ETV Bharat / state

ਮੰਡੀਆਂ 'ਚ ਮੱਕੀ ਦੀ ਫਸਲ ਲੈਕੇ ਪਹੁੰਚੇ ਕਿਸਾਨ ਕੇਂਦਰ ਸਰਕਾਰ ਤੋਂ ਡਾਢੇ ਪਰੇਸ਼ਾਨ, ਜਾਣੋ ਕੀ ਹੈ ਮਾਮਲਾ - ਮੱਕੀ ਦੀ ਫਸਲ ਸਬੰਧੀ ਖ਼ਬਰ

ਬੀਤੇ ਦਿਨੀ ਕੇਂਦਰ ਸਰਕਾਰ ਨੇ 23 ਵੱਖ-ਵੱਖ ਫਸਲਾਂ ਉੱਤੇ ਐਮਐਸਪੀ ਤੈਅ ਕੀਤਾ ਸੀ ਅਤੇ ਘੱਟੋ-ਘੱਟ ਸਮਰਥਨ ਮੁੱਲ ਦੇ ਮੁਤਾਬਿਕ ਫਸਲਾਂ ਦੇ ਭਾਅ ਵੀ ਤੈਅ ਕੀਤੇ ਹਨ। ਦੂਜੇ ਪਾਸੇ ਕਪੂਰਥਲਾ ਦੀਆਂ ਮੰਡੀਆਂ ਵਿੱਚ ਮੱਕੀ ਦੀ ਫਸਲ ਲੈਕੇ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਸਲ ਤੈਅ ਐੱਮਐੱਸਪੀ ਮੁਤਾਬਿਕ ਨਹੀਂ ਖਰੀਦੀ ਜਾ ਰਹੀ।

Farmers in Kapurthala are not getting fixed price for maize crop due to MSP
ਮੰਡੀਆਂ 'ਚ ਮੱਕੀ ਦੀ ਫਸਲ ਲੈਕੇ ਪਹੁੰਚੇ ਕਿਸਾਨ ਕੇਂਦਰ ਸਰਕਾਰ ਤੋਂ ਡਾਢੇ ਪਰੇਸ਼ਾਨ, ਜਾਣੋ ਕੀ ਹੈ ਮਾਮਲਾ
author img

By

Published : Jun 10, 2023, 7:04 AM IST

ਕਿਸਾਨ ਕੇਂਦਰ ਸਰਕਾਰ ਤੋਂ ਡਾਢੇ ਪਰੇਸ਼ਾਨ

ਕਪੂਰਥਲਾ: ਕੇਂਦਰ ਸਰਕਾਰ ਦੇ ਵੱਲੋਂ ਵੱਖ-ਵੱਖ ਫਸਲਾਂ ਉੱਤੇ ਐਮਐਸਪੀ ਵਿੱਚ ਕੀਤੇ ਵਾਧੇ ਨੂੰ ਲੈਕੇ ਅੱਜ ਕਪੂਰਥਲਾ ਵਿਖੇ ਸਥਿਤ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿੱਚ ਮੱਕੀ ਦੀ ਫ਼ਸਲ ਲੈਕੇ ਆਏ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਆਪਣੀ ਭੜਾਸ ਜ਼ਾਹਿਰ ਕਰਦੇ ਨਜ਼ਰ ਆਏ । ਉਹਨਾਂ ਇਸ ਮੌਕੇ ਕਿਹਾ ਕਿ ਜਿਸ ਵੇਲੇ ਕੇਂਦਰ ਸਰਕਾਰ ਦੇ ਵੱਲੋਂ ਮੱਕੀ ਦੀ ਫਸਲ ਉੱਤੇ ਐਮਐਸਪੀ ਦੇ ਵਿੱਚ 128 ਰੁਪਏ ਦਾ ਵਾਧਾ ਕੀਤਾ ਗਿਆ ਤਾਂ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਕਿਉਂਕਿ ਇਸ ਵਾਰ ਦੀ ਜੇਕਰ ਗੱਲ ਕਰੀਏ ਤਾਂ ਵੱਡੇ ਪੱਧਰ ਉੱਤੇ ਦੋਆਬੇ ਦੇ ਕਿਸਾਨਾਂ ਵੱਲੋਂ ਮੱਕੀ ਦੀ ਬਿਜਾਈ ਕੀਤੀ ਗਈ ਹੈ।

