਛੱਤ ਡਿੱਗਣ ਨਾਲ ਚਾਚਾ-ਭਤੀਜੀ ਦੀ ਮੌਤ ਹੋ ਗਈ। ਜਦਕਿ, ਮਾਂ ਸਮੇਤ ਉਸਦੇ ਦੋ ਪੁੱਤਰ ਗੰਭੀਰ ਜਖ਼ਮੀ ਹੋਏ। ਜਾਣਕਾਰੀ ਦੇ ਅਨੁਸਾਰ ਪ੍ਰਵਾਸੀ ਮਜ਼ਦੂਰ ਨਰੇਸ਼ ਕੁਮਾਰ ਦੀ ਪਤਨੀ ਦੀ ਮੌਤ ਹੋ ਗਈ ਸੀ। ਇਸਤੋਂ ਬਾਅਦ ਉਹ ਆਪਣੀ ਭਰਜਾਈ ਜਪਜੀ ਦੇ ਨਾਲ ਰਹਿੰਦਾ ਸੀ। ਪਰਿਵਾਰ 'ਚ ਨਰੇਸ਼ ਤੇ ਜਪਜੀ ਤੋਂ ਇਲਾਵਾ ਤਿੰਨ ਬੱਚੇ ਸਨ। ਇਹ ਪਰਿਵਾਰ ਦੋਰਾਹਾ ਵਿਖੇ ਕੁਆਟਰਾਂ 'ਚ ਰਹਿੰਦਾ ਸੀ।
ਪੰਜ ਜੀਆਂ ਨੂੰ ਮਲਬੇ ਵਿੱਚੋਂ ਕੱਢਿਆ : ਜਾਣਕਾਰੀ ਮੁਤਾਬਿਕ ਅਚਾਨਕ ਸੌਂ ਰਹੇ ਪਰਿਵਾਰ ਦੇ ਉੱਪਰ ਕੁਆਟਰ ਦੀ ਛੱਤ ਡਿੱਗ ਗਈ। ਜਦੋਂ ਚੀਕਚਿਹਾੜਾ ਮੱਚਿਆ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ। ਮਲਬੇ ਦੇ ਹੇਠਾਂ ਦੱਬੇ ਪਰਿਵਾਰ ਦੇ ਪੰਜ ਜੀਆਂ ਨੂੰ ਬਾਹਰ ਕੱਢਿਆ ਗਿਆ। ਜਿਹਨਾਂ ਚੋਂ 35 ਸਾਲਾਂ ਦੇ ਨਰੇਸ਼ ਕੁਮਾਰ ਅਤੇ ਉਸਦੀ 12 ਸਾਲਾਂ ਦੀ ਭਤੀਜੀ ਰਾਧਿਕਾ ਦੀ ਮੌਤ ਹੋ ਚੁੱਕੀ ਸੀ। 33 ਸਾਲਾਂ ਦੀ ਜਪਜੀ, ਉਸਦੇ 5 ਸਾਲਾਂ ਦੇ ਪੁੱਤਰ ਗੋਲੂ ਅਤੇ 10 ਸਾਲਾਂ ਦੇ ਪੁੱਤਰ ਵਿੱਕੀ ਨੂੰ ਜਖਮੀ ਹਾਲਤ ਚ ਖੰਨਾ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਜਪਜੀ ਤੇ ਉਸਦੇ 5 ਸਾਲਾਂ ਦੀ ਪੁੱਤ ਦੀ ਹਾਲਤ ਨਾਜੁਕ ਹੋਣ ਕਰਕੇ ਵੱਡੇ ਹਸਪਤਾਲ ਰੈਫਰ ਕੀਤਾ ਗਿਆ।
ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਨਰੇਸ਼ ਕੁਮਾਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਕੁਆਟਰਾਂ ਤੋਂ ਥੋੜ੍ਹੀ ਦੂਰ ਰਹਿੰਦੇ ਹਨ। ਅੱਜ ਸਵੇਰੇ ਜਿਵੇਂ ਹੀ ਪਤਾ ਲੱਗਿਆ ਤਾਂਉਹ ਮੌਕੇ ਤੇ ਗਏ। ਉਦੋਂ ਤੱਕ ਮਲਬੇ ਚੋਂ ਨਰੇਸ਼ ਕੁਮਾਰ ਤੇ ਬਾਕੀਆਂ ਨੂੰ ਬਾਹਰ ਕੱਢਿਆ ਹੋਇਆ ਸੀ। ਦੋ ਦੀ ਮੌਤ ਹੋ ਚੁੱਕੀ ਸੀ। ਰਿਸ਼ਤੇਦਾਰ ਨੇ ਦੱਸਿਆ ਕਿ ਕੁਆਟਰਾਂ ਦੀ ਹਾਲਤ ਕਾਫੀ ਸਮੇਂ ਤੋਂ ਖਸਤਾ ਬਣੀ ਹੋਈ ਹੈ। ਉਹਨਾਂ ਨੇ ਕਈ ਵਾਰ ਮਾਲਕ ਨੂੰ ਕਿਹਾ ਪ੍ਰੰਤੂ ਮਾਲਕ ਨੇ ਰਿਪੇਅਰ ਨਹੀਂ ਕਰਾਈ। ਜਿਸ ਕਰਕੇ ਇਹ ਹਾਦਸਾ ਹੋ ਗਿਆ।
- Punjab Pensioners News: ਪੈਨਸ਼ਨਰਾਂ ਨੂੰ ਹੁਣ ਨਹੀਂ ਕੱਟਣੇ ਪੈਣਗੇ ਦਫ਼ਤਰਾਂ ਦੇ ਗੇੜੇ, ਮਾਨ ਸਰਕਾਰ ਨੇ WhatsApp ਨੰਬਰ ਕੀਤਾ ਜਾਰੀ, ਇੱਕ ਮੈਸਜ ਨਾਲ ਹੋਵੇਗਾ ਕੰਮ
- Sukhpal Khaira Drug Case: ਸੁਖਪਾਲ ਖਹਿਰਾ ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ 'ਚ ਹੋਈ ਸੁਣਵਾਈ, ਫ਼ੈਸਲਾ ਰੱਖਿਆ ਸੁਰੱਖਿਅਤ
- Chandigarh Objectionable Pictures Viral : ਸਕੂਲ ਦੀਆਂ 50 ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ, ਮਾਮਲਾ ਦਰਜ
ਹਾਦਸੇ ਦੀ ਜਾਂਚ ਲਈ ਪੁੱਜੇ ਏਐਸਆਈ ਸੁਲੱਖਣ ਸਿੰਘ ਨੇ ਕਿਹਾ ਕਿ ਮ੍ਰਿਤਕ ਦੇਹਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ। ਜਖਮੀਆਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।