ਸਰਕਾਰੀ ਏਜੰਸੀਆਂ ਦਾ ਪ੍ਰਬੰਧ: ਅੱਜ ਜਦੋਂ ਕਿਸਾਨਾਂ ਵੱਲੋਂ ਆਪਣੀ ਫਸਲ ਲਿਆ ਕੇ ਮੰਡੀ ਵਿੱਚ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਦਾ ਪੂਰਾ ਸਮਰਥਨ ਮੁੱਲ ਵੀ ਨਹੀਂ ਮਿਲ ਪਾ ਰਿਹਾ। ਜਿਸ ਕਾਰਨ ਕਿਸਾਨਾਂ ਦੇ ਵਿੱਚ ਨਿਰਾਸ਼ਾ ਦਾ ਆਲਮ ਹੈ। ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੰਡੀਆਂ ਦੇ ਵਿੱਚ ਮੱਕੀ ਦੀ ਫ਼ਸਲ ਦੀ ਖਰੀਦ ਲਈ ਸਰਕਾਰੀ ਏਜੰਸੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਘੱਟੋ-ਘਟ ਫਸਲ ਦਾ ਸਮਰਥਨ ਮੁੱਲ ਤਾਂ ਮਿਲ ਸਕੇ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਮੁਸ਼ਕਿਲ ਵੇਲੇ ਵਿੱਚ ਕਿਸਾਨਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਇਸ ਮੁਸ਼ਕਿਲ ਸਮੇਂ ਤੋਂ ਰਾਹਤ ਮਿਲ ਸਕੇ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਕਾਗਜ਼ਾਂ ਵਿੱਚ ਤਾਂ ਐਮਐਸਪੀ ਦੇਣ ਦੇ ਵੱਡੇ-ਵੱਡੇ ਐਲਾਨ ਕੀਤੇ ਨੇ ਪਰ ਅਸਲ ਵਿੱਚ ਇਹ ਐਲਾਨ ਕਿਤੇ ਵੀ ਲਾਗੂ ਨਹੀਂ ਕੀਤੇ ਗਏ।

ਨਹੀਂ ਮਿਲ ਰਿਹਾ ਸਮਰਥਨ ਮੁੱਲ: ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੱਕੀ, ਸੂਰਜ ਮੁਖੀ,ਆਲੂ ਅਤੇ ਖਰਬੂਜੇ ਦਾ ਦੁਆਬ ਗੜ੍ਹ ਮੰਨਿਆ ਜਾਂਦਾ ਹੈ ਪਰ ਜੇਕਰ ਕਿਸਾਨਾਂ ਨੂੰ ਫਸਲ ਦਾ ਵਾਜਿਬ ਮੁੱਲ ਨਹੀਂ ਮਿਲੇਗਾ ਤਾਂ ਉਹ ਕਿਉਂ ਫਸਲ ਦੀ ਖੇਤੀ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮੱਕੀ ਦੀ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ 2060 ਰੁਪਏ ਤੈਅ ਕੀਤਾ ਸੀ ਪਰ ਵਪਾਰੀ ਇਸ ਨੂੰ ਪ੍ਰਤੀ ਕੁਇੰਟਲ 1600 ਰੁਪਏ ਜਾਂ ਫਿਰ 1100 ਰੁਪਏ ਦੇ ਹਿਸਾਬ ਨਾਲ ਖਰੀਦ ਰਹੇ ਨੇ ਜੋ ਕਿ ਸ਼ਰੇਆਮ ਕਿਸਾਨਾਂ ਨਾਲ਼ ਧੱਕਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰੀ ਖਰੀਦ ਏਜੰਸੀਆਂ ਤੈਅ ਐੱਮਐੱਸੀ ਦੇ ਭਾਅ ਮੁਤਾਬਿਕ ਫਸਲਾਂ ਦਾ ਮੁੱਲ ਪਾਉਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.